ਬੋਰਵੈਲ ਵਿਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਦਾ ਕਿਸੇ ਨੇ ਸਕੂਟਰ ਚੋਰੀ ਕਰ ਲਿਆ ਹੈ। ਗੁਰਿੰਦਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਦਾ ਹੈ ਤੇ ਉਸ ਦਾ ਸਾਰਾ ਸਾਮਾਨ ਵੀ ਇਸੇ ਸਕੂਟਰ ਵਿਚ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਕੀਤੀ ਹੈ ਕਿ ਉਸ ਦਾ ਸਕੂਟਰ ਮੋੜ ਦਿੱਤਾ ਜਾਵੇ।

ਉਸ ਨੇ ਦੱਸਿਆ ਕਿ ਜਦੋਂ ਉਹ ਫਤਿਹਵੀਰ ਨੂੰ ਬਚਾਉਣ ਲਈ ਕੰਮ ਵਿਚ ਲੱਗਾ ਹੋਇਆ ਸੀ ਤਾਂ ਕੋਈ ਉਸ ਦਾ ਸਕੂਟਰ ਚੋਰੀ ਕਰਕੇ ਲੈ ਗਿਆ।ਉਸ ਦਾ ਗੁਜ਼ਾਰਾ ਮੋਟਰਾਂ ਦੇ ਕੰਮ ਤੋਂ ਹੀ ਚੱਲਦਾ ਹੈ ਤੇ ਉਸ ਦਾ ਸਾਰਾ ਸਾਮਾਨ ਸਕੂਟਰ ਵਿਚ ਹੀ ਹੈ ਦਰਾਸਲ ਇਹ ਸਭ ਗੱਲਾਂ ਝੂਠ ਹਨ ਤੇ ਗੁਰਿੰਦਰ ਇੱਕ ਵੱਡਾ ਝੂਠ ਬੋਲ ਰਿਹਾ ਹੈ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਗੁਰਿੰਦਰ ਦਾ ਸਕੂਟਰ ਚੋਰੀ ਨਹੀਂ ਹੋਇਆ ਬਲਕਿ

ਪਿੰਡ ਵਿਚ ਹੀ ਕਈ ਦਿਨਾਂ ਤੋਂ ਖੜ੍ਹਾ ਸੀ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁਰਿੰਦਰ ਲੋਕਾਂ ਨੂੰ ਝੂਠ ਬੋਲ ਕੇ ਸਿਆਸਤ ਖੇਡਣੀ ਚਾਹੁੰਦਾ ਹੈ ਤੇ ਉਹ ਜਾਨ ਬੁੱਝ ਕੇ ਫਤਹਿ ਦਾ ਨਾਮ ਲੈ ਕੇ ਲੋਕਾਂ ਨੂੰ ਇਹ ਝੂਠ ਬੋਲ ਰਿਹਾ ਹੈ ਕਿ ਉਦਾ ਸਕੂਟਰ ਗੁੰਮ ਹੋ ਗਿਆ ਜੋ ਕਿ ਇੱਕ ਵੱਡਾ ਝੂਠ ਹੈ ਤੇ ਤੁਸੀਂ ਵੀ ਇਸ ਵੀਡੀਓ ਦੇ ਵਿਚ ਗੁਰਿੰਦਰ ਦੇ ਸਕੂਟਰ ਗੁੰਮ ਹੋਣ ਦੀ ਅਸਲ ਸਚਾਈ ਜਾਣ ਕੇ ਹੈਰਾਨ ਰਹਿ ਜਾਓਗੇ।