ਸ਼ੂਗਰ ਬਹੁਤ ਪੁਰਾਣੀ ਬਿਮਾਰੀ ਹੈ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਚਰਕ ਅਤੇ ਸੁਸ਼ਰੁਤ ਨੇ ਇਸ ਨੂੰ ਮਧੂਮੇਹ ਦਾ ਨਾਂਅ ਦਿੱਤਾ ਸੀ। ਉੱਚ ਖੂਨ ਦਬਾਅ ਦੀ ਤਰ੍ਹਾਂ ਸ਼ੂਗਰ ਵੀ ਇਕ ਵਾਰ ਹੋ ਜਾਣ ਪਿੱਛੋਂ ਜੀਵਨ ਭਰ ਦਾ ਸਾਥੀ ਬਣ ਜਾਂਦੀ ਹੈ। ਜੀਵਨ ਵਿਚ ਖਾਣ-ਪੀਣ, ਸਰੀਰਕ ਮਿਹਨਤ ਤੋਂ ਬਚਣਾ, ਰਹਿਣ- ਸਹਿਣ, ਮਾਨਸਿਕ ਪ੍ਰੇਸ਼ਾਨੀਆਂ ਆਦਿ ਸ਼ੂਗਰ ਦੇ ਰੋਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਹਨ। ਸ਼ੂਗਰ ਕੀ ਹੈ: ਸਰੀਰ ਦੀਆਂ ਤੰਤੂ ਕੋਸ਼ਿਕਾਵਾਂ ਨੂੰ ਆਪਣਾ ਕੰਮ ਕਰ ਸਕਣ ਲਈ ਸ਼ਕਤੀ ਖੂਨ ਵਿਚ ਮੌਜੂਦ ਗੁਲੂਕੋਜ਼ ਤੋਂ ਮਿਲਦੀ ਹੈ। ਖੂ ਨ ਵਿਚ ਗੁਲੂਕੋਜ਼ ਦੀ ਅਸਾਧਾਰਨ ਵਧੇਰੇ ਮਾਤਰਾ ਦੀ ਹਾਲਤ ਨੂੰ
ਹਾਇਪਰ ਗਲਾਈਸੀਮੀਆ ਅਤੇ ਪੇਸ਼ਾਬ ਵਿਚ ਗੁਲੂਕੋਜ਼ ਨਿਕਲਣ ਨੂੰ ਗਲਾਈਕੋਸੂਰੀਆ ਕਹਿੰਦੇ ਹਨ ਸਰੀਰ ਵਿਚ ਗੁਲੂਕੋਜ਼ ਦੇ ਸਮੁੱਚੇ ਉਪਯੋਗ ਦੇ ਲਈ ਇਕ ਖਾਸ ਹਾਰਮੋਨ ਇੰਸੁਲਿਨ ਜ਼ਰੂਰੀ ਹੈ। ਜਦੋਂ ਕਿਸੇ ਕਾਰਨ ਸਰੀਰ ਵਿਚ ਇਨਸੁਲਿਨ ਕਮਜ਼ੋਰ ਹੋ ਜਾਂਦਾ ਹੈ ਤਾਂ ਸਰੀਰ ਵਿਚ ਹਾਇਪਰ ਗਲਾਇਸੀਮੀਆ ਦੀ ਜੋ ਸਥਿਤੀ ਬਣਦੀ ਹੈ, ਉਸ ਨੂੰ ਡਾਇਬ- ਟੀਜ਼ ਜਾਂ ਸ਼ੂਗਰ ਕਹਿੰਦੇ ਹਨ। ਕਾਰਨ, ਅਤੇ ਲੱਛਣ: ਮਨੁੱਖੀ ਸਰੀਰ ਵਿਚ ਇਨਸੁਲਿਨ ਤਾਂ ਬਣਦੀ ਹੈ ਪਰ ਕੁਝ ਹੋਰ ਦਵਾਈਆਂ ਕਾਰਨ ਤੰਤੂ ਕੋਸ਼ਿਕਾਵਾਂ ‘ਤੇ ਉਸ ਦਾ ਲੋੜੀਂਦਾ ਪ੍ਰਭਾਵ ਨਹੀਂ ਪੈਂਦਾ ਹੈ, ਤਦ ਮਨੁੱਖ ਮੋਟਾ ਹੁੰਦਾ ਹੈ।
ਜੀਵਨ ਵਿਚ ਮਿਹਨਤ ਦੀ ਕਮੀ ਅਤੇ ਜਿਗਰ ਦਾ ਰੋਗ ਇਸ ਦਾ ਕਾਰਨ ਬਣ ਜਾਂਦਾ ਹੈ। ਇਹ ਬਿਮਾਰੀ ਇਨਫੈਕਸ਼ਨ ਕਰਕੇ ਵੀ ਹੁੰਦੀ ਹੈ। ਜੇਕਰ ਮਾਤਾ-ਪਿਤਾ ਦੋਵਾਂ ਨੂੰ ਸ਼ੂਗਰ ਹੋਵੇ ਤਾਂ ਉਨ੍ਹਾਂ ਦੀ ਸੰਤਾਨ ਨੂੰ ਇਸ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ। ਸ਼ੂਗਰ ਦੋ ਪ੍ਰਕਾਰ ਦੀ ਹੁੰਦੀ ਹੈ: ਪਹਿਲੀ ਕਿਸਮ -ਜਦੋਂ ਪੇਟ ਦੀਆਂ ਬੀਟਾ ਕੋਸ਼ਿਕਾਵਾਂ ਨੁਕਸਾਨ ਕਾਰਨ ਇਨਸੁਲਿਨ ਬਣਾਉਣਾ ਬੰਦ ਕਰ ਦੇਣ ਤਾਂ ਇਸ ਤਰ੍ਹਾਂ ਦੀ ਕਿਸਮ ਦੀ ਸ਼ੂਗਰ ਹੁੰਦੀ ਹੈ। ਇਹ ਘੱਟ ਉਮਰ ਦੇ ਲੋਕਾਂ ਵਿਚ ਪਾਈ ਜਾਂਦੀ ਹੈ। ਇਸ ਵਿਚ ਸਰੀਰ ਪਤਲਾ ਹੋਣ ਲਗਦਾ ਹੈ, ਭਾਰ ਘੱਟ ਹੋ ਜਾਂਦਾ ਹੈ। ਪਿਆਸ, ਭੁੱਖ ਜ਼ਿਆਦਾ ਲਗਦੀ ਹੈ ਅਤੇ ਪਿਸ਼ਾਬ ਜ਼ਿਆਦਾ ਆਉਂਦਾ ਹੈ। .
ਦੂਜੀ ਕਿਸਮ: ਇਸ ਵਿਚ ਇਨਸੁਲਿਨ ਤਾਂ ਸਰੀਰ ਵਿਚ ਹੁੰਦੀ ਹੈ ਪਰ ਕਈ ਕਾਰਨਾਂ ਕਰਕੇ ਉਸ ਦਾ ਪ੍ਰਭਾਵ ਨਹੀਂ ਹੁੰਦਾ। ਇਸ ਦੇ ਕੁੱਲ ਰੋਗੀਆਂ ਵਿਚੋਂ ਲਗਭਗ 9੦ ਫੀਸਦੀ ਮੋਟੇ ਹੁੰਦੇ ਹਨ। ਇਹ ਆਮ ਤੌਰ ‘ਤੇ ਵੱਡੀ ਉਮਰ ਦੇ ਲੋਕਾਂ ਵਿਚ ਪਾਈ ਜਾਂਦੀ ਹੈ। ਇਸ ਦੇ ਰੋਗੀ ਖਾਣਾ ਆਪਣੀ ਲੋੜ ਮੁਤਾਬਿਕ ਖਾਂਦੇ ਹਨ, ਜੀਵਨ ਤਣਾਅਗ੍ਰਸਤ ਰਹਿੰਦਾ ਹੈ। ਸ਼ੂਗਰ ਦੇ ਮਾੜੇ ਪ੍ਰਭਾਵ: ਇਸ ਬਿਮਾਰੀ ਦਾ ਪ੍ਰਭਾਵ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਪੈਂਦਾ ਹੈ, ਜਿਵੇਂ ਅੱਖਾਂ ਵਿਚ ਮੋਤੀਆ ਰੋਗ ਪਹਿਲਾਂ ਹੁੰਦਾ ਹੈ, ਜਿਸ ਦਾ ਪੂਰਨ ਇਲਾਜ ਨਾ ਕਰਵਾਉਣ ਕਰਕੇ ਰੋਗੀ ਪੂਰਾ ਅੰਨ੍ਹਾ ਹੋ ਜਾਂਦਾ ਹੈ।
ਇਸ ਬਿਮਾਰੀ ਦਾ ਅਸਰ ਗੁਰਦਿਆਂ ‘ਤੇ ਪੈਂਦਾ ਹੈ। ਸ਼ੂਗਰ ਦੇ ਨਾਲ ਉੱਚ ਖੂਨ ਦਬਾਅ ਵੀ ਹੋਣ ‘ਤੇ ਖੂਨ ਦੀ ਨਲੀ ਵਿਚ ਚਰਬੀ ਦਾ ਜਮਾਅ ਵਧੇਰੇ ਹੁੰਦਾ ਹੈ, ਜਿਸ ਕਰਕੇ ਕੰਮ ਕਰਨਾ ਬੰਦ ਕਰ ਦਿੰਦਾ ਹੈ, ਸਹੀ ਰੂਪ ਨਾਲ ਇਲਾਜ ਨਾ ਹੋਣ ਕਰਕੇ ਰੋਗੀ ਦੀ ਮੌਤ ਵੀ ਹੋ ਸਕਦੀ ਹੈ। ਇਲਾਜ: ਜਿਨ੍ਹਾਂ ਲੋਕਾਂ ਦੇ ਬਾਪ, ਦਾਦਾ ਜਾਂ ਵਡੇਰਿਆਂ ਨੂੰ ਇਹ ਬਿਮਾਰੀ ਰਹੀ ਹੋਵੇ, ਉਨ੍ਹਾਂ ਨੂੰ ਖਾਸ ਕਰਕੇ ਸਾਵਧਾਨੀ ਰੱਖਣ ਦੀ ਲੋੜ ਹੁੰਦੀ ਹੈ। ਵੱਡੀ ਉਮਰ ਦੇ ਲੋਕਾਂ ਨੂੰ ਸਾਲ ਵਿਚ ਇਕ ਵਾਰ ਖੂਨ ਅਤੇ ਪਿਸ਼ਾਬ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਿਨ੍ਹਾਂ ਨੂੰ ਸ਼ੂਗਰ ਦੀ ਪਹਿਲਾਂ ਸੰਭਾਵਨਾ ਹੋਵੇ,
ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਖੰਡ, ਗੁੜ, ਮਿਠਾਈ, ਘਿਓ, ਮੱਖਣ ਆਦਿ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਸਰੀਰ ਨੂੰ ਆਲਸੀ ਨਹੀਂ ਬਣਨ ਦੇਣਾ ਚਾਹੀਦਾ। ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਨਿਯਮਤ ਕਰਨੀ ਚਾਹੀਦੀ ਹੈ, ਬਿਮਾਰੀ ਦੇ ਲੱਛਣ ਦੇਖਦਿਆਂ ਹੀ ਸਹੀ ਇਲਾਜ ਕਰਨਾ ਚਾਹੀਦਾ ਹੈ। ਸਾਵਧਾਨੀਆਂ: ਰੋਗੀ ਨੂੰ ਆਪਣੇ ਪੈਰਾਂ ਦੀਆਂ ਉਂਗਲੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਰੀਰ ਨੂੰ ਤੌਲੀਏ ਨਾਲ ਜ਼ਿਆਦਾ ਨਹੀਂ ਰਗੜਨਾ ਚਾਹੀਦਾ। ਨਹੁੰ ਸਾਵਧਾਨੀ ਨਾਲ ਕੱਟੋ। ਸਿਗਰਟ- ਨੋਸ਼ੀ ਬਿਲਕੁਲ ਬੰਦ ਕਰਨੀ ਚਾਹੀਦੀ ਹੈ। ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਪਰਹੇਜ਼ ਦਾ ਖਿਆਲ ਰੱਖ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
