ਕੇਰਲ ‘ਚ ਇੱਕ ਵਾਰ ਫਿਰ ਨਿਪਾਹ ਵਾਇਰਸ ਨੇ ਦਸਤਕ ਦਿੱਤੀ ਹੈ। ਕੇਰਲ ਦੀ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਸੂਬੇ ‘ਚ ਨਿਪਾਹ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਚੀ ਦੇ ਹਸਪਤਾਲ ‘ਚ ਇਲਾਜ ਕਰਾ ਰਿਹਾ ਇੱਕ 23 ਸਾਲਾ ਵਿਦਿਆਰਥੀ ਨਿਪਾਹ ਵਾਇਰਸ ਤੋਂ ਪੀੜਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਿਪਾਹ ਵਾਇਰਸ ਦੇ ਕੇਰਲ ‘ਚ 12 ਲੋਕਾਂ ਦੀ ਜਾਨ ਲੈ ਲਈ ਸੀ। ਦੂਜੇ ਪਾਸੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦੇ ਪੱਧਰ ‘ਤੇ ਐਡੀਸ਼ਨਲ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ।

ਨਿਪਾਹ ਨਾਲ ਪੀੜਤ ਕਾਲਜ ਵਿਦਿਆਰਥੀ ਦਾ ਕੋਚੀ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮੰਗਲਵਾਰ ਨੂੰ ਖੁਦ ਸਿਹਤ ਮੰਤਰੀ ਨੇ ਨਿਪਾਹ ਵਾਇਰਸ ਦੀ ਪੁਸ਼ਟੀ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ਼ਖਸ ‘ਚ ਨਿਪਾਹ ਵਾਇਰਸ ਮਿਲਣ ਤੋਂ ਬਾਅਦ ਅਸੀਂ ਸਾਵਧਾਨੀ ਵਰਤ ਰਹੇ ਹਾਂ। ਇਹ ਹਨ ਬੀਮਾਰੀ ਦੇ ਲੱਛਣ ਨਿਪਾਹ ਦੀ ਬੀਮਾਰੀ ਦੀ ਲੱਛਣ ਦੀ ਗੱਲ ਕਰੀਏ ਤਾਂ ਸਾਹ ਲੈਣ ‘ਚ ਤਕਲੀਫ, ਤੇਜ਼ ਬੁਖਾਰ, ਸਿਰਦਰਦ, ਜਲਨ, ਚੱਕਰ ਆਉਣਾ, ਭਟਕਾਵ ਅਤੇ ਬੇਹੋਸ਼ੀ ਸ਼ਾਮਲ ਹੈ। ਇਸ ਇਨਫੈਕਸ਼ਨ ਨਾਲ ਪੀੜਤ ਮਰੀਜ਼ ਨੂੰ ਜੇਕਰ ਤੁਰੰਤ ਇਲਾਜ ਨਾ ਮਿਲ ਤਾਂ 48 ਘੰਟੇ ਦੇ ਅੰਦਰ ਮਰੀਜ਼ ਕੋਮਾ ‘ਚ ਜਾ ਸਕਦਾ ਹੈ।

ਡਾਕਟਰਾਂ ਅਨੁਸਾਰ ਤਾਂ ਇਹ ਵਾਇਰਸ ਬਹੁਤ ਹੀ ਤੇਜ਼ੀ ਨਾਲ ਫੈਲਦਾ ਹੈ ਅਤੇ ਜ਼ਿਆਦਾਤਰ ਕੇਸ ‘ਚ ਜਾਨਲੇਵਾ ਸਾਬਤ ਹੁੰਦਾ ਹੈ। ਇਕ ਖਾਸ ਤਰ੍ਹਾਂ ਦਾ ਚਮਗਾਦੜ ਜਿਸ ਨੂੰ ਫਰੂਟ ਬੈਟ ਕਹਿੰਦੇ ਹਨ, ਜੋ ਮੁੱਖ ਰੂਪ ਨਾਲ ਫਲ ਜਾਂ ਫਲ ਦੇਰਸ ਦਾ ਸੇਵਨ ਕਰਦਾ ਹੈ, ਉਹੀ ਨਿਪਾਹ ਵਾਇਰਸ ਦਾ ਮੁੱਖ ਵਾਹਕ ਹੈ। ਨਿਪਾਹ ਵਾਇਰਸ ਨਾਲ ਪੀੜਤ ਕਿਸੇ ਇਨਸਾਨ ਦੇ ਸੰਪਰਕ ‘ਚ ਆਉਣ ਨਾਲ ਵੀ ਇਹ ਵਾਇਰਸ ਫੈਲਦਾ ਹੈ।ਡਬਲਿਊ.ਐੱਚ.ਓ. ਅਨੁਸਾਰ ਤਾਂ ਇਸ ਵਾਇਰਸ ਨਾਲ ਲੜਨ ਲਈ ਹੁਣ ਤੱਕ ਕੋਈ ਟਿੱਕਾ (ਵੈਕਸੀਨ) ਵਿਕਸਿਤ ਨਹੀਂ ਕੀਤਾ ਗਿਆ ਹੈ ਅਤੇ ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਇੰਟੇਸਿਵ ਸਪਾਰਟਿਵ ਕੇਅਰ ਦੇ ਕੇ ਹੀ ਇਲਾਜ ਕੀਤਾ ਜਾ ਸਕਦਾ ਹੈ।