Home / Informations / ਪੰਜਾਬ ਚ 5 ਧੀਆਂ ਦੀ ਮਾਂ ਨੇ ਕਰਤਾ ਅਜਿਹਾ ਕਾਰਾ ਕਿ ਹਰ ਕੋਈ ਰਹਿ ਗਿਆ ਹੈਰਾਨ, ਪੁਲਿਸ ਕਰ ਰਹੀ ਕਾਰਵਾਈ

ਪੰਜਾਬ ਚ 5 ਧੀਆਂ ਦੀ ਮਾਂ ਨੇ ਕਰਤਾ ਅਜਿਹਾ ਕਾਰਾ ਕਿ ਹਰ ਕੋਈ ਰਹਿ ਗਿਆ ਹੈਰਾਨ, ਪੁਲਿਸ ਕਰ ਰਹੀ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਮਾਂ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਦੀ ਜਗ੍ਹਾ ਕੋਈ ਵੀ ਰਿਸ਼ਤਾ ਨਹੀਂ ਲੈ ਸਕਦਾ ਅਤੇ ਮਾਂ ਵੱਲੋਂ ਆਪਣੇ ਬੱਚਿਆਂ ਨੂੰ ਹਰ ਜਗ੍ਹਾ ਤੇ ਮਹਿਫੂਜ਼ ਰਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਰਸਤੇ ਵਿੱਚ ਆਉਣ ਵਾਲੀ ਹਰ ਮੁਸੀਬਤ ਨੂੰ ਆਪਣੇ ਉਪਰ ਲੈ ਲਿਆ ਜਾਂਦਾ ਹੈ। ਪਰ ਅੱਜ ਦੇ ਯੁੱਗ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਲਯੁੱਗੀ ਮਾਵਾਂ ਵੀ ਹਨ ਜੋ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੰਦੀਆਂ ਹਨ ਜਿਸ ਨਾਲ ਬਹੁਤ ਸਾਰੇ ਰਿਸ਼ਤੇ ਤਾਰ-ਤਾਰ ਹੋ ਜਾਂਦੇ ਹਨ। ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦਾ ਵੀ ਆਪਣੇ ਮਾਪਿਆਂ ਤੋਂ ਵਿਸ਼ਵਾਸ ਉਠ ਜਾਂਦਾ ਹੈ।

ਹੁਣ ਪੰਜਾਬ ਵਿੱਚ ਇਥੇ ਪੰਜ ਧੀਆਂ ਦੀ ਮਾਂ ਵੱਲੋਂ ਅਜਿਹਾ ਕਾਰਾ ਕੀਤਾ ਗਿਆ ਹੈ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਜਿਥੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਨੂੜ ਅਧੀਨ ਆਉਂਦੇ ਪਿੰਡ ਜਲਾਲਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੀੜਤ ਸੁਖਵਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਜਲਾਲਪੁਰ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਪਿੰਡ ਕਰਾਲਾ ਦੀ ਰਹਿਣ ਵਾਲੀ ਔਰਤ ਨਾਲ ਵੀਹ ਸਾਲ ਪਹਿਲਾਂ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਪੰਜ ਧੀਆਂ ਦਾ ਜਨਮ ਹੋਇਆ, ਪੀੜਤ ਸੁਖਵਿੰਦਰ ਸਿੰਘ ਜਿਥੇ ਇਸ ਸਮੇਂ ਚੰਡੀਗੜ੍ਹ ਵਿੱਚ ਰਹਿ ਕੇ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ।

ਅਤੇ ਉਸ ਦੀ ਵੱਡੀ ਬੇਟੀ ਇਸ ਸਮੇਂ 18 ਸਾਲ ਦੀ ਹੈ। ਉਥੇ ਹੀ ਬੀਤੇ ਦਿਨੀ ਉਸ ਦੀ ਪਤਨੀ ਆਪਣੀ 14 ਸਾਲ ਅਤੇ ਤਿੰਨ ਸਾਲਾਂ ਦੀ ਧੀ ਨੂੰ ਲੈ ਕੇ ਵੱਡੀ ਬੇਟੀ ਨੂੰ ਇਹ ਕਹਿ ਕੇ ਗਈ ਸੀ ਕਿ ਉਹ ਉਨ੍ਹਾਂ ਨੂੰ ਡਾਕਟਰ ਕੋਲ ਦਵਾਈ ਦਵਾਉਣ ਵਾਸਤੇ ਜਾ ਰਹੀ ਹੈ। ਪਰ ਕਾਫੀ ਸਮਾਂ ਬੀਤ ਜਾਣ ਤੇ ਜਦੋਂ ਉਹ ਵਾਪਸ ਨਾ ਆਏ ਤਾਂ ਬੇਟੀ ਵੱਲੋਂ ਫੋਨ ਕੀਤੇ ਜਾਣ ਤੇ ਫੋਨ ਸਵਿੱਚ ਔਫ਼ ਆਉਣ ਤੇ ਇਹ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ ਗਈ।

ਜਿਸ ਤੋਂ ਬਾਅਦ ਉਸ ਵੱਲੋਂ ਘਰ ਆ ਕੇ ਵੇਖਿਆ ਗਿਆ ਤਾਂ ਹੈਰਾਨ ਰਹਿ ਗਿਆ ਕਿ ਉਹ ਘਰ ਵਿਚ ਅਲਮਾਰੀ ਵਿੱਚ 2 ਸੋਨੇ ਦੀਆਂ ਮੁੰਦੀਆਂ,ਇੱਕ ਜੋੜੀ ਬਾਲੀਆਂ ,18 ਹਜ਼ਾਰ ਨਗਦੀ , ਦੋ ਸੋਨੇ ਦੀਆਂ ਮੁੰਦਰੀਆਂ ਨਾਲ ਲੈ ਗਏ। ਜਿੱਥੇ ਉਨ੍ਹਾਂ ਦੀ ਭਾਲ ਕੀਤੀ ਗਈ ਉਸਤੋਂ ਬਾਅਦ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਹੈ। ਜੋ ਕਿ ਉਸ ਦੇ ਪੇਕੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਅਕਸਰ ਹੀ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ।

error: Content is protected !!