ਹੁਣੇ ਆਈ ਤਾਜਾ ਵੱਡੀ ਖਬਰ
ਦਿੱਲੀ ਦੀ ਉੱਤਰੀ ਜ਼ਿਲ੍ਹਾ ਪੁਲਿਸ ਨੇ ਪ੍ਰਧਾਨ ਮੰਤਰੀ ਦੀ ਭਤੀਜੀ ਦਮਯੰਤੀ ਬੇਨ ਮੋਦੀ ਤੋਂ 56,000 ਰੁਪਏ ਨਕਦ, ਦੋ ਮੋਬਾਇਲ ਫ਼ੋਨ ਤੇ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਲੁੱਟ–ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਸ਼ਨਾਖ਼ਤ ਨੋਨੂੰ ਤੇ ਬਾਦਲ ਵਜੋਂ ਕੀਤੀ ਹੈ।
ਪੁਲਿਸ ਨੇ ਦੋਵਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਇੱਕ ਦਰਜਨ ਟੀਮਾਂ ਨੇ ਸੁਲਤਾਨਪੁਰੀ, ਸਦਰ ਬਾਜ਼ਾਰ, ਨਬੀ ਕਰੀਮ ਤੇ ਚਾਂਦਨੀ ਚੌਕ ਇਲਾਕਿਆਂ ਵਿੱਚ ਛਾਪੇ ਮਾਰੇ। ਪੁਲਿਸ ਨੇ ਮੁਲਜ਼ਮਾਂ ਨੂੰ ਨਬੀ ਕਰੀਮ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਘਟਨਾ ਸਥਾਨ ਤੋਂ ਲੈ ਕੇ ਪੁਰਾਣੀ ਦਿੱਲੀ ਤੱਕ 200 ਤੋਂ ਵੱਧ CCTV ਕੈਮਰਿਆਂ ਦੀ ਫ਼ੁਟੇਜ ਖੰਗਾਲ਼ੀ ਗਈ। ਇਸ ਦੌਰਾਨ ਸਕੂਟੀ ਉੱਤੇ ਪਿੱਛੇ ਬੈਠੇ ਨੌਜਵਾਨ ਦੀ ਸ਼ਨਾਖ਼ਤ ਨੋਨੂੰ ਵਜੋਂ ਹੋਈ ਹੈ। ਪੁਲਿਸ ਪਹਿਲਾਂ ਵੀ ਕਈ ਵਾਰ ਉਸ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਸਥਾਨਕ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਲੈਫ਼ਟੀਨੈਂਟ ਜਨਰਲ ਦੀ ਰਿਹਾਇਸ਼ਗਾਹ ਕੋਲ ਗੁਜਰਾਤ ਸਮਾਜ ਭਵਨ ਤੋਂ ਲੁੱਟ–ਖੋਹ ਕਰਨ ਤੋਂ ਬਾਅਦ ਦੋਵੇਂ ਸਕੂਟੀ–ਸਵਾਰ ਨੌਜਵਾਨ ਤੀਸ ਹਜ਼ਾਰ ਅਦਾਲਤ ਵਾਲੇ ਪਾਸਿਓਂ ਹੁੰਦੇ ਹੋਏ ਰਾਣੀ ਝਾਂਸੀ ਫ਼ਲਾਈਓਵਰ ਤੋਂ ਈਦਗਾਹ ਗੋਲ ਚੈਂਬਰੀ ਵੱਲ ਭੱਜੇ ਸਨ।
ਖੋਹੇ ਗਏ ਮੋਬਾਇਲ ਨੂੰ ਬਦਮਾਸ਼ਾਂ ਨੇ ਈਦਗਾਹ ਕੋਲ ਹੀ ਬੰਦ ਕਰ ਦਿੱਤਾਸੀ। ਪੁਲਿਸ ਮੁਤਾਬਕ ਨੋਨੂੰ ਸੁਲਤਾਨਪੁਰੀ ਇਲਾਕੇ ਦਾ ਰਹਿਣ ਵਾਲਾ ਹੈ ਪਰ ਉਹ ਸੱਤ ਸਾਲਾਂ ਤੋਂ ਨਬੀ ਕਰੀਮ ਇਲਾਕੇ ’ਚ ਫ਼ੁਟਪਾਥ ਉੱਤੇ ਰਹਿ ਰਿਹਾ ਹੈ।
ਪਹਿਲਾਂ ਉਹ ਸਦਰ ਬਾਜ਼ਾਰ ਇਲਾਕੇ ਵਿੱਚ ਭੀੜ–ਭੜੱਕੇ ਵਾਲੇ ਇਲਾਕਿਆਂ ਵਿੱਚ ਲੋਕਾਂ ਦੇ ਬੈਗਾਂ ਵਿੱਚੋਂ ਰੁਪਏ ਕੱਢਦਾ ਸੀ। ਦੋ ਸਾਲ ਪਹਿਲਾਂ ਸਦਰ ਬਾਜ਼ਾਰ ਪੁਲਿਸ ਨੇ ਬੈਗ ’ਚੋਂ ਰੁਪਏ ਕੱਢਣ ਦੇ ਦੋਸ਼ ਅਧੀਨ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਦਮਯੰਤੀ ਬੇਨ ਮੋਦੀ ਕੱਲ੍ਹ ਅੰਮ੍ਰਿਤਸਰ ਤੋਂ ਦਿੱਲੀ ਪੁੱਜੇ ਸਨ ਤੇ ਉਨ੍ਹਾਂ ਦਾ ਅੱਜ ਐਤਵਾਰ ਨੂੰ ਅਹਿਮਦਾਬਾਦ ਪਰਤਣ ਦਾ ਪ੍ਰੋਗਰਾਮ ਸੀ।
