Home / Viral / ਪੰਜਾਬ ਦੇ ਇਨ੍ਹਾਂ ਇਲਾਕਿਆਂ ਨੂੰ ਜਲ-ਥਲ ਕਰਨ ਵਾਸਤੇ ਕੱਲ੍ਹ ਆ ਰਿਹਾ ਹੈ ਭਾਰੀ ਮੀਂਹ

ਪੰਜਾਬ ਦੇ ਇਨ੍ਹਾਂ ਇਲਾਕਿਆਂ ਨੂੰ ਜਲ-ਥਲ ਕਰਨ ਵਾਸਤੇ ਕੱਲ੍ਹ ਆ ਰਿਹਾ ਹੈ ਭਾਰੀ ਮੀਂਹ

ਲਗਭਗ ਪੂਰੇ ਦੇਸ਼ ਵਿੱਚ ਇਸ ਸਮੇ ਅੱਤ ਦੀ ਗਰਮੀ ਪੈ ਰਹੀ ਹੈ, ਲੋਕ ਗਰਮੀ ਤੋਂ ਰਾਹਤ ਲਈ ਮਾਨਸੂਨ ਦੀ ਉਡੀਕ ਕਰ ਰਹੇ ਹਨ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ 8 ਤੋਂ 10 ਦਿਨ ਦੀ ਦੇਰੀ ਨਾਲ ਚੱਲ ਰਿਹਾ ਹੈ।ਪਿਛਲੇ ਦਿਨੀਂ ਪੰਜਾਬ ਵਿਚ ਕਈ ਜਗ੍ਹਾ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਪਰ ਵੀਰਵਾਰ ਨੂੰ ਫਿਰ ਪੰਜਾਬ ਵਿੱਚ ਦਿਨਭਰ ਗਰਮੀ ਦਾ ਕਹਿਰ ਜਾਰੀ ਰਿਹਾ। ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਦੇ ਪਾਰ ਰਿਹਾ। ਹਾਲਾਂਕਿ ਬੁੱਧਵਾਰ ਦੇ ਮੁਕਾਬਲੇ ਤਾਪਮਾਨ ਵਿੱਚ 4 ਡਿਗਰੀ ਸੈਲਸੀਅਸ ਦੀ ਕਮੀ ਆਈ।

45 ਡਿਗਰੀ ਸੈਲਸੀਅਸ ਨਾਲ ਸੰਗਰੂਰ ਸਭ ਤੋਂ ਗਰਮ ਸ਼ਹਿਰ ਰਿਹਾ। ਇਸ ਵਿਚਕਾਰ ਚੰਗੀ ਖ਼ਬਰ ਹੈ ਕਿ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਫਿਰ ਤੋਂ ਮੌਸਮ ਵਿੱਚ ਬਦਲਾਅ ਆ ਸਕਦਾ ਹੈ। ਸ਼ਨੀਵਾਰ ਨੂੰ ਬਾਰਸ਼ ਦੇ ਆਸਾਰ ਹਨ। ਤੇਜ਼ ਹਵਾਵਾਂ ਵੀ ਚੱਲਣਗੀਆਂ।17 ਜੂਨ ਤਕ ਮੌਸਮ ਏਦਾਂ ਹੀ ਰਹੇਗਾ। ਜਿਕਰਯੋਗ ਹੈ ਕਿ 8ਜੂਨ ਨੂੰ ਦੱਖਣ ਪੱਛਮੀ ਮੌਨਸੂਨ ਦੀ ਦਸਤਕ ਦਾ ਅਨੁਮਾਨ ਜਤਾਇਆ ਗਿਆ ਸੀ ਜੋ ਲਗਭਗ ਪੂਰਾ ਉਮੀਦਾ ਤੇ ਖਰਾ ਉੱਤਰਿਆ ਹੈ,ਪੰਜਾਬ ਵਿੱਚ ਫਿਲਹਾਲ ਲੋਕਾ ਨੂੰ ਮੌਨਸੂਨ ਦਾ ਲੰਬਾ ਇੰਤਜਾਰ ਕਰਨਾ ਪਵੇਗਾ,ਪਰ ਉਸ ਤੋਂ ਪਹਿਲਾ ਪ੍ਰੀ-ਮੌਨਸੂਨ ਗਤੀ-ਵਿਧੀਆਂ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਰਵੇਗੀ।

ਉੱਧਰ ਜੰਮੂ ਕਸ਼ਮੀਰ ਵਿੱਚ ਤੇਜ਼ ਬਾਰਸ਼ ਨਾਲ ਕਿਤੇ-ਕਿਤੇ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਸ੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਸੀ ਜਿਸ ਨਾਲ ਹਜ਼ਾਰਾਂ ਵਾਹਨ ਫਸ ਗਏ। ਹਿਮਾਚਲ ਵਿੱਚ ਮੌਸਮ ਵਿਭਾਗ ਨੇ 19 ਜੂਨ ਤਕ ਬਾਰਸ਼ ਤੇ ਉੱਪਰੀ ਖੇਤਰਾਂ ਵਿੱਚ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ। 20 ਜੂਨ ਬਾਅਦ ਹਿਮਾਚਲ ਵਿੱਚ ਪ੍ਰੀ-ਮਾਨਸੂਨ ਦੀ ਬਾਰਸ਼ ਦਸਤਕ ਦਏਗੀ।

error: Content is protected !!