Home / Viral / ਪੰਜਾਬ ਵਿੱਚ ਬਿਮਾਰੀਆਂ ਫੈਲਾ ਰਿਹਾ ਹੈ ਗੰਦੇ ਪਾਣੀ ਵਾਲਾ ਛੇਵਾਂ ਦਰਿਆ, ਅੰਕੜੇ ਪੜ੍ਹ ਕੇ ਹੋ ਜਾਓਗੇ ਹੈਰਾਨ

ਪੰਜਾਬ ਵਿੱਚ ਬਿਮਾਰੀਆਂ ਫੈਲਾ ਰਿਹਾ ਹੈ ਗੰਦੇ ਪਾਣੀ ਵਾਲਾ ਛੇਵਾਂ ਦਰਿਆ, ਅੰਕੜੇ ਪੜ੍ਹ ਕੇ ਹੋ ਜਾਓਗੇ ਹੈਰਾਨ

ਲੁਧਿਆਣੇ ਦਾ 550 ਮਿਲੀਅਨ ਲੀਟਰ ਡੇਲੀ(MLD) ਗੰਦਾ ਪਾਣੀ ਬੁੱਢੇ ਨਾਲੇ ਰਾਹੀੰ ਸਤਲੁਜ ਦਰਿਆ’ਚ ਪੈੰਦਾ ਹੈ, ਜਿਸ ਵਿੱਚੋੰ 200 MLD ਫੈਕਟਰੀਆਂ ਦਾ ਰਸਾਇਣਕ ਤੱਤਾਂ ਵਾਲਾ ਗੰਦਾ ਵੇਸਟ ਹੁੰਦਾ ਹੈ। ਕੁਝ ਫੈਕਟਰੀਆਂ ਤਾਂ ਬੋਰ ਕਰਕੇ ਕੈਮੀਕਲ ਸਿੱਧਾ ਹੀ ਧਰਤੀ ਹੇਠ ਪਾ ਦਿੰਦੀਆ ਹਨ। ਜਿਸ ਕਾਰਨ ਕੁਝ ਇਲਾਕਿਆਂ’ਚ ਰੰਗਦਾਰ ਪਾਣੀ ਨਿਕਲਣ ਦੀਆਂ ਵੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।ਪ੍ਰਦੂਸ਼ਿਤ ਪਾਣੀ ਦਾ ਲੋਕਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਪਾਣੀ’ਚ ਯੂਰੇਨੀਅਮ ਦੇ ਤੱਤ ਆਮ ਨਾਲੋਂ 15 ਗੁਣਾਂ ਵਧਣ ਕਾਰਨ ਕੈਂਸਰ ਦੀ ਬਿਮਾਰੀ’ਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ, ਅਤੇ ਮਾਲਵਾ ਬੈਲਟ ਅੰਦਰ ਅਪੰਗ /ਅਪਾਹਜ ਬੱਚੇ ਪੈਦਾ ਹੋ ਰਹੇ ਹਨ, ਪਰ ਇਹ ਗੰਭੀਰ ਵਰਤਾਰਾ ਨਾ ਤਾਂ ਕਦੇ ਚੋਣਾਂ ਦਾ ਮੁੱਦਾ ਬਣ ਸਕਿਆ ਅਤੇ ਨਾ ਹੀ ਵਿਦਵਾਨਾਂ ਦੀ ਚਰਚਾ ਦਾ ਵਿਸ਼ਾ ।ਪਿਛਲੇ ਸਮੇਂ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ‘ਚ 595 % ਦਾ ਵਾਧਾ ਹੋਇਆ ਹੈ। ਇੱਕ ਰਿਪੋਰਟ ਮੁਤਾਬਿਕ ਇਹ ਗਿਣਤੀ 2008-2009’ਚ 39,781 ਸੀ ਜੋ ਕਿ 2012-2013 ਵੱਧ ਕੇ 2 ਲੱਖ 76 ਹਜ਼ਾਰ 393 ਹੋ ਗਈ ਹੈ। ਜੇਕਰ ਨਵੀ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਅੱਜ ਦੀ ਤਰੀਕ’ਚ ਇਹ ਗਿਣਤੀ ਇਸ ਤੋੰ ਕਿਤੇ ਵੱਧ ਹੋਵੇਗੀ।ਦਰਿਆਈ ਪਾਣੀਆਂ ਨੂੰ ਬਾਹਰ ਜਾਣ ਤੋਂ ਰੋਕਣ ਅਤੇ ਸੰਭਾਲਣ ਦਾ ਬਹੁਤ ਹੀ ਗੰਭੀਰ ਮਸਲਾ ਹੈ, ਪਰ ਅਸੀਂ ਇਸ ਨੂੰ ਉਸ ਗੰਭੀਰਤਾ ਨਾਲ ਨਹੀਂ ਦੇਖ ਰਹੇ। ਸਾਡੀ ਕੌਮ ਦੀ ਹੋੰਦ ਹੀ ਦਰਿਆਈ ਪਾਣੀਆਂ’ਤੇ ਨਿਰਭਰ ਹੈ; ਜੇਕਰ ਸਾਡੇ ਦਰਿਆ ਸਲਾਮਤ ਰਹੇ ਤਾਂ ਅਸੀਂ ਆਬਾਦ ਰਹਾਂਗੇ। ਨਹੀਂ ਤਾਂ ਅਸੀੰ ਵੀ ਬਹੁਤ ਜਲਦ ਮੱਛੀਆਂ ਵਾਂਗ ਤੜਪ ਤੜਪ ਮਰ ਜਾਵਾਂਗੇ।

error: Content is protected !!