R nait ਹੁਣ ਜਿਹੇ ਹੀ ਆਇਆ ਨਾਵੈ ਕਲਾਕਾਰ ਹੈ ਜਿਸਨੇ ਥੋੜੇ ਹੀ ਸਮੇ ਵਿਚ ਆਪਣਾ ਨਾਮ ਬਣਾ ਕ ਲੋਕ ਦੇ ਦਿਲ ਵਿਚ ਜਗ੍ਹਾ ਬਣਾ ਲਈ|ਇਕ ਤੋਂ ਇਕ ਹਿੱਟ ਗੀਤ ਗਾਉਣ ਤੋਂ ਬਾਅਦ R NAIT ਨੇ ਪ੍ਰਸਿੱਧੀ ਹਾਸਿਲ ਕੀਤੀ ਹੈ|ਤੇ ਹੁਣ R nait ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ |ਸਿੱਧੂ ਮੂਸੇਵਾਲੇ ਨਾਲ ਗੀਤ ਗਾਉਣ ਤੋਂਬਾਅਦ ਉਸਦੇ ਚਰਚੇ ਹੋਰ ਵੱਧ ਗਏ ਸੀ ਕਿਉਂਕਿ ਪੰਜਾਬੀ ਇੰਡਸਟਰੀ ਦਾ ਸਬ ਤੋਂ ਛੋਟੀ ਦਾ ਕਲਾਕਾਰ ਸਿੱਧੂ ਹੀ ਹੈ ਜਿਸਨੇ ਸਾਰੇ ਖੁੰਝੇ ਲਾਏ ਹੋਏ ਹਨ |ਸਿੱਧੂ ਨੇ R NAIT ਨੂੰ ਸਪੋਰਟ ਕਰਦੇ ਹੋਏ ਉਹ ਗੀਤ ਕੀਤਾ ਸੀ ਤੇ ਸ਼ਰੇਆਮ R NAIT ਦੇ ਨਾਲ ਧੱਕਾ ਕਰਨ ਵਾਲੀ ਨੂੰ ਚਿਤਾਵਨੀ ਦਿਤੀ ਸੀ ਕਿ ਹੁਣ ਉਹ ਉਸਦੇ ਨਾਲ ਹੈ |
ਹਾਲ ਹੀ ਵਿਚ R NAIT ਦਾ ਸਪਨਾ ਚੌਧਰੀ ਤੇ ਅਫਸਾਨਾ ਖਾਨ ਨਾਲ ਇਕ ਗੀਤ ਆਇਆ ਜੋ ਹਰਿਆਣਵੀ ਤੇ ਪੰਜਾਬੀ ਹੈ |ਉਹ ਵੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ |ਹੁਣ ਹੀ R NAIT ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਥੇ ਉਹ ਸਟੇਜ ਦੇ ਉਪਰ ਆਪਣੀ ਪਰਫੌਰਮੰਸ ਕਰ ਰਿਹਾ ਹੈ ਤੇ ਉਸਦੇ ਨਾਲ ਰਾਧੇ ਮਾਂ ਨੂੰ ਵੀ ਦੇਖਿਆ ਜਾ ਸਕਦਾ ਹੈ |ਇਹ ਵੀਡੀਓ ਸੋਸ਼ਲ ਮੀਡਿਆ ਤੇ ਚਰਚਾ ਵਿਚ ਆ ਰਿਹਾ ਹੈ |
ਇਹ ਵੀਡੀਓ ਲੁਧਿਆਣਾ ਦੇ ਜਨਕਪੁਰੀ ਦੀ ਦਸੀ ਜਾ ਰਹੀ ਹੈ|ਗਣਪਤੀ ਮਹਾ ਉਤਸਵ ਦੀ ਇਹ ਵੀਡੀਓ ਹੁਣ ਸੋਸ਼ਲ ਮੀਡਿਆ ਤੇ ਚਰਚਾ ਵਿਚ ਹੈ |ਇਸ ਵਿਚ R Nait ਦੇ ਨਾਲ ਰਾਧੇ ਮਾਂ ਨੂੰ ਤੁਸੀਂ ਦੇਖ ਸਕਦੇ ਹੋ|ਰਾਧੇ ਮਾਂ R NAIT ਦੇ ਗੀਤ ਤੇ ਭੰਗੜਾ ਪਾ ਰਹੀ ਹੈ |ਦਸ ਦੇਈਏ ਕਿ R Nait ਇਸ ਤੋਂ ਪਹਿਲਾ ਆਪਣੇ ਲੁਟੇਰਾ ਗੀਤ ਦੇ ਨਾਲ ਸਪਨਾ ਚੌਧਰੀ ਦੇ ਨਾਲ ਚਰਚਾ ਵਿਚ ਰਹਿ ਚੁੱਕੇ ਹਨ |ਤੇ ਉਹ ਗੀਤ ਵੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ |ਇਸ ਵੀਡੀਓ ਬਾਰੇ ਤੁਹਾਡੇ ਕਿ ਵਿਚਾਰ ਹਨ ਆਪਣੇ ਕਮੈਂਟ ਜਰੂਰ ਦਿਓ |
