Home / Informations / ਪੰਜਾਬ ਚ ਵਾਪਰਿਆ ਕਹਿਰ ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ ਵਿਛੇ ਸੱਥਰ

ਪੰਜਾਬ ਚ ਵਾਪਰਿਆ ਕਹਿਰ ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ ਵਿਛੇ ਸੱਥਰ

ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ

ਅਬੋਹਰ – ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਬਕਾਇਣਵਾਲਾ ਵਾਸੀ ਇਕ ਪਰਿਵਾਰ ਦੀਆਂ ਬੀਤੀ ਰਾਤ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾ ਤਮ ’ਚ ਬਦਲ ਗਈਆਂ, ਜਦੋਂ ਹਾਦਸੇ ’ਚ ਮਾਂ-ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਬੋਹਰ ’ਚ ਆਯੋਜਿਤ ਵਿਆਹ ਸਮਾਗਮ ਤੋਂ ਵਾਪਸ ਕਾਰ ’ਚ ਬਕਾਇਣਵਾਲਾ ਜਾ ਰਹੇ ਇਕ ਜੋੜੇ ਦੀ ਕਾਰ ਫਾਜ਼ਿਲਕਾ ਰੋਡ ’ਤੇ ਕੈਂਟਰ ਨਾਲ ਟਕਰਾਉਣ ਮਗਰੋਂ ਦੂਜੀ ਕਾਰ ਨਾਲ ਜਾ ਟ ਕ ਰਾ ਈ। ਇਸ ਨਾਲ ਕਾਰ ’ਚ ਸਵਾਰ ਇਕ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ

ਗਈ, ਜਦਕਿ ਔਰਤ ਦਾ ਪਤੀ ਫੱ ਟ ੜ ਹੋ ਗਿਆ। ਮੌਕੇ ’ਤੇ ਪੁੱਜੀ ਪੁਲਸ ਨੇ ਦੋਵਾਂ ਲੋਥਾਂ ਨੂੰ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀਆਂ, ਜਦਕਿ ਜ਼ਖਮੀ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਿੰਡ ਬਕਾਇਣਵਾਲਾ ਵਾਸੀ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੀ ਪਤਨੀ ਰਘੁਬੀਰ ਕੌਰ (40) ਅਤੇ ਇਕਲੌਤੇ ਪੁੱਤਰ ਖੁਸ਼ਪ੍ਰੀਤ (14) ਨਾਲ ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ਸਥਿਤ

ਇਕ ਪੈਲੇਸ ’ਚ ਵਿਆਹ ਸਮਾਗਮ ਮਗਰੋਂ ਕਾਰ ’ਚ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਫਾਜ਼ਿਲਕਾ ਰੋਡ ਸਥਿਤ ਦਾਣਾ ਮੰਡੀ ਨੇੜੇ ਤੇਜ਼ ਰਫਤਾਰ ਹੋਣ ਕਾਰਨ ਉਨ੍ਹਾਂ ਦੀ ਕਾਰ 1 ਕੈਂਟਰ ਨਾਲ ਜਾ ਟ ਕ ਰਾ ਈ, ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਹਾ ਦ ਸਾ ਗ੍ਰ ਸ ਤ ਹੋ ਗਿਆ। ਕਾਰ ਬੇ ਕਾ ਬੂ ਹੋ ਕੇ ਦੂਜੀ ਕਾਰ ਨਾਲ ਟ ਕ ਰਾ ਗਈ, ਜਿਸ ਕਾਰਨ ਕਾਰ ਸਵਾਰ ਵਿਅਕਤੀ, ਮਾਂ-ਪੁੱਤਰ ਜ਼ਖਮੀ ਹੋ ਗਏ।

ਆਲੇ-ਦੁਆਲੇ ਦੇ ਇਕੱਠੇ ਹੋਏ ਲੋਕਾਂ ਨੇ ਬੜੀ ਮੁ ਸ਼ ਕ ਲ ਨਾਲ ਉਨ੍ਹਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਅਤੇ ਹਸਪਤਾਲ ’ਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮਾਂ-ਪੁੱਤਰ ਨੂੰ ਮਰੇ ਕਰਾਰ ਕਰ ਦਿੱਤਾ। ਇਸ ਤੋਂ ਬਾਅਦ ਨਗਰ ਥਾਣਾ ਨੰ. 1 ਮੁਖੀ ਚੰਦਰ ਸ਼ੇਖਰ ਅਤੇ ਸਹਾਇਕ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਵਾਹਨਾਂ ਨੂੰ ਰਸਤੇ ਤੋਂ ਹ ਟ ਵਾ ਇ ਆ। ਪੁਲਸ ਨੇ ਮਨਪ੍ਰੀਤ ਦੇ ਪਿਤਾ ਗੁਰਪ੍ਰੀਤ ਦੇ ਬਿਆਨ ’ਤੇ ਮਾਮਲਾ ਦਰਜ ਕਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

error: Content is protected !!