ਇਸ ਸਾਲ ਗਰਮੀ ਅਤੇ ਜਲਸੰਕਟ ਦੇ ਚਲਦੇ ਲੋਕ ਮਾਨਸੂਨ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ । ਝੁਲਸਾ ਦੇਣ ਵਾਲੀ ਗਰਮੀ ਤੋਂ ਹੁਣ ਰਾਹਤ ਵਾਲੀ ਖ਼ਬਰ ਆਈ ਹੈ। ਅਗਲੇ 24 ਘੰਟਿਆਂ ‘ਚ ਮੌਨਸੂਨ ਕੇਰਲ ਪਹੁੰਚ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਮੌਸਮ ਵਿਭਾਗ ਨੇ ਕੀਤਾ ਹੈ।ਹਾਲਾਂਕਿ ਇਹ ਤੈਅ ਸਮੇਂ ਤੋਂ 8 ਦਿਨ ਦੇਰੀ ਨਾਲ ਕੇਰਲ ਪਹੁੰਚ ਰਿਹਾ ਹੈ।ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਮਾਨਸੂਨ ਤੋਂ ਕਾਫੀ ਉਮੀਦਾਂ ਹੁੰਦੀ ਹਨ, ਕਿਸਾਨ ਮਾਨਸੂਨ ਦੇ ਆਉਣ ਦਾ ਇੰਤਜਾਰ ਕਰ ਰਹੇ ਹਨ,

ਵਿਭਾਗ ਮੁਤਾਬਿਕ ਮੌਨਸੂਨ ਕੇਰਲ ਪਹੁੰਚਣ ਤੋਂ ਬਾਅਦ 14-15 ਤਰੀਕ ਤਕ ਮਹਾਰਾਸ਼’ਰ ਤੇ ਫਿਰ 20-22 ਜੂਨ ਤਕ ਮੱਧ ਪ੍ਰਦੇਸ਼ ਪਹੁੰਚੇਗਾ। ਰਾਜਧਾਨੀ ਦਿੱਲੀ ਵਿੱਚ ਇਹ ਜੁਲਾਈ ਦੇ ਪਹਿਲੇ ਹਫ਼ਤੇ ਦਿੱਲੀ ਪਹੁੰਚ ਜਾਵੇਗਾ।ਦਿੱਲੀ ਪਹੁੰਚਣ ਤੋਂ ਬਾਅਦ ਮਾਨਸੂਨ ਪੰਜਾਬ ਵਿੱਚ ਦਸਤਕ ਦਿੰਦਾ ਹੈ, ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੈੱਟ ਨੇ ਵੀ ਕਿਹਾ ਹੈ ਕਿ ਮੌਨਸੂਨ 8 ਜੂਨ ਤਕ ਕੇਰਲ ਪਹੁੰਚੇਗਾ। ਸੀਨੀਅਰ ਵਿਗਿਆਨੀ ਸਮਰ ਚੌਧਰੀ ਨੇ ਦੱਸਿਆ, ‘ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਮੌਨਸੂਨ ਪਹੁੰਚਣ ਦੀਆਂ ਆਮ ਤਰੀਕਾਂ ਜੂਨ ਦੇ ਆਖ਼ਰੀ ਹਫ਼ਤੇ ‘ਚ ਪੈਦੀਆਂ ਹਨ।

ਇਸ ਵਾਰੀ ਇਹ ਕਰੀਬ 10-15 ਦਿਨਾਂ ਦੀ ਦੇਰੀ ਨਾਲ ਇੱਥੇ ਪਹੁੰਚੇਗਾ।ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ 24 ਜੂਨ ਤੱਕ ਮਾਨਸੂਨ ਆ ਜਾਂਦਾ ਹੈ,ਪਰ ਹੁਣ ਦੇ ਹਾਲਾਤਾਂ ਨੂੰ ਦੇਖਦੇ ਹੋਏ ਮਾਨਸੂਨ 10-15 ਦਿਨ ਪਿੱਛੇ ਹੈ, ਜਿਸ ਕਰਕੇ ਇਸ ਵਾਰ ਕਿਸਾਨਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਹੈ । ਪਰ ਉਸ ਤੋਂ ਪਹਿਲਾਂ ਪ੍ਰੀ ਮਾਨਸੂਨ ਨਾਲ ਪੰਜਾਬ ਵਿੱਚ ਦੇ ਕੁਝ ਏਰੀਆ ਵਿੱਚ ਹਲਕੀ ਫੁਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।