Home / Informations / ਪੰਜਾਬ ਚ ਵਿਦੇਸ਼ ਨਾ ਜਾ ਸਕਣ ਦੇ ਕਾਰਨ ਵਿਛੀਆਂ ਨੌਜਵਾਨਾਂ ਦੀਆਂ ਲਾਸ਼ਾਂ – ਇਲਾਕੇ ਚ ਪਿਆ ਮਾਤਮ

ਪੰਜਾਬ ਚ ਵਿਦੇਸ਼ ਨਾ ਜਾ ਸਕਣ ਦੇ ਕਾਰਨ ਵਿਛੀਆਂ ਨੌਜਵਾਨਾਂ ਦੀਆਂ ਲਾਸ਼ਾਂ – ਇਲਾਕੇ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਪੰਜਾਬ ਦੇ ਨੌਜਵਾਨਾਂ ਵਿਚ ਬਾਹਰ ਜਾਣ ਦੀ ਉਤਸੁਕਤਾ ਵਧੇਰੇ ਵੇਖੀ ਜਾਂਦੀ ਹੈ। ਪੰਜਾਬ ਵਿਚ ਜਿਥੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਕਰਨ ਤੋਂ ਬਾਅਦ ਬੇਰੁਜ਼ਗਾਰੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸ ਕਾਰਨ ਬਹੁਤ ਸਾਰੇ ਬੱਚੇ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਰਹੇ ਹਨ। ਉਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਅਪਣਾਏ ਜਾਂਦੇ ਹਨ ਜਿਸ ਸਦਕਾ ਉਹ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਮਿਹਨਤ ਮਜ਼ਦੂਰੀ ਕਰ ਸਕਣ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਬਹੁਤ ਸਾਰੇ ਨੌਜਵਾਨਾਂ ਵੱਲੋਂ ਘਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਵਿਦੇਸ਼ ਜਾਣ ਦਾ ਸੋਚਿਆ ਜਾਂਦਾ ਹੈ। ਪਰ ਇਹ ਸੁਪਨੇ ਪੂਰੇ ਨਾ ਹੋਣ ਦੇ ਕਾਰਨ ਕੁਝ ਨੌਜਵਾਨ ਗਲਤ ਕਦਮ ਚੁੱਕ ਲੈਂਦੇ ਹਨ ਜਿਸ ਦਾ ਖਮਿਆਜਾ ਸਾਰੇ ਪ੍ਰਵਾਰ ਨੂੰ ਭੁਗਤਨਾ ਪੈ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਵਿਦੇਸ਼ ਨਾ ਜਾ ਸਕਣ ਕਾਰਨ ਨੌਜਵਾਨਾਂ ਦੀਆਂ ਲਾਸ਼ਾਂ ਵਿਛ ਗਈਆਂ ਹਨ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਦੇ ਨਜ਼ਦੀਕ ਪੈਂਦੇ ਪਿੰਡ ਵਾੜਾ ਜਵਾਹਰ ਸਿੰਘ ਵਾੜਾ ਦੇ ਨੌਜਵਾਨ ਹਰਵਿੰਦਰ ਸਿੰਘ ਉਮਰ 20 ਸਾਲ, ਅਤੇ ਉਸ ਦਾ ਇਕ ਦੋਸਤ ਜੋ ਕਿ ਪਿੰਡ ਉਗੋਕੇ ,ਜਿਲ੍ਹਾ ਫਿਰੋਜ਼ਪੁਰ ਦੇ ਨਾਲ ਸੰਬੰਧਤ ਸੀ ਜਿਸ ਦੀ ਉਮਰ 20 ਸਾਲ ਹਰਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ , ਇਨ੍ਹਾਂ ਦੋਹਾਂ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਵਾਸਤੇ ਇਨ੍ਹਾਂ ਦੋਹਾਂ ਨੌਜਵਾਨਾਂ ਵੱਲੋਂ ਜਲੰਧਰ ਵਿੱਚ ਇੱਕ ਏਜੰਟ ਨੂੰ ਵੀ ਮਿਲਿਆ ਗਿਆ ਸੀ।

ਪਰ ਇਨ੍ਹਾਂ ਦੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਾ ਹੋ ਸਕਿਆ ਜਿਸ ਕਾਰਨ ਇਨ੍ਹਾਂ ਦੋਹਾਂ ਨੌਜਵਾਨਾਂ ਵੱਲੋਂ ਮਾਨਸਿਕ ਤਣਾਅ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਨ੍ਹਾਂ ਦੋਹਾਂ ਨੌਜਵਾਨਾਂ ਵੱਲੋਂ ਜ਼-ਹਿ-ਰੀ-ਲੀ ਚੀਜ਼ ਨਿਗਲ ਲਈ ਗਈ,ਜਿਥੇ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਤਲਵੰਡੀ ਭਾਈ ਦੇ ਇਕ ਨਿਜੀ ਹਸਪਤਾਲ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਮੁਦਕੀ ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲਜਾਇਆ ਗਿਆ ਸੀ। ਜਿੱਥੇ ਦੋਹਾਂ ਦੀ ਮੌਤ ਹੋ ਗਈ। ਵਾਪਰੇ ਇਸ ਹਾਦਸੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਇਸ ਬਾਰੇ ਪੁਲੀਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਹਰਵਿੰਦਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਉਥੇ ਹੀ ਦੂਸਰਾ ਨੌਜਵਾਨ ਲਵਵੀਰ ਸਿੰਘ ਆਪਣੀ ਮਾਂ ਅਤੇ ਭੈਣਾਂ ਦਾ ਸਹਾਰਾ ਸੀ, ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

error: Content is protected !!