ਤਾਜਾ ਵੱਡੀ ਖਬਰ
ਮਾਪੇ ਕਿੰਨੇ ਚਾਵਾਂ ਨਾਲ ਬੱਚਿਆਂ ਨੂੰ ਬਾਹਰ ਵਿਦੇਸ਼ਾਂ ਵਿਚ ਪੜਨ ਲਈ ਭੇਜਦੇ ਹਨ। ਪਰ ਬਚੇ ਕਈ ਵਾਰ ਜਾਣੇ ਅਣਜਾਣੇ ਵਿਚ ਅਜਿਹੀ ਗ਼ਲਤੀ ਕਰ ਬੈਠਦੇ ਹਨ ਜੋ ਓਹਨਾ ਨੂੰ ਮਹਿੰਗੀ ਵੀ ਪੈ ਸਕਦੀ ਹੈ। ਅਜਿਹੀ ਹੀ ਤਾਜਾ ਖਬਰ ਮਿਨੀ ਪੰਜਾਬ ਕਹੇ ਜਾਂਦੇ ਕਨੇਡਾ ਦੇ ਸਰੀ ਇਲਾਕੇ ਵਿਚੋਂ ਆ ਰਹੀ ਹੈ। ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਖਬਰ ਤੋਂ ਪੰਜਾਬੀ ਨੌਜਵਾਨਾਂ ਨੂੰ ਸਿੱਖਣਾ ਚਾਹੀਦਾ ਹੈ ਕੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸੋਚੋ ਕੇ ਇਸਦੇ ਨਤੀਜੇ ਮਾੜੇ ਵੀ ਨਿਕਲ ਸਕਦੇ ਹਨ।
ਕੈਨੇਡਾ ਦੇ ਸ਼ਹਿਰ ਸਰੀ ਦੀ ਕੋਲਬਰੁੱਕ ਪਾਰਕ ਵਿੱਚ ਪੁਲਿਸ ਵਲੋਂ ਭੁੰਜੇ ਬਿਠਾਏ ਪੰਜਾਬੀ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਏ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਘਟਨਾ ਮੰਗਲਵਾਰ ਸ਼ਾਮ ਦੀ ਹੈ ਜਦ ਦਰਜਨ ਦੇ ਕਰੀਬ ਪੰਜਾਬੀ ਨੌਜਵਾਨ ਐਮਰਜੈਂਸੀ ਰਿਸਪੌਂਸ ਟੀਮ, ਗੈਂਗ ਟਾਸਕ ਫੋਰਸ ਅਤੇ ਪੁਲਿਸ ਨੇ ਕਾਬੂ ਕੀਤੇ।
ਮਿਲੀ ਜਾਣਕਾਰੀ ਮੁਤਾਬਕ ਕਿਸੇ ਵਿਅਕਤੀ ਨੇ ਪੁਲਿਸ ਨੂੰ ਫ਼ੋਨ ‘ਤੇ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਨੌਜਵਾਨ ਪਾਰਕ ‘ਚ ਸਪੋਰਟਸ ਕਾਰਾਂ ਅਤੇ। ਗੰ -ਨਾਂ। ਨਾਲ ਹੜਦੁੰਗ ਮਚਾ ਰਹੇ ਹਨ। ਗੰ -ਨਾਂ। ਦਾ ਨਾਮ ਸੁਣ ਕੇ ਐਮਰਜੈਂਸੀ ਰਿਸਪੌਂਸ ਟੀਮ ਅਤੇ ਗੈਂਗ ਟਾਸਕ ਫੋਰਸ ਨੇ ਓਸੇ ਵੇਲੇ ਧਾਵਾ ਬੋਲ ਦਿੱਤਾ।
ਜਦ ਇਹ ਨੌਜਵਾਨ ਕਾਬੂ ਕੀਤੇ ਗਏ ਤਾਂ ਇਨ੍ਹਾਂ ਕੋਲ ਮੌਜੂਦ। ਗੰ -ਨਾਂ। ਨਕਲੀ ਨਿਕਲੀਆਂ। ਪੁਲਿਸ ਨੂੰ ਪੁੱਛ-ਗਿੱਛ ਦੌਰਾਨ ਇਨ੍ਹਾਂ ਦੱਸਿਆ ਕਿ ਅਸੀਂ ਤਾਂ ਟਿਕਟੌਕ ਲਈ ਵੀਡੀਓ ਬਣਾ ਰਹੇ ਸੀ। ਖੁਸ਼ਨਸੀਬੀ ਹੈ ਕਿ ਨਕਲੀ। ਗੰ -ਨ। ਦੇ ਭੁਲੇਖੇ ਕਿਸੇ ਪੁਲਿਸ ਵਾਲੇ ਨੇ ਅਸਲੀ। ਗੋ -ਲੀ। ਨਹੀਂ ਮਾਰ ਦਿੱਤੀ। ਪੁਲਿਸ ਵੱਲੋਂ ਹੋਰ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਵੈਨਕੂਵਰ ਪੁਲਿਸ ਨੇ ਵੀ ਸ਼ਹਿਰ ‘ਚ ਨਕਲੀ। ਗੰ -ਨਾਂ। ਦੀ ਭਰਮਾਰ ਹੋਣ ਬਾਰੇ ਜਨਤਾ ਨੂੰ ਚੌਕਸ ਕੀਤਾ ਸੀ। ਨਕਲੀ। ਗੰ -ਨਾਂ। ਦਾ ਦਹਿਲ ਅਸਲ ਜਿੰਨਾ ਹੀ ਹੁੰਦਾ ਹੈ ਅਤੇ ਅਸਲੀ ਜਾਂ ਨਕਲੀ ਦੇ ਭੁਲੇਖੇ ਕੋਈ ਦੁਰਘਟਨਾ ਵੀ ਵਾਪਰ ਸਕਦੀ ਹੈ।
