Home / Viral / ਫਤਿਹਵੀਰ ਨੂੰ ਬਚਾਉਣ ਲਈ 4 ਦਿਨਾਂ ਤੋਂ ਇੱਕ ਲੱਤ ‘ਤੇ ਬੈਠ ਮਜ਼ਦੂਰ ‘ਜੱਗਾ ਸਿੰਘ’ ਕਰ ਰਿਹਾ ਇਹ ਵੱਡਾ ਕੰਮ…

ਫਤਿਹਵੀਰ ਨੂੰ ਬਚਾਉਣ ਲਈ 4 ਦਿਨਾਂ ਤੋਂ ਇੱਕ ਲੱਤ ‘ਤੇ ਬੈਠ ਮਜ਼ਦੂਰ ‘ਜੱਗਾ ਸਿੰਘ’ ਕਰ ਰਿਹਾ ਇਹ ਵੱਡਾ ਕੰਮ…

ਬੋਲਵੈੱਲ ਵਿੱਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ ਪਿਛਲੇ 4 ਦਿਨਾਂ ਤੋ ਚੱਲ ਰਹੇ ਆਪ੍ਰੇਸ਼ਨ ਵਿੱਚ ਕੋਈ ਆਧੁਨਿਕ ਮਸ਼ੀਨ ਨਹੀਂ ਬਲਕਿ ਖੂਹੀਆਂ ਪੁੱਟਣ ਵਾਲੇ ਮਜ਼ਦੂਰ ਕੰਮ ਕਰ ਰਹੇ ਹਨ। ਇਸ ਸਾਰੀ ਪ੍ਰਕਿਰਿਆ ਵਿੱਚ ਇੱਕ ਮਜ਼ਦੂਰ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਪਿਛਲੇ ਚਾਰ ਦਿਨਾਂ ਤੋਂ ਖੂਹ ਵਿੱਚ ਬੈਠ ਕੇ ਪੁੱਟ ਕੇ ਉੱਪਰ ਭੇਜ ਰਿਹਾ ਹੈ। ਜੋਗਾ ਸਿੰਘ ਨਾਮ ਦਾ ਮਜ਼ਦੂਰ ਸੋਸ਼ਲ ਮੀਡੀਆ ਉੱਤੇ ਬਹੁਤੇ ਵਾਇਰਲ ਹੋ ਰਿਹਾ ਹੈ।ਅਸਲ ਵਿੱਚ ਫਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇੱਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ ‘ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਇਸ ਕੰਮ ਵਿੱਚ ਜੱਗਾ ਸਿੰਘ ਦਾ ਅਹਿਮ ਰੋਲ ਹੈ।

ਆਕਸੀਜਨ ਦੀ ਘਾਟ ਵਿੱਚ ਖੂਹ ਦੇ ਅੰਦਰ ਬੈਠ ਕੇ ਮਿੱਟੀ ਪੁੱਟਣਾ ਬਹੁਤ ਹੀ ਖ਼ਤਰਨਾਕ ਤੇ ਔਖਾ ਕੰਮ ਹੈ। ਪਰ ਜੋਗਾ ਸਿੰਘ ਇੱਕ ਲੱਤ ਦੇ ਭਾਰ ਬੈਠ ਤੇ ਬੈਠ ਕੇ 7 ਕਿੱਲੋ ਦੀ ਸਬਲ ਨਾਲ ਮਿੱਟੀ ਪੁੱਟ ਕੇ ਉੱਪਰ ਭੇਜ ਰਿਹਾ ਹੈ।ਮਿੱਟੀ ਪੁੱਟ ਕੇ ਇਸ ਬਾਲਟੀ ਵਿੱਚ ਭਰ ਕੇ ਉੱਪਰ ਭੇਜ ਰਿਹਾ ਹੈ। ਇਸ ਕੰਮ ਵਿੱਚ ਉਸ ਦੇ ਸਾਥੀ ਵੀ ਉਸ ਦਾ ਪੂਰਾ ਸਾਥ ਦੇ ਰਹੇ ਹਨ।ਗ਼ਰੀਬ ਮਜ਼ਦੂਰ ‘ਜੱਗਾ ਸਿੰਘ’ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾਗਾਗਾ ਦੇ ਨੇੜੇ ਪਿੰਡ ਸੰਗਤਪੁਰਾ ਤੋ ਹੈ। ਜਿੱਥੇ ਲੋਕ ਫਤਿਹਵੀਰ ਲਈ ਅਰਦਾਸ ਕਰ ਰਹੇ ਹਨ ਉੱਥੇ ਹੀ ਜੱਗਾ ਸਿੰਘ ਦੇ ਕੰਮ ਦੀ ਵੀ ਪ੍ਰਸੰਸਾ ਹੋ ਰਹੀ ਹੈ।

ਸੋਸ਼ਲ ਮੀਡੀਆ ਤੇ ਇਹ ਵੀ ਸਵਾਲ ਉੱਠ ਰਹੇ ਹਨ ਕਿ ਇਸ ਪੂਰੇ ਮਾਮਲੇ ਵਿੱਚ ਪ੍ਰਸ਼ਾਸਨ ਦਾ ਰਵੱਈਆ ਬਹੁਤ ਢਿੱਲਾ ਹੈ। ਆਧੁਨਿਕ ਯੁੱਗ ਵਿੱਚ ਜਦੋਂ ਅਸੀਂ ਚੰਦ ਤੇ ਰਹਿਣ ਵਾਲੇ ਸੋਚ ਰਹੇ ਹਾਂ ਤਾਂ ਇੱਕ 100 ਫੁੱਟ ਖ਼ੋਦ ਕੇ ਬੱਚਾ ਨਹੀਂ ਕੱਢ ਸਕੇ। ਵੱਡੀਆਂ ਤਕਨੀਕਾਂ ਦਾ ਦਾਅਵੇ ਕਰਨ ਵਾਲੀ ਸਰਕਾਰ ਕੋਲ ਮਿੱਟੀ ਖੋਦਣ ਦੀ ਤਕਨੀਕ ਨਹੀਂ।ਸ਼ਨੀਵਾਰ ਨੂੰ ਸੀਸੀਟੀਵੀ ਫੁਟੇਜ ਵਿੱਚ ਬੱਚੇ ਦੇ ਹੱਥਾਂ ‘ਤੇ ਸੋਜ਼ਸ਼ ਨਜ਼ਰ ਆਈ ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਕਿ ਬੱਚਾ ਸਲਾਮਤ ਹੈ। ਹਾਲਾਂਕਿ ਬਾਅਦ ਵਿੱਚ ਸੋਜ਼ਸ਼ ਘਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਦੂਜੇ ਪਾਸੇ ਮਾਪਿਆਂ ਦਾ ਬੁਰਾ ਹਾਲ ਹੈ।

error: Content is protected !!