Home / Viral / ਫਤਿਹਵੀਰ ਨੂੰ ਬਾਹਰ ਕੱਢਣ ਤੋਂ ਬਾਅਦ ਜੇਰੇ ਇਲਾਜ ਲਈ ਇਸ ਹਸਪਤਾਲ ਲਿਜਾਇਆ ਜਾ ਰਿਹਾ ਹੈ,ਦੇਖੋ ਪੂਰਾ ਵੀਡੀਓ

ਫਤਿਹਵੀਰ ਨੂੰ ਬਾਹਰ ਕੱਢਣ ਤੋਂ ਬਾਅਦ ਜੇਰੇ ਇਲਾਜ ਲਈ ਇਸ ਹਸਪਤਾਲ ਲਿਜਾਇਆ ਜਾ ਰਿਹਾ ਹੈ,ਦੇਖੋ ਪੂਰਾ ਵੀਡੀਓ

120 ਫੁੱਟ ਡੂੰਗੇ ਟੋਏ ਵਿਚ ਡਿੱਗੇ ਫਤਿਹਵੀਰ ਨੂੰ 6 ਦਿਨਾਂ ਦੀ ਜੱਦੋ ਜਹਿਦ ਤੋਂ ਬਾਅਦ ਅੱਜ ਸਵੇਰੇ 5 ਵਜੇ ਬਾਹਰ ਕੱਢ ਲਿਆ ਗਿਆ ਹੈ | ਮੀਡਿਆ ਅਤੇ ਆਮ ਲੋਕਾਂ ਨੂੰ ਇਸ ਉਪਰੇਸ਼ਨ ਤੋਂ ਦੂਰ ਹੀ ਰੱਖਿਆ ਗਿਆ ਹੈ ਤੇ ਲੋਕਾਂ ਵਿਚ ਇਸ ਵੇਲੇ ਬਹੁਤ ਹੀ ਜਿਆਦਾ ਨਿਰਾਜਗੀ ਹੈ ਕਿ ਅਗਰ ਇਸ ਗਲਤ ਤਰੀਕੇ ਨਾਲ ਹੀ ਫਤਿਹ ਨੂੰ ਬਾਹਰ ਕੱਢਨਾ ਸੀ ਤਾਂ ਇੰਨੇ ਦਿਨ ਕਿਓ ਲਗਾਏ ਗਏ

ਪ੍ਰਸ਼ਾਸਣ ਵਲੋਂ ਕੀਤੀ ਗਈ ਲਾਪਰਵਾਹੀ ਫਤਿਹਵੀਰ ਦੀ ਜਿੰਦਗੀ ਤੇ ਭਾਰੀ ਪੈ ਰਹਿ ਹੈ | ਸਵੇਰੇ 5 ਵਜੇ ਫਤਿਹਵੀਰ ਨੂੰ ਜਿਸ ਪਾਇਪ ਵਿਚ ਡਿੱਗਿਆ ਸੀ ਉਸੇ ਪਾਇਪ ਵਿਚੋਂ ਹੀ ਕੁੰਡੀਆ ਮਾਰ ਕੇ ਬਾਹਰ ਕੱਢੀਆ ਗਿਆ ਹੈ | ਮੀਡਿਆ ਵੱਲੋਂ ਪ੍ਰਸ਼ਾਸਨ ਨੂੰ ਸਵਾਲ ਜਵਾਬ ਕੀਤੇ ਗਏ ਪਰ ਮੀਡਿਆ ਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਮਿਲਿਆ |

ਬਾਹਰ ਕੱਢਣ ਤੋਂ ਤੁਰੰਤ ਬਾਅਦ ਫਤਿਹਵੀਰ ਨੂੰ ਚਿੱਟੇ ਕਪੜੇ ਵਿਚ ਲਿਪੇਟ ਕੇ ਐਬੂਲੈਂਸ ਵਿਚ ਹਸਪਤਾਲ ਲਿਜਾਇਆ ਜਾ ਰਿਹਾ | ਪਰ ਇਹ ਸਾਰੀ ਹਰਕਤ ਨੂੰ ਮੀਡਿਆ ਤੋਂ ਲੁਕੋ ਕੇ ਰੱਖਿਆ ਗਿਆ ਅਤੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਸ ਵੇਲੇ ਮੁਢਲੀ ਸਹਾਇਤਾ ਲਈ ਫਤਿਹਵੀਰ ਨੂੰ ਕਿਸ ਹਸਪਤਾਲ ਲੈਕੇ ਜਾਇਆ ਜਾ ਰਿਹਾ ਹੈ।

ਹਾਲੇ ਬੱਚੇ ਦੀ ਸਿਹਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਡਾਕਟਰ ਬੱਚੇ ਨੂੰ ਸੜਕੀ ਮਾਰਗ ਰਾਹੀੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾ ਰਹੇ ਹਨ। ਇਸ ਤੋੰ ਸਾਫ ਹੈ ਕਿ ਏਅਰ ਐੰਬੂਲੈੰਸ ਸਿਰਫ ਦਿਖਾਵੇ ਲਈ ਸੀ। ਫ਼ਤਹਿਵੀਰ ਨੂੰ ਹਸਪਤਾਲ ਪਹੁੰਚਾਉਣ ਲਈ ਪੁਲਿਸ ਤੇ ਅਧਿਕਾਰੀਆੰ ਦੀਆੰ ਕਈ ਗੱਡੀਆੰ ਕਾਫਲੇ ਵਿੱਚ ਚੱਲ ਰਹੀਆੰ ਹਨ। ਫ਼ਤਹਿ ਜਿਸ ਐੰਬੂਲੈੰਸ ਵਿੱਚ ਹੈ ਉਸ ਵਿੱਚ ਵੈੰਟੀਲੇਟਰ ਆਦਿ ਸੁਵਿਧਾਵਾਂ ਵੀ ਹਨ, ਇਸ ਤੋੰ ਇਲਾਵਾ ਕਾਫਲੇ ਵਿੱਚ ਇੱਕ ਹੋਰ ਐੰਬੂਲੈੰਸ ਵੀ ਚੱਲ ਰਹੀ ਹੈ।

error: Content is protected !!