Home / Informations / ਬੋਰਡਿੰਗ ਪਾਸ ‘ਤੇ ਨਹੀਂ ਲਗੇਗੀ ਮੋਹਰ, ਹੁਣ ਜਹਾਜ਼ ‘ਚ ਲੈ ਕੇ ਜਾ ਸਕੋਗੇ ਇਹ ਖਾਸ ਚੀਜ – ਤਾਜਾ ਵੱਡੀ ਖਬਰ

ਬੋਰਡਿੰਗ ਪਾਸ ‘ਤੇ ਨਹੀਂ ਲਗੇਗੀ ਮੋਹਰ, ਹੁਣ ਜਹਾਜ਼ ‘ਚ ਲੈ ਕੇ ਜਾ ਸਕੋਗੇ ਇਹ ਖਾਸ ਚੀਜ – ਤਾਜਾ ਵੱਡੀ ਖਬਰ

ਹੁਣ ਜਹਾਜ਼ ‘ਚ ਲੈ ਕੇ ਜਾ ਸਕੋਗੇ ਇਹ ਚੀਜ

ਕਰੋਨਾ ਦੇ ਕਹਿਰ ਦਾ ਕਰਕੇ ਸਾਰੀ ਦੁਨੀਆਂ ਪ੍ਰੇਸ਼ਾਨ ਹੈ ਅਤੇ ਸਾਰੇ ਪਾਸੇ ਸਭ ਕੰਮ ਰੁਕੇ ਪਏ ਹਨ। ਹੁਣ ਸਰਕਾਰਾਂ ਹੋਲੀ ਹੋਲੀ ਕਈ ਚੀਜਾਂ ਚ ਖੁਲ ਦੇ ਰਹੀ ਹੈ ਪਰ ਸ਼ਰਤਾਂ ਦੇ ਅਨੁਸਾਰ। ਹੁਣ ਇਕ ਅਜਿਹੀ ਹੀ ਖਬਰ ਹਵਾਈ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆ ਰਹੀ ਹੈ। ਜਿਥੇ ਨਵੀਆਂ ਸ਼ਰਤਾਂ ਰੱਖ ਕੇ ਹਵਾਈ ਯਾਤਰਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਵਾਈ ਅੱਡਿਆਂ ‘ਤੇ ਬੋਰਡਿੰਗ ਪਾਸ ‘ਤੇ ਮੋਹਰ ਲਗਾਉਣ ਦੀ ਵਿਵਸਥਾ ਫਿਲਹਾਲ ਖਤਮ ਕਰ ਦਿੱਤੀ ਗਈ ਹੈ। ਸਿਵਲ ਏਵੀਏਸ਼ਨ ਸਕਿਓਰਟੀ ਬਿਊਰੋ ਦੇ ਸਰਕੁਲਰ ‘ਚ ਕਿਹਾ ਗਿਆ ਹੈ ਕਿ ਕੋਰੋਨਾ ਦਾ ਪ੍ਰਭਾਵ ਰੋਕਣ ਲਈ ਬੋਰਡਿੰਗ ਪਾਸ ‘ਤੇ ਅਜੇ ਮੋਹਰ ਨਹੀਂ ਲਗਾਈ ਜਾਵੇਗੀ। ਹਾਲਾਂਕਿ ਹਵਾਈ ਅੱਡਿਆਂ ਨੂੰ ਪਹਿਲੇ ਦੀ ਤਰ੍ਹਾਂ ਹਵਾਈ ਅੱਡਾ ਟਰਮੀਨਲ ਦੇ ਸਕਿਓਰਟੀ ਹੋਲਡ ਏਰੀਆ ‘ਚ ਦਾਖਲ ਕਰਨ ਵਾਲੇ ਹਰ ਯਾਤਰੀ ਦਾ ਸੀ.ਸੀ.ਟੀ.ਵੀ. ਰਿਕਾਰਡ 30 ਦਿਨਾਂ ਤਕ ਰੱਖਣਾ ਹੋਵੇਗਾ।

ਨਿਯਮਿਤ ਯਾਤਰੀ ਜਹਾਜ਼ ਸੇਵਾਵਾਂ ‘ਤੇ ਰੋਕ ਖਤਮ ਹੋਣ ਤੋਂ ਬਾਅਦ ਜਦ ਉਡਾਣਾਂ ਦੁਬਾਰਾ ਸ਼ੁਰੂ ਸ਼ੁਰੂ ਹੋਣਗੀਆਂ ਤਾਂ ਯਾਤਰੀਆਂ ਨੂੰ ਕੈਬਿਨ ‘ਚ ਹੈਂਡ ਸੈਨੇਟਾਈਜ਼ਰ ਲੈ ਕੇ ਜਾਣ ਦੀ ਅਨੁਮਤਿ ਹੋਵੇਗੀ। ਕੋਰੋਨਾ ਦਾ ਪ੍ਰਭਾਵ ਰੋਕਣ ਲਈ ਲੋਕਾਂ ਨੂੰ ਵਾਰ-ਵਾਰ ਹੱਥਾਂ ਨੂੰ ਸੈਨੇਟਾਈਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਯਾਤਰੀਆਂ ਨੂੰ ਹੈਂਡ ਬੈਗੇਜ਼ ‘ਚ ਆਪਣੇ ਨਾਲ 350 ਮਿਲੀਮੀਟਰ ਤਕ ਹੈਂਡ ਸੈਨੇਟਾਈਜ਼ਰ ਲੈ ਜਾਣ ਦੀ ਅਨੁਮਤਿ ਦਿੱਤੀ ਜਾਵੇਗੀ। ਯਾਤਰੀਆਂ ਨੂੰ ਸੁਰੱਖਿਆ ਜਾਂਚ ਦੇ ਸਮੇਂ ਇਸ ਦੀ ਜਾਣਕਾਰੀ ਸੁਰੱਖੀਆਂ ਕਰਮਚਾਰੀਆਂ ਨੂੰ ਦੇਣੀ ਹੋਵੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!