Home / Viral / ਮਰਦ ਦਿਵਸ ਤੇ ਇਰਾਕੀ ਕੁੜੀ ਨੇ ਰਵੀ ਸਿੰਘ ਨੂੰ ਲਿਖਿਆ ਇੱਕ ਖੂਬਸੂਰਤ ਖ਼ਤ

ਮਰਦ ਦਿਵਸ ਤੇ ਇਰਾਕੀ ਕੁੜੀ ਨੇ ਰਵੀ ਸਿੰਘ ਨੂੰ ਲਿਖਿਆ ਇੱਕ ਖੂਬਸੂਰਤ ਖ਼ਤ

ਕੁਝ ਦਿਨ ਪਹਿਲਾਂ ਮਰਦ ਦਿਹਾੜਾ ਮਨਾਇਆ ਗਿਆ ਸੀ। ਇਹ ਦੁਨੀਆਂ ਭਰ ਵਿੱਚ ਮਨਾਇਆ ਗਿਆ। ਜਦ ਕਿ ਇੱਕ ਕੁਰਦ ਮੁਟਿਆਰ ਸੁਜਾਨ ਫਾਹਮੀ ਵੱਲੋਂ ਇਹ ਮਰਦ ਦਿਹਾੜਾ ਖ਼ਾਲਸਾ ਏਡ ਵਾਲੇ ਰਵੀ ਸਿੰਘ ਅਤੇ ਉਨ੍ਹਾਂ ਦੀ ਸੰਸਥਾ ਖਾਲਸਾ ਏਡ ਨੂੰ ਸਮਰਪਿਤ ਕੀਤਾ ਗਿਆ ਹੈ। ਅਸੀਂ ਜਾਣਦੇ ਹਾਂ ਕਿ ਕੁਰਦ ਲੋਕਾਂ ਤੇ ਕੀ ਬੀਤੀ ਹੈ। ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਹੋਇਆ ਹੈ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖਾਲਸਾ ਏਡ ਅਤੇ ਰਵੀ ਸਿੰਘ ਨੇ ਦੁੱਖ ਵੰਡਾਇਆ ਹੈ। ਖਾਲਸਾ ਏਡ ਵੱਲੋਂ ਕੁਰਦਾਂ ਪ੍ਰਤੀ ਦਿਖਾਈ ਗਈ।

ਪਿਆਰ ਭਾਵਨਾ ਅਤੇ ਇਨਸਾਨੀਅਤ ਦੀ ਕਦਰ ਕਰਦਿਆਂ ਇਸ ਔਰਤ ਨੇ ਮਰਦ ਦਿਹਾੜੇ ਤੇ ਰਵੀ ਸਿੰਘ ਅਤੇ ਖਾਲਸਾ ਏਡ ਬਾਰੇ ਜੋ ਆਪਣੇ ਵਿਚਾਰ ਰੱਖੇ ਉਸ ਨੂੰ ਰਵੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸਾਂਝਾ ਕੀਤਾ ਹੈ। ਇਸ ਦਾ ਪੰਜਾਬੀ ਰੂਪ ਇਸ ਤਰ੍ਹਾਂ ਹੈ। ਇਹ ਕੁੜੀ ਸੁਜਾਨ ਫਾਹਮੀ ਲਿਖਦੀ ਹੈ ਕਿ ਕਈ ਲੋਕਾਂ ਦਾ ਵਿਚਾਰ ਹੈ ਕਿ ਇਸ ਦੁੱਖ ਦੇ ਸਮੇਂ ਕੁਰਦ ਲੋਕਾਂ ਦੀ ਸਹਾਇਤਾ ਲਈ ਕੋਈ ਨਹੀਂ ਹੈ। ਇਹ ਲੋਕ ਸਿਰਫ ਪਹਾੜਾਂ ਵਿੱਚ ਹੀ ਘਿਰੇ ਹੋਏ ਹਨ।

ਜਦ ਕਿ ਉਹ ਇਹ ਨਹੀਂ ਜਾਣਦੇ ਕਿ ਉਨ੍ਹਾਂ ਕੋਲ ਪਹਾੜਾਂ ਤੋਂ ਵੀ ਵੱਡਾ ਰਵੀ ਸਿੰਘ ਹੈ। ਇਸ ਮੁਟਿਆਰ ਦਾ ਕਹਿਣਾ ਹੈ ਕਿ ਜਦੋਂ ਕੁਰਦਾਂ ਲਈ ਸਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਤਾਂ ਰਵੀ ਸਿੰਘ ਉਨ੍ਹਾਂ ਲਈ ਇਕ ਆਸ ਦੀ ਕਿਰਨ ਬਣ ਕੇ ਪਹੁੰਚੇ। ਜਿਸ ਤਰ੍ਹਾਂ ਇਨਸਾਨੀਅਤ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ। ਇਸ ਤਰ੍ਹਾਂ ਹੀ ਰਵੀ ਸਿੰਘ ਨੇ ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਲਈ ਇਨਸਾਨੀਅਤ ਦਿਖਾਈ ਜਿਸ ਤਰ੍ਹਾਂ ਉੱਥੇ ਤਬਾਹੀ ਹੋਈ ਹੈ। ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਪਰ ਰਵੀ ਸਿੰਘ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ।

ਉਨ੍ਹਾਂ ਨੇ ਕੁਰਦਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਹੈ। ਸੁਜਾਨ ਫਾਹਮੀ ਦਾ ਮੰਨਣਾ ਹੈ ਕਿ ਰਵੀ ਸਿੰਘ ਨੇ ਉਨ੍ਹਾਂ ਲਈ ਉਹ ਕੰਮ ਕੀਤਾ ਹੈ। ਜੋ ਇੱਕ ਭਰਾ ਆਪਣੀ ਛੋਟੀ ਭੈਣ ਲਈ ਕਰ ਸਕਦਾ ਹੈ। ਉਹ ਰਵੀ ਸਿੰਘ ਨੂੰ ਆਪਣਾ ਰਾਹ ਦਸੇਰਾ ਮੰਨਦੀ ਹੈ। ਜਦੋਂ ਕੁਰਦਾਂ ਦਾ ਸਭ ਨੇ ਸਾਥ ਛੱਡ ਦਿੱਤਾ ਤਾਂ ਖਾਲਸਾ ਏਡ ਉਨ੍ਹਾਂ ਦੀ ਮਦਦ ਲਈ ਮੈਦਾਨ ਵਿੱਚ ਨਿੱਤਰੀ ਅਤੇ ਉਨ੍ਹਾਂ ਨੂੰ ਹਾਲਾਤਾਂ ਨਾਲ ਜੂਝ ਕੇ ਜਿਉਣ ਦਾ ਰਾਹ ਦਿਖਾਇਆ। ਉਹ ਲਿਖਦੀ ਹੈ ਕਿ ਰਵੀ ਸਿੰਘ ਦੀ ਸਿਹਤ ਭਾਵੇਂ ਕਮਜ਼ੋਰ ਹੈ।

ਪਰ ਦਿਲ ਕਮਜੋਰ ਨਹੀਂ ਹੈ। ਉਹ ਸਿਹਤ ਦੇ ਬਹੁਤ ਸ਼ਕਤੀਸ਼ਾਲੀ ਹਨ। ਉਨ੍ਹਾਂ ਨੇ ਕੁਰਦਾਂ ਲਈ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਹੈ। ਜਿੱਥੇ ਉਨ੍ਹਾਂ ਨੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੈ। ਉੱਥੇ ਹੀ ਔਰਤਾਂ ਦੇ ਦਰਦ ਨੂੰ ਵੀ ਸਮਝਦੇ ਹੋਏ ਉਨ੍ਹਾਂ ਦੀਆਂ ਜ਼ਰੂਰਤਾਂ ਵੱਲ ਵੀ ਧਿਆਨ ਦਿੱਤਾ ਹੈ। ਜਿੱਥੇ ਸੁਜਾਨ ਫਾਹਮੀ ਖ਼ਾਲਸਾ ਏਡ ਅਤੇ ਰਵੀ ਸਿੰਘ ਦੀ ਪ੍ਰਸੰਸਾ ਕਰਦੀ ਹੈ। ਉੱਥੇ ਹੀ ਉਹ ਖੁਦ ਨੂੰ ਖਾਲਸਾ ਕਹਾਉਣ ਵਿੱਚ ਮਾਣ ਮਹਿਸੂਸ ਕਰਦੀ ਹੈ।

error: Content is protected !!