Home / Informations / ਮੁੰਡੇ ਨੇ ਇਸ ਕਾਰਨ ਵਿਦੇਸ਼ ਚ ਸ਼ਰੇਆਮ ਸੜਕ ਤੇ ਫਾਂਸੀ ਲਗਾ ਖੁਦ ਨੂੰ ਲਗਾਇਆ ਮੌਤ ਦੇ ਗਲੇ – ਹੋਇਆ ਇਹ ਖੁਲਾਸਾ

ਮੁੰਡੇ ਨੇ ਇਸ ਕਾਰਨ ਵਿਦੇਸ਼ ਚ ਸ਼ਰੇਆਮ ਸੜਕ ਤੇ ਫਾਂਸੀ ਲਗਾ ਖੁਦ ਨੂੰ ਲਗਾਇਆ ਮੌਤ ਦੇ ਗਲੇ – ਹੋਇਆ ਇਹ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਪੰਜਾ‍ਬ ਦੇ ਜ਼ਿਆਦਾਤਰ ਨੌਜਵਾਨ ਆਪਣੀਆਂ ਅੱਖਾਂ ਵਿੱਚ ਢੇਰ ਸਾਰੇ ਸੁਫਨੇ ਸੰਜੋਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ ਕਿ ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਹੋ ਸਕਣ । ਮਾਪਿਆਂ ਦੇ ਵੱਲੋਂ ਵੀ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ੀ ਧਰਤੀ ਤੇ ਭੇਜਿਆ ਜਾਂਦਾ ਹੈ ਪਰ ਵਿਦੇਸ਼ੀ ਧਰਤੀ ਤੇ ਜਾ ਕੇ ਜਦੋਂ ਉਨ੍ਹਾਂ ਦੇ ਨਾਲ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ । ਪਰ ਕਈ ਵਾਰ ਨੌਜਵਾਨ ਵਿਦੇਸ਼ ਜਾਣ ਦੇ ਨਾਮ ਤੇ ਕਈ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ ਜਿਸ ਕਾਰਨ ਕਈ ਵਾਰ ਉਹ ਮਾਨਸਿਕ ਤੌਰ ਤੇ ਵੀ ਕਾਫ਼ੀ ਪ੍ਰੇਸ਼ਾਨ ਦੇਣਾ ਸ਼ੁਰੂ ਹੋ ਜਾਂਦੇ ਹਨ।

ਪਰ ਏਜੰਟਾਂ ਦੀ ਠੱਗੀ ਤੋਂ ਦੁਖੀ ਹੋ ਕੇ ਫਿਲੌਰ ਦੇ ਇਕ ਨੌਜਵਾਨ ਵੱਲੋਂ ਅਜਿਹਾ ਖੌਫ਼ਨਾਕ ਕਦਮ ਚੁੱਕਿਆ ਗਿਆ ਹੈ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ। ਦਰਅਸਲ ਵਿਦੇਸ਼ ਜਾਣ ਦੀ ਇੱਛਾ ਨਾਲ ਵਿਦੇਸ਼ ਨਿਕਲੇ ਪਿੰਡ ਕਤਪਾਲੋਂ ਦੇ ਵਿਅਕਤੀ ਜਗਤਾਰ ਸਿੰਘ ਦੀ ਲਾਸ਼ ਘਰ ਵਾਪਸ ਪਰਤੀ ਹੈ। ਜਗਤਾਰ ਸਿੰਘ ਉਰਫ਼ ਲਾਡੀ ਨੇ ਏਜਡ ਤੋਂ ਦੁਖੀ ਹੋ ਕੇ ਦੁਬਈ ਦੇ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਜਿਸ ਦੀ ਲਾਸ਼ ਹੁਣ ਭਾਰਤ ਵਾਪਸ ਲਿਆਂਦੀ ਗਈ ਹੈ । ਉਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕੀ ਜਗਤਾਰ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਹੁਸ਼ਿਆਰਪੁਰ ਦੇ ਇੱਕ ਏਜੰਟ ਰਾਹੀਂ ਦੁਬਈ ਗਿਆ ਸੀ ਤੇ ਉਕਤ ਏਜੰਟ ਨੇ ਲਾਡੀ ਦੇ ਕੋਲੋਂ ਇੱਕ ਲੱਖ ਵੀਹ ਹਜ਼ਾਰ ਰੁਪਏ ਵਿੱਚ ਤਿੰਨ ਮਹੀਨਿਆਂ ਤੇ ਟੂਰਿਸਟ ਵੀਜ਼ੇ ਤੇ ਵਿਦੇਸ਼ ਭੇਜ ਦਿੱਤਾ ।

ਟੂਰਿਸਟ ਵੀਜ਼ਾ ਫੋਨ ਕਰਕੇ ਲਾਡੀ ਦੁਬਈ ਜਾਣ ਤੋਂ ਕਤਰਾਉਂਦਾ ਸੀ , ਪਰ ਏਜੰਟਾਂ ਵੱਲੋਂ ਦੁਬਈ ਜਾ ਕੇ ਵੀਜ਼ਾ ਵਧਾਉਣ ਦੇ ਭਰੋਸੇ ਕਾਰਨ ਲਾਡੀ ਤਿੰਨ ਮਹੀਨੇ ਪਹਿਲਾਂ ਦੁਬਈ ਚਲਾ ਗਿਆ । ਜਿਸ ਤੋਂ ਬਾਅਦ ਦੁਬਈ ਪਹੁੰਚਣ ਤੇ ਏਜੰਟ ਨੇ ਜਦੋਂ ਉਸ ਦਾ ਵੀਜ਼ਾ ਨਹੀਂ ਵਧਾਇਆ ਤਾਂ ਲਾਡੀ ਦੁਬਈ ਦੀਆਂ ਸੜਕਾਂ ਤੇ ਪਏ ਕੂੜੇਦਾਨਾਂ ਵਿੱਚੋਂ ਖਾਣਾ ਚੁੱਕ ਕੇ ਖਾਣ ਲਈ ਮਜਬੂਰ ਹੋ ਗਿਆ ।

ਅੰਤ ਲਾਡੀ ਨੇ ਨੇ ਏਜੰਟ ਤੋਂ ਦੁਖੀ ਹੋ ਕੇ ਦੁਬਈ ਦੇ ਵਿੱਚ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਹੁਣ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਏਜੰਟ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਸਟੇਸ਼ਨ ਦੇ ਬਾਹਰ ਲਾਸ਼ ਨੂੰ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਏਜੰਟ ਖਿਲਾਫ਼ ਕਾਰਵਾਈ ਕੀਤੀ ਜਾਵੇ ।

error: Content is protected !!