Home / Informations / ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਬਾਰੇ ਆਈ ਮਾੜੀ ਖਬਰ, ਅਚਾਨਕ ਹੋ ਗਿਆ ਹੁਣ ਇਹ ਕੰਮ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਬਾਰੇ ਆਈ ਮਾੜੀ ਖਬਰ, ਅਚਾਨਕ ਹੋ ਗਿਆ ਹੁਣ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੀਅਾਂ ਮੁਸ਼ਕਲਾਂ ਹੋਰ ਜ਼ਿਆਦਾ ਵਧਣ ਜਾ ਰਹੀਆਂ ਹਨ, ਕਿਉਂਕਿ ਹੁਣ ਉਨ੍ਹਾਂ ਤੇ ਦਰਜ ਵਿਵਾਦਿਤ ਮਾਮਲੇ ਦੀ ਫਾਈਲ ਇਕ ਵਾਰ ਫਿਰ ਤੋਂ ਖੁੱਲ੍ਹ ਚੁੱਕੀ ਹੈ । ਜੀ ਹਾਂ ਦੋ ਸਾਲ ਪਹਿਲਾਂ ਧਨੌਲਾ ਥਾਣਾ ਵਿਚ ਦਰਜ ਹੋਏ ਅਸਲਾ ਐਕਟ ਦੀ ਫਾਈਲ ਮੁੜ ਤੋਂ ਪੁਲੀਸ ਦੇ ਵੱਲੋਂ ਖੋਲ੍ਹ ਦਿੱਤੀ ਗਈ ਹੈ । ਜਿਸ ਦੇ ਚੱਲਦੇ ਹੋਏ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਤੋ ਮੁਸ਼ਕਲਾਂ ਵਿੱਚ ਘਿਰ ਸਕਦਾ ਹੈ । ਦੱਸਦਈਏ ਕਿ ਧਨੌਲਾ ਵਿਖੇ 4 ਮਈ 2020 ਨੂੰ ਲਾਕਡਾਊਨ ਦਾ ਉਲੰਘਣ ਕਰਨ ਅਤੇ ਪਿੰਡ ਬਡਵਰ ਦੀ ਰਾਈਫਲ ਰੇਂਜ ਵਿਚ ਬਿਨਾਂ ਮਨਜ਼ੂਰੀ ਦੇ ਫਾਇਰਿੰਗ ਕਰਨ ਦੇ ਦੋਸ਼ ਵਿਚ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਨਾਲ ਨਾਲ ਹੋਰਾਂ ਕਈ ਵਿਅਕਤੀਆਂ ਤੇ ਵੀ ਇਹ ਮਾਮਲਾ ਦਰਜ ਕੀਤਾ ਗਿਆ ਸੀ । ਇਸ ਮਾਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਾਇਰਲ ਵੀਡੀਓ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ । ਇਹ ਮਾਮਲਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਤੇ ਦਰਜ ਹੋਣ ਤੋਂ ਬਾਅਦ ਕਾਫ਼ੀ ਚਰਚਾ ਵਿੱਚ ਆਇਆ ਸੀ ।

ਪਰ ਸਿਆਸੀ ਸ਼ਹਿ ਕਾਰਨ ਉਸ ਸਮੇਂ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ । ਪਰ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਲਗਾਤਾਰ ਐਕਸ਼ਨ ਮੋਡ ਤੇ ਵਿੱਚ ਨਜ਼ਰ ਆ ਰਹੀ ਹੈ ਅਤੇ ਹੁਣ ਪੂਰੇ ਦੋ ਸਾਲਾਂ ਦੇ ਕੇਸ ਦੀ ਫਾੲੀਲ ਖੁੱਲ੍ਹ ਚੁੱਕੀ ਹੈ , ਜਿਸ ਕਾਰਨ ਹੁਣ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ । ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਧੂ ਮੂਸੇ ਵਾਲਾ ਮਾਨਸਾ ਤੋਂ ਚੋਣਾਂ ਲੜ ਰਹੇ ਸਨ, ਪਰ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ।

ਜਿਸ ਤੋਂ ਬਾਅਦ ਸਿੱਧੂ ਮੁਸੇਵਾਲਾ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਹੋ ਰਹੇ ਸਨ । ਇਸੇ ਵਿਚਕਾਰ ਹੁਣ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ, ਕਿਉਂਕਿ ਮੁੜ ਤੋਂ ਉਨ੍ਹਾਂ ਤੇ ਦਰਜ ਇੱਕ ਵਿਵਾਦਿਤ ਮਾਮਲੇ ਦੀ ਫਾਈਲ ਖੁੱਲ੍ਹ ਚੁੱਕੀ ਹੈ ।

error: Content is protected !!