ਮੋਗਾ ਦੇ ਰੇਸ਼ਮ ਸਿੰਘ ਨਾਮ ਦੇ ਟਰੱਕ ਡਰਾਈਵਰ ਤੇ ਉਸ ਦੀ ਮੂੰਹ ਬੋਲੀ ਭੈਣ ਨੇ ਕੁਝ ਦਿਨ ਪਹਿਲਾਂ ਉਸ ਨਾਲ 15 ਲੱਖ ਰੁਪਏ ਦੀ ਠਗੀ ਮਾਰਨ ਦੇ ਦੋਸ਼ ਲਗਾਏ ਸਨ। ਇਸ ਤੋਂ ਬਿਨਾਂ ਉਸ ਨੇ ਧਰਮ ਤਬਦੀਲ ਕਰਵਾਉਣ ਦੇ ਵੀ ਦੋਸ਼ ਲਗਾਏ ਸਨ। ਇਹ ਲੜਕੀ ਪੰਜ ਸਾਲ ਮਲੇਸ਼ੀਆ ਰਹਿ ਕੇ ਆਈ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੀ ਤਨਖਾਹ ਨਹੀਂ ਦਿੱਤੀ ਗਈ। ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਸ ਨੇ ਕਿਸੇ ਨਾਲ ਵੀ ਠਗੀ ਨਹੀਂ ਮਾਰੀ। ਇਹ ਲੜਕੀ ਤਾਂ ਉਸ ਦੀ ਮੂੰਹ ਬੋਲੀ ਭੈਣ ਬਣੀ ਹੋਈ ਹੈ। ਉਸ ਦੇ ਦੱਸਣ ਅਨੁਸਾਰ ਇਹ ਲੜਕੀ ਉਨ੍ਹਾਂ ਨੂੰ ਆ ਕੇ ਕਹਿਣ ਲੱਗੀ ਕਿ ਉਨ੍ਹਾਂ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ। ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਉਹ ਇਸ ਲੜਕੀ ਦੇ ਨਾਲ ਜਲੰਧਰ ਦੇ ਏਜੰਟ ਕੋਲ ਚਲੇ ਗਏ। ਉੱਥੇ ਉਨ੍ਹਾਂ ਦਾ 60 ਹਜ਼ਾਰ ਰੁਪਿਆ ਖਰਚਾ ਆਇਆ। ਜਿਸ ਵਿੱਚੋਂ 20 ਹਜ਼ਾਰ ਉਨ੍ਹਾਂ ਦਾ ਵਾਪਸ ਆ ਗਿਆ। ਉਨ੍ਹਾਂ ਦੇ ਨਾਲ ਜਾ ਕੇ ਉਹ 20 ਹਜ਼ਾਰ ਰੁਪਏ ਖਰਚ ਕਰਕੇ ਵੀਜ਼ੇ ਲਈ ਅਪਲਾਈ ਕਰ ਆਏ। ਫੇਰ 20 ਦਿਨਾਂ ਬਾਅਦ ਵੀਜ਼ਾ ਲੱਗ ਗਿਆ ਅਤੇ 20 ਹਜ਼ਾਰ ਟਿਕਟ ਦੇ ਪੈਸੇ ਲੱਗੇ ਅਤੇ 20 ਹਜ਼ਾਰ ਰੁਪਏ ਬੈਂਕ ਖਾਤੇ ਵਿੱਚ ਦਿਖਾਉਣੇ ਪਏ। ਜੋ ਉਨ੍ਹਾਂ ਕੋਲ ਹੀ ਰਹਿ ਗਏ। ਇਸ ਲੜਕੀ ਨੂੰ ਜੋ ਚਾਰ ਸਾਲ ਤਨਖਾਹ ਮਿਲਦੀ ਰਹੀ ਹੈ। ਉਸ ਦੇ ਉਨ੍ਹਾਂ ਕੋਲ ਸਬੂਤ ਹਨ। ਇਸ ਤੋਂ ਬਾਅਦ ਲੜਕੀ ਦੇ ਮਾਂ ਬਾਪ ਅਤੇ ਭਰਾ ਨਾਲ ਉਸ ਦਾ ਤਕ-ਰਾਰ ਹੋ ਗਿਆ। ਲੜਕੀ ਦਾ ਭਰਾ ਚਿੱਟਾ ਪੀਂਦਾ ਸੀ।
ਲੜਕੀ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਕਿਸੇ ਨੂੰ ਪੈਸੇ ਨਹੀਂ ਦੇਵੇਗੀ। ਇਸ ਦੀ ਵੀਡੀਓ ਵੀ ਉਨ੍ਹਾਂ ਕੋਲ ਮੌਜੂਦ ਹੈ। ਜਦੋਂ ਲੜਕੀ ਵਾਪਸ ਆਈ ਤਾਂ ਉਸ ਨੂੰ ਤਿੰਨ ਲੱਖ ਦਾ ਚੈੱਕ ਜਿਸ ਦਾ ਉਨ੍ਹਾਂ ਕੋਲ ਸ-ਬੂਤ ਹੈ। ਉਹ ਲੜਕੀ ਦੀਆਂ ਫੋਟੋਆਂ ਦੇਖ ਸਕਦੇ ਹਨ। ਉਸ ਦਾ ਕੋਈ ਧਰਮ ਤਬਦੀਲ ਨਹੀਂ ਕਰਵਾਇਆ ਗਿਆ। ਉਸ ਨੂੰ ਜਲੰਧਰ ਦੇ ਵਿਅਕਤੀਆਂ ਨੇ ਵਿਦੇਸ਼ ਭੇਜਿਆ ਸੀ ਅਤੇ ਉਨ੍ਹਾਂ ਕੋਲ ਹੀ ਉਹ ਵਿਦੇਸ਼ ਵਿੱਚ ਰਹਿੰਦੀ ਸੀ। ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਸ ਤੇ ਜਿੰਨੇ ਵੀ ਦੋਸ਼ ਲਾਏ ਗਏ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਏਜੰਟ ਦਾ ਕੰਮ ਨਹੀਂ ਕਰਦੇ। ਸਗੋਂ ਟਰੱਕ ਚਲਾ ਕੇ ਗੁਜ਼ਾਰਾ ਕਰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
