ਸੌਂਫ ਦਾ ਇਸਤੇਮਾਲ ਖਾਣ ਦੇ ਵਿੱਚ ਕਰ ਕੇ ਸਿਹਤ ਨੂੰ ਕਾਫੀ ਫਾਇਦਾ ਹੋ ਸਕਦਾ ਹੈ, ਸੌਂਫ ਦੇ ਵਿੱਚ ਆਯਰਨ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਕੇ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ, ਪੇਟ ਦੇ ਲਈ ਇਹ ਬਹੁਤ ਹੀ ਲਾਭਦਾਇਕ ਹੈ, ਇਹ ਪੇਟ ਦੀਆ ਬਿਮਾਰੀਆਂ ਨੂੰ ਦੂਰ ਰੱਖਣ ਤੇ ਸਾਫ਼ ਰੱਖਣ ਦੇ ਵਿੱਚ ਸਹਾਇਤਾ ਕਰਦਾ ਹੈ।

ਅੱਖਾਂ ਦੀ ਰੋਸ਼ਨੀ ਸੌਂਫ ਦਾ ਸੇਵਨ ਕਰ ਕੇ ਵਧਾਈ ਜਾ ਸਕਦੀ ਹੈ , ਸੌਂਫ ਤੇ ਮਿਸ਼ਰੀ ਇੱਕੋ ਮਾਤਰਾ ‘ਚ ਲਓ ਤੇ ਪੀਸ ਲਓ, ਇੱਕ ਚੱਮਚ ਸਵੇਰੇ ਸ਼ਾਮ ਪਾਣੀ ਨਾਲ 2 ਮਹੀਨੇ ਤੱਕ ਲਓ, ਇਸ ਨਾਲ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ। ਸੌਫ ਖਾਣ ਨਾਲ ਪੇਟ ਦੇ ‘ਚ ਕਬਜ਼ ਦੀ ਸ਼ਿਕਾਇਤ ਨਹੀਂ ਹੁੰਦੀ,ਸੌਂਫ ਨੂੰ ਮਿਸ਼ਰੀ ਜਾਂ ਚੀਨੀ ਦੇ ਨਾਲ ਪੀਸ ਕੇ ਚੂਰਨ ਬਣਾ ਲਓ, ਰਾਤ ਨੂੰ ਸੌਂਦੇ ਸਮੇਂ ਲਗਭਗ ਪੰਜ ਗ੍ਰਾਮ ਚੂਰਨ ਨੂੰ ਕੋਸੇ ਪਾਣੀ ਦੇ ਨਾਲ ਲਓ, ਪੇਟ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਗੈਸ ਦੇ ਨਾਲ ਕਬਜ਼ ਦੂਰ ਹੋਵੇਗੀ। ਮਿਸ਼ਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਜਹੀਆਂ ਤਕਲੀਫਾਂ ਤੋਂ ਟਾਹਤ ਮਿਲਦੀ ਹੈ।

ਇਸ ਤੋਂ ਇਲਾਵਾ ਗਲਾ ਖਰਾਬ ਹੋਣ ਦੀ ਸੂਰਤ ‘ਚ ਹੁੰਦੇ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ। ਕਮਜ਼ੋਰ ਨਜ਼ਰ ਜਾਂ ਸਿਰ ਦਰਦ ਹੋਣ ਦੀ ਸੂਰਤ ‘ਚ ਮਿਸ਼ਰੀ, ਸੌਂਫ ਅਤੇ ਬਾਦਾਮ ਬਰਾਬਰ ਮਾਤਰਾ ‘ਚ ਲੈ ਕੇ ਪੀਸ ਕੇ ਗਰਮ ਦੁੱਧ ਦੇ ਨਾਲ ਲੈਣ ਨਾਲ ਫਾਇਦਾ ਹੁੰਦਾ ਹੈ।ਗਰਮੀਆਂ ‘ਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ। ਇਸਨੂੰ ਸ਼ਰਬਤ ‘ਚ ਇਸ ਨੂੰ ਘੋਲ ਕੇ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਰੋਜਾਨਾ ਸਵੇਰੇ-ਸ਼ਾਮ ਸੌਂਫ ਖਾਣ ਨਾਲ ਖੂਨ ਸਾਫ ਹੁੰਦਾ ਹੈ , ਜੋ ਕੇ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ , ਇਸ ਦੇ ਇਸਤੇਮਾਲ ਨਾਲ ਚਮੜੀ ਸਾਫ ਹੁੰਦੀ ਹੈ।