ਪਾਇਲ ਵਿੱਚ ਇੱਕ ਲੜਕੀ ਨੇ ਦਵਾਈ ਖਾ ਕੇ ਆਪਣੀ ਜਾਨ ਦੇ ਦਿੱਤੀ। ਅਮਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰਾ ਪਰਿਵਾਰ ਤੇ ਉਸ ਨੂੰ ਕੋਈ ਦਵਾਈ ਦੇ ਕੇ ਉਸ ਦੀ ਜਾਨ ਲੈਣ ਦਾ ਦੋਸ ਲਗਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੜਕੀ ਅਮਨਪ੍ਰੀਤ ਕੌਰ ਦੀ ਮਾਂ ਦੇ ਦੱਸਣ ਮੁਤਾਬਿਕ ਅਮਨਪ੍ਰੀਤ ਕੌਰ ਦੇ ਪਤੀ ਗੁਰਜੋਤ ਸਿੰਘ ਨੂੰ ਅਮਨਪ੍ਰੀਤ ਦੇ ਸੱਸ ਸਹੁਰਾ ਅਤੇ ਦਾਦਾ ਸਹੁਰਾ ਚਾਰ ਜਾਣਿਆਂ ਨੇ ਪ੍ਰੇ-ਸ਼ਾਨ ਕੀਤਾ ਹੈ। ਮ੍ਰਤਕਾਂ ਦੇ ਪਿਤਾ ਕਰਮ ਸਿੰਘ ਦਾ ਕਹਿਣਾ ਹੈ ਕਿ ਇਹ ਚਾਰ ਮੈਂਬਰ ਉਨ੍ਹਾਂ ਨੂੰ ਵੀ ਚੰਗਾ-ਮੰਦਾ ਬੋਲਦੇ ਸਨ,
ਕਿ ਉਹ ਅਮਨਪ੍ਰੀਤ ਕੌਰ ਨੂੰ ਵਾਪਸ ਲੈ ਜਾਣ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ। ਗੁਰਜੋਤ ਸਿੰਘ ਨੇ ਫ਼ੋਨ ਤੇ ਪੁਲਿਸ ਨੂੰ ਕਿਹਾ ਸੀ ਕਿ ਉਹ ਥਾਣੇ ਪਹੁੰਚ ਰਿਹਾ ਹੈ। ਪਰ ਉਹ ਭੱਜ ਗਿਆ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਨੇ ਪਹਿਲਾਂ ਇਕੱਲੇ ਗੁਰਜੋਤ ਤੇ ਪਰਚਾ ਕੀਤਾ ਸੀ।
ਜਦ ਕਿ ਹੁਣ ਲੋਕਾਂ ਦੇ ਦਬਾਬ ਨੂੰ ਦੇਖਦੇ ਹੋਏ ਪੁਲਸ ਨੇ ਚਾਰ ਦੋ-ਸ਼ੀਆਂ ਤੇ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਮਨਪ੍ਰੀਤ ਕੌਰ ਪੁੱਤਰੀ ਕਰਮ ਸਿੰਘ ਪਿੰਡ ਚੱਕ ਸਰਾਏ ਨੇ ਆਪਣੇ ਮਾਂ ਬਾਪ ਦੀ ਮਰਜ਼ੀ ਤੋਂ ਬਿਨਾਂ ਗੁਰਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਰੁਪਾਲੋਂ ਨਾਲ ਕੋਰਟ ਮੈਰਿਜ ਕਰਵਾਈ ਸੀ।
ਪੁਲਿਸ ਨੂੰ ਇੱੱਕ ਲੜਕੀ ਬਾਰੇ ਫੋਨ ਆਇਆ ਸੀ। ਉਸ ਨੂੰ ਦੋਰਾਹਾ ਦੇ ਸਿੱਧੂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਲੜਕੀ ਨੇ ਬਿਆਨ ਦਿੱਤਾ ਸੀ ਕਿ ਉਸ ਦਾ ਪਤੀ ਕਿਤੇ ਹੋਰ ਵਿਆਹ ਕਰਵਾਉਣਾ ਚਾਹੁੰਦਾ ਹੈ। ਜੇਕਰ ਇਸ ਦੀ ਜਾਨ ਜਾਂਦੀ ਹੈ ਤਾਂ ਇਸ ਦਾ ਜਿਮੇ-ਵਾਰ ਉਸ ਦਾ ਪਤੀ ਹੋਵੇਗਾ। ਹੁਣ ਪਰਿਵਾਰ ਦੇ ਮੈਂਬਰਾਂ ਨੇ ਮ੍ਰਤਕਾ ਦੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਤੇ ਕਾਰਵਈ ਦੀ ਮੰਗ ਕੀਤੀ ਹੈ। ਪੁਲਸ ਦੁਆਰਾ ਉਨ੍ਹਾਂ ਤੇ ਕਾਰ-ਵਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
