Home / Informations / ਭਾਰਤ ਤੋਂ ਯੂਰੋਪ ਤਕ ਦਾ ਸਫਰ ਪਰ ਰਸਤੇ ਚ ਦੇਖੋ ਕਿ ਹੋਇਆ

ਭਾਰਤ ਤੋਂ ਯੂਰੋਪ ਤਕ ਦਾ ਸਫਰ ਪਰ ਰਸਤੇ ਚ ਦੇਖੋ ਕਿ ਹੋਇਆ

ਦੇਖੋ ਭਾਰਤ ਤੋਂ ਯੂਰੋਪ ਤਕ ਦਾ ਸਫਰ

ਪਿੱਛਲੇ ਕੁਸ਼ ਸਮੇ ਤੋਂ ਵਿਦੇਸ਼ ਜਾਨ ਦਾ ਰੁਝਾਨ ਪੰਜਾਬੀ ਨੌਜਵਾਨਾਂ ਦੇ ਵਿਚ ਬਹੁਤ ਜਿਆਦਾ ਵੱਧ ਚੁੱਕਾ ਹੈ |ਬਹੁਤ ਸਾਰੇ ਨੌਜਵਾਨ ਦੇਸ਼ ਨੂੰ ਛੱਡ ਪਰਦੇਸੀ ਹੋ ਗਏ ਤੇ ਬਹੁਤੇ ਨੌਜਵਾਨ ਵਿਦੇਸ਼ ਦੀ ਤਿਆਰੀ ਖਿੱਚ ਰਹੇ ਹਨ |ਅਜਿਹੇ ਦੇ ਵਿਚ ਪੜ੍ਹਾਈ ਵਾਲੇ ਵੀਜ਼ੇ ਨੇ ਪੰਜਾਬੀਆਂ ਦਾ ਬਹੁਤ ਸਾਥ ਦਿੱਤਾ ਇਸਦੇ ਨਾਲ ਬਹੁਤ ਸਾਰੇ ਮੁੰਡੇ ਕੁੜੀਆਂ ਕਨੇਡਾ ਅਮਰੀਕਾ ਆਸਟ੍ਰੇਲੀਆ ਤੇ ਨਿਉਜੀਲੈਂਡ ਵਰਗੇ ਮੁਲਕਾਂ ਵਿਚ ਜਾ ਪਹੁੰਚੇ |ਪਰ ਜਦੋ ਕਿਸੇ ਨੂੰ ਏਨੀ ਜਾਣਕਾਰੀ ਨਹੀਂ ਸੀ ਹੁੰਦੀ ਕਿ ਉਸ ਸਮੇ ਵੀ ਨੌਜਵਾਨ ਪੜ੍ਹਾਈ ਵਾਲੇ ਵੀਜ਼ੇ ਤੇ ਬਾਹਰ ਜਾਂਦੇ ਸੀ ?ਨਹੀਂ ਦੋਸਤੋ ਜਿਸਤਰਾਂ ਅੱਜ ਲੋਕ ਦੋ ਨੰਬਰ ਦੇ ਵਿਚ ਅਮਰੀਕਾ ਜਾਂਦੇ ਓਦੋ ਲੋਕ ਯੂਰੋਪ ਵਿਚ ਵੀ ਜਾਂਦੇ ਸਨ |

ਇਹ ਗੱਲ ਤਕਰੀਬਨ 1996 ਦੀ ਹੈ |ਬਾਹਰ ਜਾਨ ਦੀ ਚਾਹ ਓਦੋ ਵੀ ਨੌਜਵਾਨਾਂ ਦੇ ਵਿਚ ਸੀ |ਤੇ ਇਸੇ ਹੀ ਤਰਾਂ ਉਸ ਸਮੇ ਯੂਰੋਪ ਦਾ ਇਟਲੀ ਦੇਸ਼ ਬਹੁਤ ਮਸ਼ਹੂਰ ਦੇਸ਼ ਸੀ |ਪੰਜਾਬੀ ਲੋਕ ਓਥੇ ਜਾਣਾ ਬਹੁਤ ਪਸੰਦ ਕਰਦੇ ਸੀ |ਇਸੇ ਹੀ ਤਰਾਂ ਇਕ ਨੌਜਵਾਨ ਜਿਸਦਾ ਨਾਮ ਪਲਵਿੰਦਰ ਸਿੰਘ ਸੀ ਘਰ ਦੇ ਹਾਲਾਤ ਨੂੰ ਦੇਖਦਾ ਹੋਇਆ ਬਾਹਰ ਜਾਂ ਦੀ ਜਿੱਦ ਕਰ ਬੈਠਾ |ਏਜੰਟਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਰਸਤੇ ਵਿਚ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ ਪਰ ਇਹ ਤਾ ਓਹੀ ਜਾਂਦੇ ਜਿਹੜੇ ਗਏ ਨੇ |

ਇਸੇ ਹੀ ਤਰਾਂ ਪਲਵਿੰਦਰ ਸਿੰਘ ਵੀ ਇਟਲੀ ਜਾਨ ਲਈ ਘਰੋਂ ਨਿਕਲ ਗਿਆ |ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਸ ਮੰਜਿਲ ਵੱਲ ਜਾ ਰਿਹਾ ਉਹ ਇਟਲੀ ਨਹੀਂ ਬਲਕਿ ਕਿਸੇ ਹੋਰ ਹੀ ਜਗਾ ਦਾ ਰਸਤਾ ਹੈ |ਨੌਜਵਾਨ ਘਰੋਂ ਆਪਣੀ ਮਾਤਾ ਨੂੰ ਬਿਨਾ ਦਸੇ ਨਿਕਲ ਗਿਆ ਤਾ ਜੋ ਜਿਆਦਾ ਮੋਹ ਹੋਣ ਕਰਕੇ ਮਾਂ ਰੋ ਨਾ ਪਵੇ |ਪਲਵਿੰਦਰ ਸਿੰਘ ਨੂੰ ਪਹਿਲਾ ਨੋਰਥ ਅਫ਼ਰੀਕਾ ਲਿਜਾਇਆ ਗਿਆ |ਇਸਦੇ ਨਾਲ ਹੋਰ ਵੀ ਪੰਜਾਬੀ ਨੌਜਵਾਨ ਸਨ |ਹੋਰ ਵੀ ਦੇਸ਼ ਵਿੱਚੋ ਨੌਜਵਾਨਾਂ ਨੂੰ ਇਟਲੀ ਪਹੁੰਚਣਾ ਸੀ ਤੇ ਉਹ ਉਡੀਕ ਕਰਨ ਲਗੇ ਚੰਗੇ ਮੌਕੇ ਦੀ ਤਾ ਜੋ ਉਹ ਇਟਲੀ ਵਲ ਨੂੰ ਰਵਾਨਾ ਹੋ ਸਕਣ |

ਫਿਰ ਓਹਨਾ ਨੇ ਕ੍ਰਿਸਮਸ ਦਾ ਮੌਕਾ ਛਕਦੇ ਇਹ ਦਿਨ ਚੁਣ ਲਿਆ ਤੇ ਸਾਰੇ ਹੀ ਨੌਜਵਾਨ ਇਕ ਕਿਸਤੀ ਦੇ ਵਿਚ ਬਿਠਾ ਲਏ |ਪਰ ਕੋਈ ਨਹੀਂ ਜਾਂਦਾ ਸੀ ਓਹਨਾ ਨਾਲ ਕਿ ਹੋਣ ਵਾਲਾ ਹੈ |ਇਹ ਪਾਣੀ ਵਾਲੇ ਜਹਾਜ ਨੂੰ ਭਾਰੀ ਮਾਤਰਾ ਵਿਚ ਲੋੜ ਤੋਂ ਜਿਆਦਾ ਲੋਡ ਕਰ ਦਿੱਤਾ ਸੀ |ਤੇ ਇਹ ਜਹਾਜ ਮੰਜਿਲ ਲਈ ਨਿਕਲ ਤਾ ਗਿਆ ਪਰ ਨਾ ਤਾ ਵਾਪਿਸ ਆ ਸਕਿਆ ਤੇ ਨਾ ਹੀ ਮੰਜਿਲ ਤੇ ਪਹੁੰਚ ਸਕਿਆ ਇਹ ਜਹਾਜ ਮਾਲਟਾ ਦੇ ਨੇੜੇ ਹੀ ਤਕਨੀਕੀ ਖ਼ਰਾਬੀ ਕਾਰਨ ਡੁੱਬ ਗਿਆ |ਪੂਰੀ ਜਾਣਕਾਰੀ ਦੇ ਲਈ ਦੇਖੋ ਇਹ ਵੀਡੀਓ

error: Content is protected !!