ਸ਼ਹਿਰਾਂ ਦੀ ਚਕਾਚੌਂਧ ਨੂੰ ਦੇਖਦੇ ਹੋਏ ਪਿੰਡਾਂ ਦੇ ਲੋਕ ਧੜਾਧੜ ਸ਼ਹਿਰਾਂ ਵਿੱਚ ਰਿਹਾਇਸ਼ ਕਰ ਰਹੇ ਹਨ। ਇਸ ਕਾਰਨ ਸ਼ਹਿਰਾਂ ਵਿੱਚ ਹੋਰ ਜ਼ਿਆਦਾ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸ਼ਹਿਰਾਂ ਵਿੱਚ ਸਾਫ਼ ਸਫ਼ਾਈ ਦੀ ਘਾਟ ਪ੍ਰਦੂਸ਼ਣ ਦੀ ਮਾਰ ਅਤੇ ਆਵਾਜਾਈ ਦੀ ਬਹੁਤ ਸਮੱਸਿਆ ਹੈ। ਹੁਸ਼ਿਆਰਪੁਰ ਦਾ ਇੱਕ ਪਿੰਡ ਹੈ ਕਾਲੇਵਾਲ ਭਗਤਾਂ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਪਿੰਡ ਦਾ ਰਹਿਣ ਸਹਿਣ ਸ਼ਹਿਰਾਂ ਵਰਗਾ ਹੀ ਹੈ।

ਇਸ ਤੋਂ ਬਿਨਾਂ ਵਾਤਾਵਰਨ ਵੀ ਸਾਫ਼ ਸੁਥਰਾ ਹੈ। ਪਿੰਡ ਦੀ ਸਰਪੰਚ ਸ੍ਰੀਮਤੀ ਰਜਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਪੰਚ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਜੋ ਵਾਅਦੇ ਕੀਤੇ ਸਨ। ਉਨ੍ਹਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਪੰਚਾਇਤ ਕਦਮ ਦਰ ਕਦਮ ਕੋਸਿਸ਼ ਕਰ ਰਹੀ ਹੈ। ਨਰਵੀਰ ਦੀ ਮਦਦ ਨਾਲ ਪਿੰਡ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਗਏ ਹਨ। ਜਿਨ੍ਹਾ ਦੀ ਮਦਦ ਨਾਲ ਇਕ ਤਾਂ ਪਿੰਡ ਦੀ ਸੁਰੱਖਿਆ ਹੋ ਰਹੀ ਹੈ।

ਦੂਸਰੇ ਪਾਸੇ ਇਨ੍ਹਾਂ ਹੀ ਵਿਦੇਸ਼ਾਂ ਵਿੱਚ ਵੀ ਆਪਣੇ ਪਿੰਡ ਦੀਆਂ ਗਤੀਵਿਧੀਆਂ ਦੇਖ ਰਹੇ ਹਨ। ਉਹ ਆਪਣੇ ਪਿੰਡ ਨਾਲ ਜੁੜੇ ਹੋਏ ਹਨ। ਅਗਲੇ ਨਿਸ਼ਾਨੇ ਵਿੱਚ ਉਹ ਪਿੰਡ ਵਿੱਚ ਇੰਟਰਲਾਕਿੰਗ ਟਾਈਲਾਂ ਦਾ ਕੰਮ ਕਰਵਾਉਣਾ ਚਾਹੁੰਦੇ ਹਨ। ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਪਾਣੀ ਦੀ ਟੈਂਕੀ ਨੂੰ ਵੱਡਾ ਬਣਾਉਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਪਿੰਡ ਵਿੱਚ ਸੋਲਰ ਸਿਸਟਮ ਦੀ ਸਹੂਲਤ ਵੀ ਮੁਹੱਈਆ ਕੀਤੀ ਗਈ ਹੈ।

ਸਫ਼ਾਈ ਦਾ ਖ਼ਾਸ ਪ੍ਰਬੰਧ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੀ ਇੱਕ ਲੜਕੀ ਰਸ਼ਪਾਲ ਕੌਰ ਜੋ ਅਮਰੀਕਾ ਵਿੱਚ ਰਹਿੰਦੀ ਹੈ। ਉਨ੍ਹਾਂ ਵੱਲੋਂ ਇੱਕ ਲੱਖ ਦੀ ਰਾਸ਼ੀ ਪਿੰਡ ਨੂੰ ਦਿੱਤੀ ਗਈ, ਜੋ ਸ਼ਲਾਘਾਯੋਗ ਹੈ। ਬੀਐੱਸਐਫ ਦੀ ਨੌਕਰੀ ਤੋਂ ਰਿਟਾਇਰਡ ਹੋਏ ਇੱਕ ਸੱਜਣ ਦਾ ਕਹਿਣਾ ਹੈ ਕਿ ਸਿਹਤ ਅਤੇ ਖੇਡਾਂ ਦੇ ਖੇਤਰ ਵਿੱਚ ਕੁਝ ਹੋਰ ਕੰਮ ਹੋਣੇ ਚਾਹੀਦੇ ਹਨ।