Home / Informations / ਬਾਹਰਲੇ ਰਿਸ਼ਤੇ ਕਰਨ ਤੋਂ ਪਹਿਲਾਂ ਇਹ ਖ਼ਬਰ ਜਰੂਰ ਪੜ੍ਹ ਲਿਓ ਕਿਸੇ ਨਾਲ ਵੀ ਹੋ ਸਕਦਾ ਹੈ ਇਹ ਕੰਮ

ਬਾਹਰਲੇ ਰਿਸ਼ਤੇ ਕਰਨ ਤੋਂ ਪਹਿਲਾਂ ਇਹ ਖ਼ਬਰ ਜਰੂਰ ਪੜ੍ਹ ਲਿਓ ਕਿਸੇ ਨਾਲ ਵੀ ਹੋ ਸਕਦਾ ਹੈ ਇਹ ਕੰਮ

ਇਹ ਖ਼ਬਰ ਜਰੂਰ ਪੜ੍ਹ ਲਿਓ ਕਿਸੇ ਨਾਲ ਵੀ ਹੋ ਸਕਦਾ ਹੈ ਇਹ

ਬਰਨਾਲਾ ਦੇ ਪਿੰਡ ਚੀਮਾ ਦੇ ਮਨਜਿੰਦਰਜੀਤ ਸਿੰਘ ਨਾਮ ਦੇ ਨੌਜਵਾਨ ਨਾਲ ਇੱਕ ਲੜਕੀ ਪਰਮਿੰਦਰ ਕੌਰ ਪੁੱਤਰੀ ਜੋਗਿੰਦਰ ਸਿੰਘ ਨਿਵਾਸੀ ਪੂਹਲੀ ਨੇ 33 ਲੱਖ ਰੁਪਏ ਦੀ ਠੱ-ਗੀ ਮਾ-ਰ ਲਈ। ਇਹ ਲੜਕੀ ਨਿਊਜੀਲੈਂਡ ਦੀ ਪੀ.ਆਰ. ਹੈ। ਇਸ ਲੜਕੀ ਨੇ ਮਨਜਿੰਦਰ ਜੀਤ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਉਹ ਨਿਊਜ਼ੀਲੈਂਡ ਪਹੁੰਚ ਕੇ ਉਸ ਨੂੰ ਉੱਥੇ ਬੁਲਾ ਲਵੇਗੀ। ਪਰਮਿੰਦਰ ਕੌਰ ਅਤੇ ਮਨਜਿੰਦਰ ਜੀਤ ਸਿੰਘ ਦਾ ਵਿਆਹ ਹੋ ਗਿਆ। ਵਿਆਹ ਕਰਵਾ ਕੇ ਉਹ ਇਕੱਲੀ ਹੀ ਨਿਊਜ਼ੀਲੈਂਡ ਚਲੀ ਗਈ ਅਤੇ ਉੱਥੇ ਜਾ ਕੇ ਆਪਣੇ ਪਤੀ ਨਾਲੋਂ ਸੰਪਰਕ ਤੋ ੜ ਲਿਆ।

ਪੁਲਿਸ ਨੇ ਮਨਜਿੰਦਰ ਜੀਤ ਦੇ ਬਿਆਨਾਂ ਤੇ ਪਰਮਿੰਦਰ ਕੌਰ ਅਤੇ ਉਸ ਦੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਹੈ। ਮਨਜਿੰਦਰਜੀਤ ਸਿੰਘ ਤੋਂ ਪਰਮਿੰਦਰ ਕੌਰ ਨੇ ਉਸ ਨੂੰ ਨਿਊਜ਼ੀਲੈਂਡ ਲਿਜਾਣ ਦਾ ਲਾਰਾ ਲਗਾ ਕੇ 33 ਲੱਖ ਰੁਪਏ ਹ ੜੱ ਪ ਲਏ। ਮਨਜਿੰਦਰਜੀਤ ਸਿੰਘ ਨੇ ਪਰਮਿੰਦਰ ਕੌਰ ਦੀ ਮਾਂ ਮਨਦੀਪ ਕੌਰ ਦੇ ਖਾਤੇ ਵਿੱਚ 18 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਫੇਰ ਉਹ ਵਿਆਹ ਤੋਂ ਪਹਿਲਾਂ ਪਰਮਿੰਦਰ ਕੌਰ ਦੇ ਪਿੰਡ ਪੂਹਲੀ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ 15 ਲੱਖ ਰੁਪਏ ਦੇ ਆਇਆ। ਇਸ ਤਰ੍ਹਾਂ ਉਸ ਦੇ 33 ਲੱਖ ਰੁਪਏ ਚਲੇ ਗਏ।

ਪਰਮਿੰਦਰ ਨਿਊਜ਼ੀਲੈਂਡ ਦੀ ਪੀ.ਆਰ. ਹੈ। ਪਰਮਿੰਦਰ ਅਤੇ ਮਨਜਿੰਦਰਜੀਤ ਦਾ ਰਾਮਪੁਰਾ ਫੂਲ ਦੇ ਇਕ ਗੁਰੂ ਘਰ ਵਿੱਚ ਵਿਆਹ ਹੋ ਗਿਆ। ਮਨਜਿੰਦਰਜੀਤ ਦੇ ਪਰਿਵਾਰ ਨੇ ਰਾਮਪੁਰਾ ਫੂਲ ਦੇ ਹੀ ਮੈਰੀਲੈਂਡ ਹੋਟਲ ਵਿੱਚ ਆਪਣੇ ਸਬੰਧੀਆਂ ਨੂੰ ਪਾਰਟੀ ਦਿੱਤੀ। ਹੁਣ ਮਨਜਿੰਦਰਜੀਤ ਨਿਊਜ਼ੀਲੈਂਡ ਜਾਣ ਦਾ ਸੋਚ ਰਿਹਾ ਸੀ। ਵਿਆਹ ਤੋਂ ਦੋ ਦਿਨ ਬਾਅਦ ਹੀ ਪਰਮਿੰਦਰ ਨਿਊਜ਼ੀਲੈਂਡ ਲਈ ਰਵਾਨਾ ਹੋ ਗਈ ਅਤੇ ਕਹਿ ਗਈ ਕਿ ਉਹ ਜਲਦੀ ਹੀ ਆਪਣੇ ਪਤੀ ਨੂੰ ਬੁਲਾ ਲਵੇਗੀ।

ਉੱਥੇ ਜਾ ਕੇ ਉਸ ਨੇ ਫੋਨ ਕਰਨਾ ਹੀ ਬੰਦ ਕਰ ਦਿੱਤਾ ਅਤੇ ਸਹੁਰੇ ਪਰਿਵਾਰ ਨਾਲੋਂ ਸੰਪਰਕ ਵੀ ਤੋ ੜ ਲਿਆ। ਜੋਗਿੰਦਰ ਸਿੰਘ ਦਾ ਪਰਿਵਾਰ ਵੀ ਮਨਜਿੰਦਰਜੀਤ ਦੇ ਪਰਿਵਾਰ ਤੋਂ ਦੂਰੀ ਬਣਾਉਣ ਲੱਗ ਪਿਆ। ਮਨਜਿੰਦਰਜੀਤ ਸਿੰਘ ਦੀ ਦਰਖਾਸਤ ਤੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਪੀ ੜਤ ਦੇ ਬਿਆਨਾਂ ਦੇ ਆਧਾਰ ਤੇ ਪਰਮਿੰਦਰ ਕੌਰ ਅਤੇ ਉਸ ਦੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੀੜਤ ਨੂੰ ਇ ਨ ਸਾ ਫ ਕਦੋਂ ਮਿਲੇਗਾ। ਇਹ ਤਾਂ ਸਮਾਂ ਹੀ ਦੱਸੇਗਾ।

error: Content is protected !!