Home / Informations / ਫਤਹਿਵੀਰ ਤੋਂ ਬਾਅਦ ਹੁਣ ਇਸ ਜਗ੍ਹਾ ਖੇਡਦੇ ਸਮੇਂ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲ ਮਾਸੂਮ ਬੱਚਾ,ਦੇਖੋ ਤਾਜਾ ਤਸਵੀਰਾਂ

ਫਤਹਿਵੀਰ ਤੋਂ ਬਾਅਦ ਹੁਣ ਇਸ ਜਗ੍ਹਾ ਖੇਡਦੇ ਸਮੇਂ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲ ਮਾਸੂਮ ਬੱਚਾ,ਦੇਖੋ ਤਾਜਾ ਤਸਵੀਰਾਂ

ਇਸ ਜਗ੍ਹਾ ਖੇਡਦੇ ਸਮੇਂ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲ ਮਾਸੂਮ ਬੱਚਾ

ਤਾਮਿਲਨਾਡੂ ਦੇ ਤਿਰੁਚਿਰਾਪੱਲੀ ਜ਼ਿਲੇ ‘ਚ ਸਥਿਤ ਨਾਦੁਕੱਟੁਪੱਟੀ ‘ਚ ਸ਼ੁੱਕਰਵਾਰ ਨੂੰ 25 ਫੁੱਟ ਡੂੰਘ ਬੋਰਵੈੱਲ ‘ਚ ਇਕ 2 ਸਾਲ ਦਾ ਬੱਚਾ ਡਿੱਗ ਗਿਆ। ਮੁੰਡੇ ਦੀ ਪਛਾਣ ਸੁਜੀਤ ਵਿਲਸਨ ਦੇ ਰੂਪ ‘ਚ ਕੀਤੀ ਗਈ ਹੈ। ਸੂਚਨਾ ਮਿਲਣ ਦੇ ਤੁਰੰਤ ਬਾਅਦ ਬਚਾਅ ਦਲ ਮੌਕੇ ‘ਤੇ ਪਹੁੰਚਿਆ ਅਤੇ ਸੁਜੀਤ ਤੱਕ ਪਹੁੰਚਣ ਲਈ ਬੋਰਵੈੱਲ ਨਾਲ ਲੱਗਦੀ ਜ਼ਮੀਨ ਨੂੰ ਖੋਦ ਕੇ ਇਕ ਸੁਰੰਗ ਬਣਾਉਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ।

ਹਾਲਾਂਕਿ ਫਾਇਰ ਸਰਵਿਸ ਟੀਮ ਨੇ ਜ਼ਮੀਨ ਦੇ 10 ਫੁੱਟ ਹੇਠਾਂ ਚੱਟਾਨੀ ਜਗ੍ਹਾ ਹੋਣ ਕਾਰਨ ਡਰੀਲਿੰਗ ਬੰਦ ਕਰ ਦਿੱਤੀ ਸੀ।ਬੱਚਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਉਦੋਂ ਬੋਰਵੈੱਲ ‘ਚ ਡਿੱਗਿਆ, ਜਦੋਂ ਉਹ ਆਪਣੇ ਘਰ ਦੇ ਕੋਲ ਖੇਡ ਰਿਹਾ ਸੀ। ਮੈਡੀਕਲ ਟੀਮ ਬੋਰਵੈੱਲ ਦੇ ਬਾਹਰੋਂ ਸੁਜੀਤ ਨੂੰ ਆਕਸੀਜਨ ਮੁਹੱਈਆ ਕਰਵਾ ਰਹੀ ਹੈ।

ਫਿਲਹਾਲ ਹਾਲੇ ਬਚਾਅ ਕੰਮ ਜਾਰੀ ਹੈ। ਸਿਹਤ ਮੰਤਰੀ ਵਿਜੇਬਾਕਰ, ਸੈਰ-ਸਪਾਟਾ ਮੰਤਰੀ ਨਟਰਾਜਨ, ਕਲੈਕਟਰ ਸ਼ਿਵਰਸੂ ਅਤੇ ਐੱਸ.ਪੀ. ਜਿਆਉਲ ਹੱਕ ਇਸ ‘ਚ ਨਜ਼ਰ ਬਣਾਏ ਹੋਏ ਹਨ ਅਤੇ ਸੁਜੀਤ ਨੂੰ ਜਲਦ ਤੋਂ ਜਲਦ ਬਚਾਉਣ ਦੀ ਕੋਸ਼ਿਸ਼ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!