Home / Informations / ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ ਇਸ ਤਰਾਂ ਕਰਨ ਨਾਲ ਹੋ ਸਕਦਾ ਕਰੋਨਾ ਵਾਇਰਸ

ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ ਇਸ ਤਰਾਂ ਕਰਨ ਨਾਲ ਹੋ ਸਕਦਾ ਕਰੋਨਾ ਵਾਇਰਸ

ਬਿਲਕੁਲ ਤਾਜਾ ਵੱਡੀ ਜਾਣਕਾਰੀ

ਐਮਸਟਰਡਮ- ਕੋਰੋਨਾਵਾਇਰਸ ਡ੍ਰਾਪਲੇਟ ਦੇ ਰਾਹੀਂ ਇਨਫੈਕਟਡ ਵਿਅਕਤੀ ਤੋਂ ਹੋਰਾਂ ਤੱਕ ਫੈਲਦਾ ਹੈ। ਇਸ ਲਈ ਲੋਕਾਂ ਨੂੰ ਖੰਘਦੇ ਜਾਂ ਛਿੱਕਦੇ ਵੇਲੇ ਮੂੰਹ ਕੇ ਮਾਸਕ ਜਾਂ ਰੁਮਾਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਕ ਨਵੀਂ ਰਿਸਰਚ ਦੇ ਮੁਤਾਬਕ ਇਹ ਵਾਇਰਸ ਇਨਫੈਕਟਡ ਵਿਅਕਤੀ ਦੇ ਪਿੱਛੇ ਚੱਲਣ ਜਾਂ ਦੌੜਨ ਵਾਲੇ ਇਨਸਾਨ ਨੂੰ ਵੀ ਆਸਾਨੀ ਨਾਲ ਆਪਣੀ ਲਪੇਟ ਵਿਚ ਲੈ ਸਕਦਾ ਹੈ।

ਨੀਦਰਲੈਂਡ ਦੀ ਇਕ ਟੈਕਨਾਲੋਜੀ ਯੂਨੀਵਰਸਿਟੀ ਦੇ ਪ੍ਰੋਫੈਸਰ ਬਰਟ ਬਲੋਕਨ ਤੇ ਫੈਬਿਯੋ ਮੈਲੀਜੀਆ ਨੇ ਸਿਮਿਊਲੇਸ਼ਨ ਤਕਨੀਕ ਦੇ ਰਾਹੀਂ ਸਮਝਾਇਆ ਕਿ ਆਖਿਰ ਇਹ ਵਾਇਰਸ ਕਿਵੇਂ ਲਗਾਤਾਰ ਦੂਰੀ ਬਣਾਉਣ ਵਾਲੇ ਇਨਸਾਨ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਹੈ। ਟੈਕਨੋਲਾਜਿਸਟ ਦੇ ਮੁਤਾਬਕ ਕੋਰੋਨਾਵਾਇਰਸ ਵਿਚ ਜੇਕਰ ਤੁਸੀਂ ਕਿਸੇ ਵਿਅਕਤੀ ਦੇ ਪਿੱਛੇ 6 ਫੁੱਟ ਦੀ ਸਮਾਨ ਦੂਰੀ ਬਣਾ ਕੇ ਦੌੜ ਰਹੇ ਹੋ ਤਾਂ ਤੁਹਾਡੇ ਇਨਫੈਕਟਡ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ।

ਰਿਪੋਰਟ ਵਿਚ ਕੋਰੋਨਾਵਾਇਰਸ ਇਨਫੈਕਟਡ ਦੇ ਪਿੱਛੇ ਚੱਲਣ ਜਾਂ ਦੌੜਨ ਨਾਲ ਵੀ ਖਤਰਾ ਦੱਸਿਆ ਗਿਆ ਹੈ। ਕੋਰੋਨਾਵਾਇਰਸ ਦੇ ਡ੍ਰਾਪਲੇਟਸ 6 ਫੁੱਟ ਤੋਂ ਵਧੇਰੇ ਦੂਰੀ ‘ਤੇ ਵੀ ਆਪਣਾ ਅਸਰ ਦਿਖਾ ਸਕਦੇ ਹਨ। ਕਿਸੇ ਵਿਅਕਤੀ ਦੇ ਪਿੱਛੇ ਦੌੜਣ ਦੀ ਬਜਾਏ ਉਸ ਦੇ ਨਾਲ ਦੌੜਣਾ ਜ਼ਿਆਦਾ ਸੁਰੱਖਿਅਤ ਹੈ ਜਾਂ ਫਿਰ ਦੂਰੀ ਜ਼ਿਆਦਾ ਹੋਣੀ ਚਾਹੀਦੀ ਹੈ।

ਦੱਸ ਦਈਏ ਕਿ ਨਿਊ ਇੰਗਲੈਂਡ ਜਨਰਲ ਆਫ ਮੈਡੀਸਿਨ ਵਿਚ ਪ੍ਰਕਾਸ਼ਿਤ ਇਸ ਰਿਪੋਰਟ ਵਿਚ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਕੋਰੋਨਾਵਾਇਰਸ ਸਰਫੇਸ ਤੋਂ ਇਲਾਵਾ ਹਵਾ ਵਿਚ ਕਈ ਘੰਟਿਆਂ ਤੱਕ ਸਰਗਰਮ ਰਹਿ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਖੰਘ ਜਾਂ ਛਿੱਕ ਦੌਰਾਨ ਬਾਹਰ ਆਏ ਮਾਈਕ੍ਰੋਸਕੋਪਿਕ ਡ੍ਰਾਪਲੇਟਸ ਤਕਰੀਬਨ 3 ਘੰਟੇ ਤੱਕ ਹਵਾ ਵਿਚ ਆਪਣਾ ਅਸਰ ਦਿਖਾ ਸਕਦੇ ਹਨ।

ਹਾਲਾਂਕਿ ਹਵਾ ਵਿਚ ਮੌਜੂਦ ਲੱਗਭਗ ਅੱਧੇ ਤੋਂ ਵਧੇਰੇ ਵਾਇਰਸ ਪਾਰਟੀਕਲਸ ਤਕਰੀਬਨ 66 ਮਿੰਟ ਵਿਚ ਨਸ਼ਟ ਹੋ ਜਾਂਦੇ ਹਨ। ਉਥੇ ਹੀ ਵਾਇਰਸ ਦੇ ਤਕਰੀਬਨ 25 ਫੀਸਦੀ ਪਾਰਟੀਕਲ 1 ਘੰਟੇ ਤੋਂ ਵਧੇਰੇ ਸਮੇਂ ਤੱਕ ਐਕਟਿਵ ਰਹਿੰਦੇ ਹਨ। ਤੀਜੇ ਘੰਟੇ ਵਿਚ ਇਸ ਦੀ ਗਿਣਤੀ ਘੱਟਕੇ 12.50 ਫੀਸਦੀ ਤੱਕ ਰਹਿ ਜਾਵੇਗੀ। ਕੋਰੋਨਾਵਾਇਰਸ ਤਾਂਬੇ ਦੀਆਂ ਚੀਜ਼ਾਂ ‘ਤੇ ਸਭ ਤੋਂ ਘੱਟ ਐਕਟਿਵ ਰਹਿ ਸਕਦਾ ਹੈ। ਤਕਰੀਬਨ 46 ਮਿੰਟ ਵਿਚ ਤਾਂਬੇ ‘ਤੇ ਇਸ ਦਾ ਅੱਧੇ ਤੋਂ ਵਧੇਰੇ ਅਸਰ ਘੱਟ ਹੋ ਜਾਂਦਾ ਹੈ।

error: Content is protected !!