ਪੰਜਾਬ ਚ ਕਈ ਇਲਾਕਿਆਂ ਚ ਭਾਰੀ ਮੀਂਹ ਦਾ ਅਲਰਟ
ਜੁਲਾਈ ਦਾ ਦੂਜਾ ਹਫਤਾ ਸ਼ੁਰੂ ਹੋਣ ਵਾਲ਼ਾ ਹੈ ਤੇ ਛੋਟੀ ਬਰੇਕ ਤੋਂ ਬਾਅਦ, ਮੀਂਹ ਵਾਪਸੀ ਕਰਨ ਲਈ ਤਿਆਰ ਹੈ।8 ਜੁਲਾਈ ਤੋਂ ਇੱਕ ਵਾਰ ਫਿਰ ਮਾਨਸੂਨ ਦੇ ਐਕਟਿਵ ਹੋਣ ਨਾਲ ਬਰਸਾਤਾਂ ਦੀ ਸ਼ੁਰੂਆਤ ਹੋ ਜਾਵੇਗੀ। ਜਿਸਦੀ ਤੀਬਰਤਾ ਸਮੁੱਚੇ ਸੂਬੇ ਚ ਹਲਕੀ/ਦਰਮਿਆਨੀ/ਭਾਰੀ ਰਹੇਗੀ।
ਮਾਝਾ, ਦੁਆਬਾ ਅਤੇ ਲੁਧਿਆਣਾ, ਸੰਗਰੂਰ ਤੱਕ ਪੂਰਬੀ ਮਾਲਵਾ ਡਿਵੀਜਨ ਚ ਭਾਰੀ ਮੀਂਹ ਦੀ ਉਮੀਦ ਹੈ। ਅੱਜ ਵੀ ਸੂਬੇ ਚ ਖੇਤਰੀ ਹਵਾਂਵਾਂ ਤੇ ਵਾਤਾਵਰਨ ਚ ਮੌਜੂਦ ਨਮੀ ਨਾਲ ਟੁੱੱਟਵੇਂ ਬੱਦਲ ਬਣਨ ਤੇ ਘੱਟ ਖੇਤਰੀ ਪੱਧਰ ‘ਤੇ ਛਿਟਪੁੱੱਟ ਹਲਚਲ ਤੋਂ ਇਨਕਾਰ ਨਹੀਂ। ਗੁਜਰਾਤ ਸਥਿਤ ਮਾਨਸੂਨੀ ਸਿਸਟਮ, ਜਿਸਦੇ “ਮਾਨਸੂਨੀ ਡਿਪਰੈਸ਼ਨ” ਬਣਨ ਦੀ ਪੂਰੀ ਉਮੀਦ ਹੈ, ਫਿਲਹਾਲ ਅਰਬ ਸਾਗਰ ਦੀਆਂ ਦੱਖਣੀ-ਪੱਛਮੀ ਹਵਾਂਵਾਂ ਨੂੰ ਕੰਟਰੋਲ ਕਰਕੇ ਗੁਜਰਾਤ ‘ਤੇ ਭਾਰੀ ਮੀਂਹ ਵਰ੍ਹਾ ਰੁਹਾ ਹੈ। ਜਿਸਦੇ 8 ਜੁਲਾਈ ਤੋਂ ਖਤਮ ਹੋਣ ਨਾਲ਼ ਮਾਨਸੂਨੀ ਹਵਾਂਵਾਂ ਦਾ ਵਹਾਅ ਪੱਛਮੀ ਭਾਰਤ ਤੋਂ ਸਿੱਧਾ ਉੱਤਰ ਵੱਲ ਹੋ ਜਾਵੇਗਾ। 10-11 ਜੁਲਾਈ ਨੂੰ ਪੁੱਜ ਰਿਹਾ ਮੱਧਮ “ਵੈਸਟਰਨ ਡਿਸਟ੍ਬੇਂਸ” ਮੱਧਮ ਹੋਣ ਦੇ ਬਾਵਜੂਦ ਸੂਬੇ ਚ ਗਰਜ ਨਾਲ਼ ਤਕੜੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਹੈ। ਸੋ 8 ਜੁਲਾਈ ਤੋਂ 12-13 ਜੁਲਾਈ ਤੱਕ, ਪੰਜਾਬ ਸਣੇ ਉੱਤਰ-ਪੱਛਮੀ ਭਾਰਤ ਚ ਮਾਨਸੂਨ ਲਗਾਤਾਰ ਐਕਟਿਵ ਬਣੀ ਰਹੇਗੀ। ਕਈ ਥਾਈਂ ਝੜੀ ਲੱਗਣ ਤੋਂ ਇਨਕਾਰ ਨਹੀਂ। ਅੱਗੇ ਜੁਲਾਈ ਚ ਖੁਸ਼ਕ ਦੌਰ ਦੀ ਉਮੀਦ ਨਾਮਾਤਰ ਹੈ।
-ਨੋਟ:– ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ
ਨਵੀਂ ਦਿੱਲੀ: ਮੌਨਸੂਨ ਦਾ ਪ੍ਰਭਾਵ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਖਾਈ ਦੇ ਰਿਹਾ ਹੈ। ਭਾਰੀ ਬਾਰਸ਼ ਕਾਰਨ ਗੁਜਰਾਤ, ਮਹਾਰਾਸ਼ਟਰ ਤੇ ਬਿਹਾਰ ਬੁਰੀ ਸਥਿਤੀ ਵਿੱਚ ਹਨ। ਇਨ੍ਹਾਂ ਸੂਬਿਆਂ ਵਿੱਚ ਕਈ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨੇ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਸਮੇਂ ਦੌਰਾਨ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ, ਗਾਜ਼ੀਆਬਾਦ, ਮੇਰਠ, ਬਿਜਨੌਰ, ਮੁਜ਼ੱਫਰਨਗਰ, ਸਹਿਸਵਾਨ, ਬਦਾਉਂ, ਪਲਵਲ, ਹੋਡਲ, ਖੁਰਜਾ, ਔਰੰਗਾਬਾਦ, ਮਥੁਰਾ ਤੇ ਅਲਵਰ ਵਿੱਚ ਤੇਜ਼ ਬਾਰਸ਼ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਵੀ ਮੁੰਬਈ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਮਹਾਰਾਸ਼ਟਰ, ਮਰਾਠਵਾੜਾ ਤੇ ਅੰਦਰੂਨੀ ਕਰਨਾਟਕ ਵਿੱਚ ਮੌਨਸੂਨ ਆਮ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਮੌਸਮ ਵਿਭਾਗ ਨੇ ਭਾਰੀ ਬਾਰਸ਼ ਲਈ ਅਲਰਟ ਜਾਰੀ ਕੀਤਾ ਹੈ। ਬ੍ਰਹਿਮੰਬਾਈ ਮਿਊਂਸਪਲ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਅੱਜ ਦੁਪਹਿਰ 1:03 ਵਜੇ ਸਮੁੰਦਰ ਵਿੱਚ 4.67 ਮੀਟਰ ਦੀ ਉੱਚੀ ਲਹਿਰ ਉੱਠਣ ਦੀ ਉਮੀਦ ਹੈ।
