Home / Viral / ਫਤਿਹ ਦੀ ਮੌਤ ਤੋਂ ਬਾਅਦ ਰੋਸ ਵਜੋਂ ਲੋਕਾਂ ਨੇ ਬੁੱਧਵਾਰ ਨੂੰ ਬੰਦ ਦਾ ਦਿੱਤਾ ਸੱਦਾ

ਫਤਿਹ ਦੀ ਮੌਤ ਤੋਂ ਬਾਅਦ ਰੋਸ ਵਜੋਂ ਲੋਕਾਂ ਨੇ ਬੁੱਧਵਾਰ ਨੂੰ ਬੰਦ ਦਾ ਦਿੱਤਾ ਸੱਦਾ

ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ 5 ਦਿਨ ਤੋਂ ਜਿਆਦਾ ਦਾ ਸਮਾਂ ਲਗਾ ਦਿੱਤਾ ਗਿਆ, ਪਰ ਉਸ ਸਮੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੋਸਟ ਮਾਰਟਮ ਤੋਂ ਬਾਅਦ ਡਾਕਟਰਾਂ ਦਾ ਕਹਿਣਾ ਹੈ ਕਿ ਫਤਿਹ ਦੀ ਮੌਤ ਲਗਭਗ 3 ਦਿਨ ਪਹਿਲਾਂ ਹੀ ਹੋ ਚੁੱਕੀ ਸੀ। ਹੁਣ ਲੋਕ ਇਸ ਗੱਲ ਲਈ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਦੱਸ ਰਹੇ ਹਨ।

ਜ਼ਿਲਾ ਸੰਗਰੂਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਇਕੱਤਰ ਹੋ ਕੇ ਭਲਕੇ (ਬੁੱਧਵਾਰ) ਨੂੰ ਰੋਸ ਵਜੋਂ ਸੰਗਰੂਰ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਫਤਿਹਵੀਰ ਸਿੰਘ ਮਾਮਲੇ ‘ਚ ਕੁਤਾਹੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਵੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ।ਮੰਗਲਵਾਰ ਸਵੇਰ ਸਥਾਨਕ ਬੀ.ਐੱਸ.ਐੱਨ.ਐੱਲ. ਪਾਰਕ ਵਿਚ ਇਕੱਤਰ ਹੋਈਆਂ ਵੱਖ-ਵੱਖ ਜਥੇਬੰਦੀਆਂ ਸਣੇ ਹਾਜ਼ਰ ਲੋਕਾਂ ਨੇ ਪਹਿਲਾਂ ਮ੍ਰਿਤਕ ਦੋ ਸਾਲਾ ਫਤਿਹਵੀਰ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਸਨੂੰ ਸ਼ਰਧਾਂਜਲੀ ਦਿੱਤੀ ਤੇ ਫਤਿਹਵੀਰ ਮਾਮਲੇ ‘ਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬਚਾਉਣ ਲਈ ਗੰਭੀਰਤਾ ਨਾ ਦਿਖਾਉਣ ਤੇ ਪ੍ਰਸ਼ਾਸਨ ਦੀ ਰੱਜ ਕੇ ਅਲੋਚਨਾ ਕੀਤੀ।

ਉਕਤ ਨੇ ਕਿਹਾ ਕਿ ਜਾਣਬੁੱਝ ਕੇ ਰੈਸਕਿਊ ਆਪਰੇਸ਼ਨ ‘ਚ ਦੇਰੀ ਕੀਤੀ ਗਈ ਜਿਸ ਕਾਰਨ ਫਤਿਹਵੀਰ ਸਿੰਘ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ‘ਚ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅੰਦਰ ਰੋਸ ਮਾਰਚ ਕਰਦਿਆਂ ਕੱਲ੍ਹ ਯਾਨੀ ਬੁੱਧਵਾਰ ਨੂੰ ਸੰਪਰੂਨ ਸੰਗਰੂਰ ਬੰਦ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਆਪਣੇ ਕਾਰੋਬਾਰ ਪੂਰਨ ਤੌਰ ‘ਤੇ ਬੰਦ ਰੱਖਣ ਦੀ ਅਪੀਲ ਕੀਤੀ।

error: Content is protected !!