ਅਕਸਰ ਲੋਕ ਘਰ ਵਿੱਚ ਕੁੱਤੇ-ਬਿੱਲੀ ਪਾਲਦੇ ਹਨ, ਪਰ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਨੇ ਘਰ ਵਿੱਚ ਸ਼ੇਰ ਪਾਲਿਆ ਹੋਵੇ, ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਸ਼ਖ਼ਸ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਘਰ ਵਿੱਚ ਬੱਬਰ ਸ਼ੇਰ ਰੱਖਿਆ ਹੋਇਆ ਹੈ ਤੇ ਆਪਣੇ ਬੈੱਡਰੂਮ ਵਿੱਚ ਉਸ ਨਾਲ ਹੀ ਸੌਂਦਾ ਹੈ।

ਇਸ ਸ਼ਖ਼ਸ ਜੁਲਫੈਫ(33) ਪਾਕਿਸਤਾਨ ਦੇ ਮੁਲਤਾਨ ਦਾ ਰਹਿਣ ਵਾਲਾ ਹੈ ਤੇ ਇਸਦਾ ਦੋ ਸਾਲ ਦਾ ਬੇਟਾ ਵੀ ਸ਼ੇਰ ਨਾਲ ਬੜੇ ਪਿਆਰ ਨਾਲ ਖੇਡਦਾ ਹੈ। ਜੁਲਕੈਫ ਦੀ ਇਸ ਸ਼ੌਕ ਦਾ ਪਰਿਵਾਰ ਨੂੰ ਵੀ ਕੋਈ ਇਤਰਾਜ ਨਹੀਂ ਹੈ। ਸ਼ੇਰ ਦਾ ਨਾਮ ਬੱਬਰ ਹੈ ਤੇ ਉਹ ਇਸਨੂੰ ਕਦੇ ਜੰਜੀਰਾਂ ਵਿੱਚ ਨਹੀਂ ਬੰਨਦਾ।

ਜੁਲਫੈਕ ਦਾ ਕਹਿਣਾ ਹੈ ਕਿ ਉਸਨੇ ਸਬੰਧਿਤ ਅਥਾਰਿਟੀ ਤੋਂ ਘਰ ਵਿੱਚ ਸ਼ੇਰ ਰੱਖਣ ਦੀ ਆਗਿਆ ਲਈ ਹੋਈ ਹੈ। ਬੱਬਰ ਨੂੰ ਕਰੀਬ 3 ਲੱਖ ਰੁਪਏ ਵਿੱਚ ਖਰੀਦੀਆ ਸੀ। ਉਸਨੂੰ ਪਾਲਨ ਲਈ ਹਰ ਮਹੀਨੇ ਦੋ ਲੱਖ ਦਾ ਖਰਚ ਕਰਦਾ ਹੈ।ਜੁਲਫੈਕ ਨੇ ਦੱਸਿਆ ਕਿ ਉਹ ਬੱਬਰ ਨੂੰ ਦੋ ਮਹੀਨੇ ਦੀ ਉਮਰ ਵਿੱਚ ਘਰ ਲੈ ਕੇ ਆਇਆ ਸੀ।ਉਸਨੇ ਕਿਹਾ ਕਿ ਬੱਬਰ ਨੂੰ ਉਹ ਕੁੱਤੇ ਦੀ ਤਰ੍ਹਾ ਪਾਲਤੂ ਬਣਾ ਕੇ ਹੀ ਦਮ ਲੈਣਗੇ।ਹਲਾਂਕਿ ਉਹ ਨਹੀਂ ਦੱਸਦੇ ਕਿ ਉਸਨੇ ਸ਼ੇਰ ਕਿੱਥੋਂ ਲਿਆਂਦਾ ਸੀ। ਉਹ ਪਿਛਲੇ 6 ਮਹੀਨੇ ਤੋਂ ਬੱਬਰ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਤੌਰ ਉੱਤੇ ਰੱਖਿਆ ਹੋਇਆ ਹੈ।

ਜੁਲਫੈਕ ਦਾ ਕਹਿਣਾ ਹੈ ਕਿ ਬੱਬਰ ਦੀ ਚਰਚਾ ਦੂਰ-ਦੂਰ ਤੱਕ ਹੈ ਤੇ ਲੋਕ ਇਸ ਨਾਲ ਸੈਲਫੀ ਲੈਣ ਆਉਂਦੇ ਹਨ।ਬੱਬਰ ਲਈ ਘਰ ਵਿੱਚ ਇੱਕ ਵੱਖਰਾ ਬੈੱਡਰੂਮ ਹੈ, ਜਿੱਥੇ ਏਸੀ ਲੱਗਿਆ ਹੋਇਆ ਹੈ।ਜੁਲਫੈਕ ਨੇ ਕਿਹਾ ਕਿ ਬੱਬਰ ਦੀ ਦੇਖਭਾਲ ਲਈ ਉਸਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਬੱਬਰ ਦੀ ਦੇਖਭਾਲ ਕਿੰਜ ਕਰਨੀ ਹੈ।ਫਿਲਹਾਲ ਜੁਲਫੈਕ ਬੱਬਰ ਨੂੰ ਘਰ ਵਿੱਚ ਪਾਲਤੂ ਜਾਨਵਰ ਦੀ ਤਰ੍ਹਾਂ ਰਹਿਣ ਦੀ ਟਰੈਨਿੰਗ ਦੇ ਰਹੇ ਹਨ।