ਢੰਡਰੀਆਂ ਵਾਲਾ ਹੋ ਗਿਆ ਗਰਮ
ਪਟਿਆਲਾ: ਲੰਮੇ ਸਮੇਂ ਤੋਂ ਵਿ ਵਾ ਦਾਂ ‘ਚ ਰਹਿਣ ਵਾਲੇ ਭਾਈ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਵੱਲੋਂ ਇੱਕ ਵੱਖਰਾ ਸਟੈਡ ਲੈ ਕੇ ਟਕਸਾਲੀਆਂ ਨੂੰ ਕਰਾਰਾਂ ਜਵਾਬ ਦਿੱਤਾ ਗਿਆ। ਦਅਰਸਲ, ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਸਟੇਜ ਛੱਡ ਦਿੱਤੀ ਗਈ ਹੈ ਜਿਸ ‘ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਭਾਈ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਦੇ ਹੱਕ ‘ਚ ਨਿੱਤਰੇ ਹਨ।
ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜੇ ਹਰਿੰਦਰ ਸਿੰਘ ਚਾਹੁੰਦਾ ਤਾਂ ਉਹ ਅਪਣੀਆਂ ਸਾਰੀਆਂ ਸਟੇਜਾਂ ਬਚਾ ਸਕਦਾ ਸੀ, ਟਕਸਾਲੀਆਂ ਵੱਲੋਂ ਆਫਰਾਂ ਵੀ ਦਿੱਤੀਆਂ ਗਈਆਂ ਸਨ। ਪਰ ਉਸ ਨੇ ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰ ਕੇ ਅਪਣੀ ਵਿਚਾਰਧਾਰਾ ਨੂੰ ਰੱਖਿਆ ਇਸ ਕਰ ਕੇ ਉਹਨਾਂ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਹੈ। ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਹਰਿੰਦਰ ਸਿੰਘ ਦੀ ਵੀਡੀਉ ਨੂੰ ਸਾਰੇ ਸੁਣਨ।
ਉਸ ਨੇ ਅਪਣੀ ਹਿੰਮਤ ਤੇ ਗੁਰਦੁਆਰਾ ਬਣਾਇਆ ਪਰ ਉਸ ਨੂੰ ਉੱਥੇ ਕੀਰਤਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਸ ਨੂੰ ਹੋਰ ਕਿਤੇ ਵੀ ਕੀਰਤਨ ਕਰਨ ਤੋਂ ਮਨਾ ਕੀਤਾ ਗਿਆ ਹੈ ਪਰ ਹੁਣ ਉਸ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਜੇ ਉਹ ਗੁਰਦੁਆਰੇ ਵਿਚ ਕੀਰਤਨ ਕਰਨਗੇ ਤਾਂ ਵੀ ਉਸ ਤੇ ਰੋਕ ਲਗਾਈ ਜਾਵੇਗੀ। ਇਸ ਤੋਂ ਅੱਕ ਕੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਇਸ ਗੁਰਦੁਆਰੇ ਨੂੰ ਛੱਡ ਜਾਣਗੇ।
ਉਹਨਾਂ ਦੀ ਵਧ ਤੋਂ ਵਧ ਸਪੋਰਟ ਕਰਨੀ ਚਾਹੀਦਾ ਹੈ ਤਾਂ ਜੋ ਕਿਸੇ ਦੇ ਥੱਲੇ ਲੱਗ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਉਸ ਨੇ ਇਹ ਵੀ ਫ਼ੈਸਲਾ ਕਰ ਲਿਆ ਸੀ ਕਿ ਉਹ ਕੋਈ ਹੋਰ ਕੰਮ ਕਰ ਲੈਣਗੇ ਪਰ ਉਹ ਟਕਸਾਲੀਆਂ ਦੀ ਗੱਲ ਨਹੀਂ ਮੰਨਣਗੇ। ਉਹਨਾਂ ਨੇ ਥਾਂ ਤਾਂ ਛੱਡ ਦਿੱਤੀ ਪਰ ਲੋਕਾਂ ਨੇ ਉਹਨਾਂ ਨੂੰ ਅਪਣੇ ਦਿਲ ਵਿਚ ਥਾਂ ਦਿੱਤੀ ਹੋਈ ਹੈ।
ਦੱਸ ਦੇਈਏ ਕਿ ਭਾਈ ਰਣਜੀਤ ਸਿੰਘ ਵੱਲੋਂ ਹਰਿੰਦਰ ਸਿੰਘ ਨੂੰ ਸਾਬਾਸ਼ੀ ਦਿੰਦਿਆ ਕਿਹਾ ਹੈ ਕਿ ਉਹਨਾਂ ਨੂੰ ਮਾਣ ਹੈ ਕਿ ਹਰਿੰਦਰ ਸਿੰਘ ਨੇ ਸਟੇਜ ਤਾਂ ਛੱਡ ਦਿੱਤੀ ਪਰ ਉਹ ਟਕਸਾਲੀਆਂ ਦੇ ਪੈਰਾ ‘ਚ ਜਾ ਕੇ ਨਹੀਂ ਡਿੱਗੇ। ਉਹਨਾਂ ਕਿਹਾ ਹਰਿੰਦਰ ਸਿੰਘ ਦੇ ਵਿ-ਰੋ-ਧੀ-ਆਂ ਨੂੰ ਚੱਪਣੀ ‘ਚ ਪਾਣੀ ਲੈ ਡੁੱਬ ਮ ਰ ਨਾ ਚਾਹੀਦਾ ਹੈ।
