Home / Informations / ਪੰਜਾਬ ਨੂੰ ਫਿਰ ਵਜਾ ਕੋਰੋਨਾ ਦਾ ਵੱਡਾ ਡੰਗ – ਇਸ ਇੱਕੋ ਥਾਂ ਤੋਂ ਇਕੱਠੇ ਮਿਲੇ 59 ਪੌਜੇਟਿਵ

ਪੰਜਾਬ ਨੂੰ ਫਿਰ ਵਜਾ ਕੋਰੋਨਾ ਦਾ ਵੱਡਾ ਡੰਗ – ਇਸ ਇੱਕੋ ਥਾਂ ਤੋਂ ਇਕੱਠੇ ਮਿਲੇ 59 ਪੌਜੇਟਿਵ

ਇਸ ਇੱਕੋ ਥਾਂ ਤੋਂ ਇਕੱਠੇ ਮਿਲੇ 59 ਪੌਜੇਟਿਵ

ਜਦੋਂ ਦਾ ਪੰਜਾਬ ਚ ਲਾਕ ਡਾਊਨ ਖੁਲਿਆ ਹੈ ਹਰ ਰੋਜ ਕੋਰੋਨਾ ਦਾ ਡੰਗ ਤੇਜ ਹੀ ਹੁੰਦਾ ਜਾ ਰਿਹਾ ਹੈ ਕੱਲ੍ਹ ਐਤਵਾਰ ਵੀ ਭਾਰੀ ਗਿਣਤੀ ਵਿਚ ਪੌਜੇਟਿਵ ਮਰੀਜ ਸੂਬੇ ਵਚੋਂ ਮਿਲੇ 234 ਪੌਜੇਟਿਵ। ਅੱਜ ਵੀ ਵੱਖ ਵੱਖ ਸ਼ਹਿਰਾਂ ਚ ਮਰੀਜਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਹੁਣ ਇਕ ਮਾੜੀ ਖਬਰ ਆ ਰਹੀ ਹੈ ਕੇ ਇਕੱਲੇ ਇਸ ਜਿਲ੍ਹੇ ਤੋਂ 59 ਪੌਜੇਟਿਵ ਮਰੀਜ ਮਿਲੇ ਹਨ।

ਪਟਿਆਲਾ ਜ਼ਿਲ੍ਹੇ ‘ਚ 59 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਪਟਿਆਲਾ ਸ਼ਹਿਰ ਤੋਂ 35, ਨਾਭਾ ਤੋਂ 5, ਰਾਜਪੁਰਾ ਤੋਂ 5, ਪਾਤੜਾਂ ਤੋਂ 3, ਸਮਾਣਾ ਤੋਂ 2 ਅਤੇ ਵੱਖ-ਵੱਖ ਪਿੰਡਾਂ ਤੋਂ 9 ਕੇਸ ਸਾਹਮਣੇ ਆਏ ਹਨ।

ਪੰਜਾਬ ‘ਚ ਕੋਰੋਨਾ ਦੇ ਹਾਲਾਤ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 7900 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1111, ਲੁਧਿਆਣਾ ‘ਚ 137679, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1217, ਸੰਗਰੂਰ ‘ਚ 641 ਕੇਸ, ਪਟਿਆਲਾ ‘ਚ 634, ਮੋਹਾਲੀ ‘ਚ 391, ਗੁਰਦਾਸਪੁਰ ‘ਚ 297 ਕੇਸ, ਪਠਾਨਕੋਟ ‘ਚ 246, ਤਰਨਤਾਰਨ 218, ਹੁਸ਼ਿਆਰਪੁਰ ‘ਚ 200, ਨਵਾਂਸ਼ਹਿਰ ‘ਚ 214, ਮੁਕਤਸਰ 146, ਫਤਿਹਗੜ੍ਹ ਸਾਹਿਬ ‘ਚ 146, ਰੋਪੜ ‘ਚ 128, ਮੋਗਾ ‘ਚ 143, ਫਰੀਦਕੋਟ 153, ਕਪੂਰਥਲਾ 128, ਫਿਰੋਜ਼ਪੁਰ ‘ਚ 157, ਫਾਜ਼ਿਲਕਾ 105, ਬਠਿੰਡਾ ‘ਚ 141, ਬਰਨਾਲਾ ‘ਚ 74, ਮਾਨਸਾ ‘ਚ 63 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 5375 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2300 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 204 ਲੋਕਾਂ ਦੀ ਮੌਤ ਹੋ ਚੁੱਕੀ ਹੈ।

error: Content is protected !!