Home / Viral / ਫਤਿਹ ਦੇ ਰੈਸਕਿਊ ਆਪ੍ਰੇਸ਼ਨ ਦੀ ਤਾਜ਼ਾ ਜਾਣਕਾਰੀ, ਇੱਕ ਘੰਟੇ ਤੱਕ ਫਤਿਹ ਆ ਸਕਦਾ ਬਾਹਰ

ਫਤਿਹ ਦੇ ਰੈਸਕਿਊ ਆਪ੍ਰੇਸ਼ਨ ਦੀ ਤਾਜ਼ਾ ਜਾਣਕਾਰੀ, ਇੱਕ ਘੰਟੇ ਤੱਕ ਫਤਿਹ ਆ ਸਕਦਾ ਬਾਹਰ

90 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ,ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ। 5 ਦਿਨਾਂ ਤੋਂ ਲਗਾਤਾਰ ਬਚਾਅ ਲਈ ਚੱਲ ਰਹੇ ਰੈਸਕਿਊ ਆਪਰੇਸ਼ਨ ਦੇ ਬਾਅਦ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ।

ਤਕਰੀਬਨ 90 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਬਚਾਅ ਟੀਮ ਵੱਲੋਂ 120 ਫੁੱਟ ਤੱਕ ਖੱਡਾ ਖੋਦਿਆ ਜਾ ਚੁੱਕਾ ਹੈ ਅਤੇ ਫਤਿਹਵੀਰ 110 ਫੁੱਟ ‘ਤੇ ਫਸਿਆ ਹੋਇਆ ਹੈ। ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ।

ਫ਼ਤਿਹਵੀਰ ਸਿੰਘ ਵੀਰਵਾਰ ਸ਼ਾਮ ਨੂੰ ਬੋਰਵੈੱਲ ਵਿਚ ਡਿੱਗਿਆ ਸੀ, ਉਸ ਦਿਨ ਤੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਜਾਰੀ ਹਨ ਅਤੇ ਉਸਨੂੰ ਕੁਝ ਦੇਰ ‘ਚ ਹੀ ਬਾਹਰ ਕੱਢ ਲਿਆ ਜਾਵੇਗਾ।ਫਤਿਹਵੀਰ ਨੂੰ ਬਾਹਰ ਕੱਢਣ ਲਈ ਐੱਨ.ਡੀ.ਆਰ.ਐੱਫ. ਦਾ ਜਵਾਨ ਵੱਖਰੇ ਤੌਰ ‘ਤੇ ਕੀਤੇ ਗਏ ਬੋਰ ‘ਚ ਉਤਰ ਚੁੱਕਿਆ ਹੈ। ਦੱਸ ਦੇਈਏ ਕਿ ਫ਼ਤਿਹਵੀਰ ਦਾ ਅੱਜ ਭਾਵ 10 ਜੂਨ ਨੂੰ ਜਨਮ ਦਿਨ ਵੀ ਹੈ।ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਪਿੰਡ ਦੇ ਹੀ ਇਕ ਹੋਰ ਬੋਰਵੈੱਲ ‘ਤੇ ਮੱਥਾ ਟੇਕ ਕੇ ਦੋ ਸਾਲਾਂ ਫ਼ਤਿਹਵੀਰ ਦੀ ਸਿਹਤਯਾਬੀ ਨਾਲ ਅਰਦਾਸ ਕੀਤੀ ਗਈ।ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਹਾਲੇ ਵੀ ਜਾਰੀ ਹੈ।ਇਸ ਮੌਕੇ ਉਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਫ਼ਤਿਹਵੀਰ ਲਈ ਅਰਦਾਸ ਕਰ ਰਹੇ ਹਨ।ਫ਼ਤਿਹਵੀਰ ਸਿੰਘ ਦੇ ਸਹੀ ਸਲਾਮਤ ਬਾਹਰ ਕੱਢੇ ਜਾਣ ਲਈ ਲੋਕ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਅਰਦਾਸਾਂ ਕਰ ਰਹੇ ਹਨ।

ਫਤਹਿਵੀਰ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਤੋਂ ਬਾਅਦ ਸਿੱਧਾ ਹਸਪਤਾਲ ਲਿਜਾਇਆ ਜਾਵੇਗਾ, ਜਿਸ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨਡੀਆਰਐੱਫ, ਫੌਜ ਦੀ ਅਸਾਲਟ ਇੰਜੀਨਿਅਰਿੰਗ ਰੈਜੀਮੈਂਟ ਦੀ ਟੁੱਕੜੀ ਜੁਟੀ ਹੋਈ ਹੈ।ਪੂਰਾ ਆਪਰੇਸ਼ਨ ਕੁਝ ਮੁਸ਼ਕਲਾਂ ਦੇ ਬਾਵਜੂਦ ਜਾਰੀ ਹੈ ਤੇ ਹੁਣ ਥੋੜ੍ਹੀ ਦੇਰ ਦਾ ਇੰਤਜ਼ਾਰ ਰਹਿ ਗਿਆ ਹੈ।ਇਸ ਮੌਕੇ ‘ਤੇ ਮੈਡੀਕਲ ਟੀਮਾਂ ਵੀ ਤਾਇਨਾਤ ਹੈ।ਹੁਣ ਖੁਦਾਈ ਦਾ ਕੰਮ ਹੱਥ ਨਾਲ ਕੀਤਾ ਜਾ ਰਿਹਾ ਹੈ।

error: Content is protected !!