ਲਾੜਾ ਲੱਭ ਰਹੀ ਹੈ ਇਹ ਕੁੜੀ ਮਾਂ ਦੇ ਵਿਆਹ
ਮਾਪੇ ਆਪਣੇ ਬੱਚਿਆਂ ਦੇ ਵਿਆਹ ਲਈ ਮੈਟਰਿਮੋਨਿਅਲ (Matrimonial) ਵਿਚ ਇਸ਼ਤਿਹਾਰ ਦਿੰਦੇ ਹਨ, ਪਰ ਇੱਕ ਧੀ ਆਪਣੀ ਮਾਂ ਲਈ ਲਾੜੇ ਦੀ ਭਾਲ ਕਰ ਰਹੀ ਹੈ। ਬਦਲਦੇ ਸਮਾਜ ਦੀ ਤਸਵੀਰ ਇਹ ਹੈ ਕਿ ਧੀ ਦੇ ਇਸ ਕਦਮ ਦੀ ਹੁਣ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
ਇਹੀ ਕਾਰਨ ਹੈ ਕਿ ਬੇਟੀ ਵੱਲੋਂ ਟਵਿੱਟਰ ‘ਤੇ ਪੋਸਟ ਕੀਤਾ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹੁਣ ਧੀ ਕੋਲ ਮਾਂ ਲਈ ਰਿਸ਼ਤੇ ਵੀ ਆਉਣ ਲੱਗੇ ਹਨ। ਆਸਥਾ ਵਰਮਾ ਨਾਮ ਦੀ ਇਸ ਲੜਕੀ ਨੇ ਟਵਿਟਰ ‘ਤੇ ਆਪਣੀ ਅਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਲਿਖਿਆ ਹੈ
ਅਪਣੀ ਮਾਂ ਲਈ 50 ਸਾਲ ਦੇ ਨੇੜੇ-ਤੇੜੇ ਉਮਰ ਵਾਲੇ ਵਿਅਕਤੀ ਦੀ ਭਾਲ ਹੈ। ਉਹ ਸ਼ਾਕਾਹਾਰੀ ਹੋਵੇ, ਸ਼ਰਾਬ ਨਾ ਪੀਂਦਾ ਹੋਵੇ ਅਤੇ ਚੰਗਾ ਇਨਸਾਨ ਹੋਵੇ। ਆਸਥਾ ਆਪਣੀ ਮਾਂ ਲਈ ਇਕ ਲਾੜੇ ਦੀ ਭਾਲ ਕਰ ਰਹੀ ਹੈ ਜੋ ਦੇਖਣ ਵਿਚ ਸੁੰਦਰ ਅਤੇ ਲਗਭਗ 50 ਸਾਲਾਂ ਦਾ ਹੋਵੇ। ਇਸ ਦੇ ਨਾਲ, ਉਸ ਨੇ ਇੱਕ ਸ਼ਰਤ ਰੱਖੀ ਹੈ ਕਿ ਉਹ ਮੀਟ ਅਤੇ ਸ਼ਰਾਬ ਦਾ ਸੇਵਨ ਨਾ ਕਰਦਾ ਹੋਵੇ।
ਆਸਥਾ ਦੇ ਇਸ ਟਵੀਟ ਨੂੰ 6 ਹਜ਼ਾਰ ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ ਅਤੇ ਇਸ ‘ਤੇ 30 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ। ਆਸਥਾ ਆਪਣੀ ਮਾਂ ਨੂੰ ਹਮੇਸ਼ਾ ਇਸ ਤਰ੍ਹਾਂ ਖੁਸ਼ ਦੇਖਣਾ ਚਾਹੁੰਦੀ ਹੈ, ਇਸ ਲਈ ਉਸ ਨੇ ਆਪਣੀ ਮਾਂ ਲਈ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
