Home / Informations / ਪੰਜਾਬ : ਰਾਤ ਨੂੰ 1 ਵਜੇ ਨਾਲ ਕੁੜੀ ਨੇ ਮਚਾ ਦਿੱਤਾ ਕੋਹਰਾਮ ਦੇਖੋ ਸੀ ਸੀ ਟੀਵੀ ਵੀਡੀਓ

ਪੰਜਾਬ : ਰਾਤ ਨੂੰ 1 ਵਜੇ ਨਾਲ ਕੁੜੀ ਨੇ ਮਚਾ ਦਿੱਤਾ ਕੋਹਰਾਮ ਦੇਖੋ ਸੀ ਸੀ ਟੀਵੀ ਵੀਡੀਓ

ਦੇਖੋ ਸੀ ਸੀ ਟੀਵੀ ਵੀਡੀਓ

ਸਾਡੇ ਸਮਾਜ ਨੂੰ ਸ਼ਰਮਸਾਰ ਕਰਦੀ ਹੋਈ ਇੱਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ ਜਗਦੀਸ਼ ਕੁਮਾਰ ਵਾਸੀ ਕ੍ਰਿਸ਼ਨਾ ਸਕੇਅਰ ਨਜ਼ਦੀਕ ਸ਼ਿਵਾ ਮੰਦਰ ਨੇ ਦੱਸਿਆ ਕਿ ਜਿਸ ਕੁੜੀ ਨੂੰ ਉਨ੍ਹਾਂ ਨੇ ਪਿਛਲੇ 10-12 ਸਾਲਾਂ ਤੋਂ ਆਪਣੀ ਧੀ ਦੀ ਤਰ੍ਹਾਂ ਪਾਲ ਕੇ ਆਪਣੇ ਘਰ ‘ਚ ਰੱਖਿਆ ਹੋਇਆ ਸੀ, ਉਸ ਨੇ ਹੀ ਮਕਾਨ ਮਾਲਕ ਦਾ ਹੀ ਘਰ ਉਜਾੜ ਦਿੱਤਾ। ਪੈਸਿਆਂ ਦੇ ਲਾਲਚ ‘ਚ ਆਪਣੇ ਆਸ਼ਕ ਨਾਲ ਸਾਜ਼ਿਸ਼ ਕਰ ਕੇ ਘਰ ਨੂੰ ਅੱਗ ਲਾ ਕੇ 5 ਲੱਖ ਰੁਪਏ ਲੈ ਕੇ ਫਰਾਰ ਹੋ ਗਈ। ਪੁਲਸ ਚੌਕੀ ਸ਼ਿਵਾਲਾ ਦੇ ਇੰਚਾਰਜ ਪ੍ਰਸ਼ੋਤਮ ਲਾਲ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਨੇ ਦੱਸਿਆ ਕਿ

ਉਹ ਪ੍ਰਿੰਸ ਇੰਦਰ ਦੇ ਨਾਂ ਨਾਲ ਰੇਲਵੇ ਸਟੇਸ਼ਨ ‘ਤੇ ਆਪਣਾ ਦਫਤਰ ਚਲਾਉਂਦਾ ਹੈ। ਉਸ ਦੇ 3 ਬੱਚੇ ਛੋਟੀ ਕੁੜੀ ਰਾਬੀਆ ਅਰੋੜਾ ਜੋ ਕਿ ਕੈਨੇਡਾ ‘ਚ ਵਿਆਹੀ ਹੈ ਅਤੇ ਪੁੱਤਰ ਕੁਨਾਲ ਅਰੋੜਾ ਮੇਰੇ ਨਾਲ ਹੀ ਦਫਤਰ ‘ਚ ਕੰਮ ਕਰਦਾ ਹੈ। ਸਭ ਤੋਂ ਛੋਟਾ ਪੁੱਤਰ ਪਿਛਲੇ 3 ਸਾਲ ਤੋਂ ਕੈਨੇਡਾ ‘ਚ ਰਹਿੰਦਾ ਹੈ। ਪਿਛਲੇ ਤਕਰੀਬਨ 10-12 ਸਾਲਾਂ ਤੋਂ ਰਾਜ ਪੁੱਤਰੀ ਬੱਬੂ ਮਸੀਹ ਵਾਸੀ ਪਿੰਡ ਗੁਰਾਲਾ ਤਹਿਸੀਲ ਅਜਨਾਲਾ ‘ਚ ਰਹਿੰਦੀ ਸੀ। ਉਸ ਨੂੰ ਘਰ ਦੀ ਸਾਰੀ ਜਾਣਕਾਰੀ ਸੀ। ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਰੋਜ਼ੀ ਅਰੋੜਾ ਆਪਣੇ ਪੁੱਤਰ ਅਤੇ ਧੀ ਨੂੰ ਮਿਲਣ 17 ਅਕਤੂਬਰ ਨੂੰ ਕੈਨੇਡਾ ਗਈ ਹੋਈ ਸੀ।

ਬੀਤੀ 21 ਨਵੰਬਰ ਨੂੰ ਰਾਤ ਕਰੀਬ 9.25 ਵਜੇ ਘਰੋਂ ਖਾਣਾ ਖਾ ਕੇ ਉਸ ਦਾ ਬੇਟਾ ਪ੍ਰਿੰਸ ਰੇਲਵੇ ਸਟੇਸ਼ਨ ਚਲਾ ਗਿਆ ਤੇ ਮੈਂ ਦਵਾਈ ਖਾਣ ਤੋਂ ਬਾਅਦ ਆਪਣੇ ਕਮਰੇ ‘ਚ ਸੌਂ ਗਿਆ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਕੁੜੀ ਰਾਜ ਨੇ ਸਾਜ਼ਿਸ਼ ਤਹਿਤ ਮੇਰੇ ਕਮਰੇ ਦੇ ਦਰਵਾਜ਼ੇ ਨੂੰ ਬਾਹਰੋਂ ਬੰਦ ਕਰ ਦਿੱਤਾ ਤੇ ਘਰ ‘ਚ ਪੈਟਰੋਲ ਛਿੜਕ ਕੇ ਮੈਨੂੰ ਮਾਰਨ ਦੀ ਨੀਅਤ ਨਾਲ ਅੱਗ ਲਾ ਦਿੱਤੀ ਅਤੇ ਆਪਣੇ ਆਸ਼ਕ ਨਾਲ ਫਰਾਰ ਹੋ ਗਈ। ਕਾਲੋਨੀ ਵਾਸੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਪੁਲਸ ਟੀਮ ਦੇ ਸਹਿਯੋਗ ਨਾਲ ਮੌਕੇ ‘ਤੇ ਪਹੁੰਚ ਕੇ ਗੇਟ ‘ਤੇ ਲੱਗੀ

ਕੁੰਡੀ ਨੂੰ ਤੋੜ ਕੇ ਉਸ ਨੂੰ ਕਮਰੇ ‘ਚੋਂ ਬਾਹਰ ਕੱਢਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਲੜਕੀ ਰਾਜ ਆਪਣੀ ਭੂਆ ਦੇ ਲੜਕੇ ਪਵਨ ਨਾਲ ਅੱਗ ਲਾਉਣ ਤੋਂ ਬਾਅਦ 5 ਲੱਖ ਰੁਪਏ ਲੈ ਕੇ ਰਾਤੋ-ਰਾਤ ਚੰਡੀਗੜ੍ਹ ਰਵਾਨਾ ਹੋ ਗਈ ਅਤੇ ਸਵੇਰੇ ਹਾਈ ਕੋਰਟ ‘ਚ ਉਸ ਨਾਲ ਵਿਆਹ ਕਰਵਾ ਲਿਆ। ਪੁਲਸ ਮੁਤਾਬਕ ਸ਼ਿਕਾਇਤ ਆਉਣ ਤੋਂ ਪਹਿਲਾਂ ਹੀ ਇਲਾਕੇ ਦੇ ਸੀ. ਸੀ. ਟੀ. ਵੀ. ਨੂੰ ਖੰਗਾਲਿਆ ਗਿਆ ਸੀ। ਪੁਲਸ ਨੂੰ ਇਨਪੁੱਟ ਮਿਲ ਗਈ ਸੀ ਕਿ ਲੜਕੀ ਰਾਜ ਘਰ ਦੀ ਕੰਧ ਪਾੜ ਕੇ ਭੱਜਣ ‘ਚ ਸਫਲ ਹੋ ਗਈ ਹੈ। ਪੁਲਸ ਵਲੋਂ ਬੀਤੇ ਦਿਨੀਂ ਕੇਸ ਦਰਜ ਕਰ ਕੇ ਟੀਮ ਗਠਿਤ ਕੀਤੀ ਗਈ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!