Home / Informations / ਮਸ਼ਹੂਰ ਅਦਾਕਾਰ ਵਿਲ ਸਮਿਥ ਲਈ ਥੱਪੜ ਕਾਂਡ ਤੋਂ ਬਾਅਦ ਆਈ ਵੱਡੀ ਮਾੜੀ ਖਬਰ, ਲੱਗ ਗਈ 10 ਸਾਲ ਦੀ ਇਹ ਪਾਬੰਦੀ

ਮਸ਼ਹੂਰ ਅਦਾਕਾਰ ਵਿਲ ਸਮਿਥ ਲਈ ਥੱਪੜ ਕਾਂਡ ਤੋਂ ਬਾਅਦ ਆਈ ਵੱਡੀ ਮਾੜੀ ਖਬਰ, ਲੱਗ ਗਈ 10 ਸਾਲ ਦੀ ਇਹ ਪਾਬੰਦੀ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਵੱਖ-ਵੱਖ ਖੇਤਰਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਜਿਸ ਕਾਰਨ ਪੂਰੀ ਦੁਨੀਆ ਉਹਨਾਂ ਦਾ ਨਾਮ ਜਾਣਦੀ ਹੈ। ਜਿਨ੍ਹਾਂ ਵੱਲੋਂ ਇਸ ਮੁਕਾਮ ਤੱਕ ਪਹੁੰਚਣ ਲਈ ਕਈ ਸਾਲ ਲਗਾ ਕੇ ਭਾਰੀ ਮਿਹਨਤ ਕਰਨ ਤੋਂ ਬਾਅਦ ਇਹ ਰੁਤਬਾ ਹਾਸਲ ਕੀਤਾ ਜਾਂਦਾ ਹੈ। ਜਿੱਥੇ ਉਨ੍ਹਾ ਵੱਲੋ ਦੇਰ ਰਾਤ ਭਾਰੀ ਮਿਹਨਤ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣਾ ਮੁਕਾਮ ਹਾਸਲ ਕਰਨ ਲਈ ਸਾਲਾਂ ਦੀ ਮਿਹਨਤ ਕੁਰਬਾਨ ਕੀਤੀ ਜਾਂਦੀ ਹੈ। ਉਥੇ ਹੀ ਗੁੱਸੇ ਵਿਚ ਆ ਕੇ ਕੀਤੀ ਗਈ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਪੂਰਾ ਕੈਰੀਅਰ ਦਾਅ ਤੇ ਲੱਗ ਜਾਂਦਾ ਹੈ।

ਪਰ ਕੁੱਝ ਇਨਸਾਨ ਅਜਿਹੇ ਹੁੰਦੇ ਨੇ ਜੋ ਆਪਣੇ ਪਰਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ, ਅਤੇ ਕਿਸੇ ਵੀ ਕੀਮਤ ਤੇ ਉਨ੍ਹਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ। ਜਿਸ ਵਾਸਤੇ ਉਨ੍ਹਾਂ ਵੱਲੋਂ ਆਪਣਾ ਸਭ ਕੁਝ ਕੁਰਬਾਨ ਵੀ ਕਰ ਦਿੱਤਾ ਜਾਂਦਾ ਹੈ। ਹੁਣ ਮਸ਼ਹੂਰ ਅਦਾਕਾਰ ਵਿਲ ਸਮਿਥ ਦੇ ਥੱਪੜ ਕਾਂਡ ਤੋਂ ਬਾਅਦ ਇਹ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ 10 ਸਾਲ ਲਈ ਇਹ ਪਾਬੰਦੀ ਲੱਗ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਵਿੱਚ ਚੱਲ ਰਹੇ ਹਨ ਜਿੱਥੇ ਉਨ੍ਹਾਂ ਵੱਲੋਂ ਆਸਕਰ ਐਵਾਰਡ ਸ਼ੋਅ ਦੇ ਦੌਰਾਨ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਕ੍ਰਿਸ ਰੌਕ ਦੇ ਇਸ ਕਾਰਨ ਥੱਪੜ ਮਾਰ ਦਿੱਤਾ ਗਿਆ ਸੀ।

ਕਿਉਂਕਿ ਉਸ ਵੱਲੋਂ ਵਿਲ ਸਮਿਥ ਦੀ ਪਤਨੀ ਨੂੰ ਲੈ ਕੇ ਟਿਪਣੀ ਕੀਤੀ ਗਈ ਸੀ। ਜੋ ਕਿ ਇਕ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਕਾਰਨ ਸਿਰ ਤੋਂ ਗੰਜੀ ਹੈ। ਕ੍ਰਿਸ ਰੌਕ ਵੱਲੋਂ ਅਤੇ ਪਤਨੀ ਲਈ ਵਰਤੀ ਗਈ ਅਜੇਹੀ ਸ਼ਬਦਾਵਲੀ ਉਨ੍ਹਾਂ ਕੋਲੋਂ ਸਹਿਣ ਨਹੀਂ ਹੋਈ ਅਤੇ ਉਹਨਾਂ ਵੱਲੋਂ ਉਸੇ ਮੌਕੇ ਸਟੇਜ ਉਪਰ ਉਸਦੇ ਥੱਪੜ ਮਾਰ ਦਿੱਤਾ ਗਿਆ ਸੀ।

ਜਿਸ ਕਾਰਨ ਇਹ ਮਾਮਲਾ ਕਾਫੀ ਵਿਵਾਦ ਵਿੱਚ ਬਣ ਗਿਆ ਸੀ। ਵਿਲ ਸਮਿਥ ਵੱਲੋਂ ਇਸ ਘਟਨਾ ਦੇ ਉੱਪਰ ਜਿੱਥੇ ਸ਼ਰਮਿੰਦਗੀ ਮਹਿਸੂਸ ਕੀਤੀ ਗਈ ਉਥੇ ਹੀ ਉਨ੍ਹਾਂ ਵੱਲੋਂ ਮੁਆਫੀ ਵੀ ਮੰਗੀ ਗਈ ਸੀ। ਪਰ ਹੁਣ ਅਕੈਡਮੀ ਵੱਲੋਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਘਰ ਦੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਹੋਣ ਉਪਰ ਸਾਲਾਂ ਤੱਕ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਪਾਬੰਧੀ ਦੇ ਚੱਲਦੇ ਹੋਏ ਉਹ ਉਸ ਘਰ ਦੇ ਕਿਸੇ ਵੀ ਸਮਾਰੋਹ ਵਿੱਚ 10 ਸਾਲ ਸ਼ਾਮਲ ਨਹੀਂ ਹੋ ਸਕਦੇ।

error: Content is protected !!