Home / Informations / ਪੰਜਾਬ ਚ ਮਾਂ ਨੂੰ ਖੌਫਨਾਕ ਮੌਤ ਦੇਣ ਵਾਲੀ ਧੀ ਨੇ ਕੀਤਾ ਵੱਡਾ ਰੋਂਗਟੇ ਖੜੇ ਕਰਨ ਵਾਲਾ ਖੁਲਾਸਾ – ਇਸ ਕਾਰਨ ਕੀਤਾ ਕਾਂਡ

ਪੰਜਾਬ ਚ ਮਾਂ ਨੂੰ ਖੌਫਨਾਕ ਮੌਤ ਦੇਣ ਵਾਲੀ ਧੀ ਨੇ ਕੀਤਾ ਵੱਡਾ ਰੋਂਗਟੇ ਖੜੇ ਕਰਨ ਵਾਲਾ ਖੁਲਾਸਾ – ਇਸ ਕਾਰਨ ਕੀਤਾ ਕਾਂਡ

ਆਈ ਤਾਜ਼ਾ ਵੱਡੀ ਖਬਰ 

ਸਮਾਜ ਵਿੱਚ ਪਰਵਾਰ ਦੇ ਆਪਸੀ ਰਿਸ਼ਤਿਆਂ ਦਾ ਤਾਣਾ-ਬਾਣਾ ਜਿੱਥੇ ਬਹੁਤ ਖੂਬਸੂਰਤ ਹੁੰਦਾ ਹੈ ਅਤੇ ਹਰ ਰਿਸ਼ਤਾ ਆਪਣੇ ਰੰਗ ਵਿਚ ਰੰਗਿਆ ਰਹਿੰਦਾ ਹੈ। ਉਥੇ ਹੀ ਇੱਕ ਬਹੁਤ ਹੀ ਖੂਬਸੂਰਤ ਅਤੇ ਪਿਆਰਾ ਜਿਹਾ ਦੋਸਤਾਂ ਵਰਗਾ ਰਿਸ਼ਤਾ ਹੁੰਦਾ ਹੈ ਮਾਂ ਅਤੇ ਧੀ ਦਾ, ਜਿੱਥੇ ਮਾਂ ਤੇ ਧੀ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੀਆਂ ਮਿਸਾਲਾਂ ਵੀ ਕਾਇਮ ਹਨ। ਉਥੇ ਹੀ ਕੁਝ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆ ਹਨ, ਮਾਂ ਅਤੇ ਧੀ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੀਆਂ ਹਨ। ਮਾਂ ਵਲੋ ਜਿੱਥੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਕੁਰਬਾਨ ਕਰ ਦਿੱਤੀ ਜਾਂਦੀ ਹੈ ਉਥੇ ਹੀ ਲਾਲਚ ਵੱਸ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀ ਕੀਤੀ ਗਈ ਹੁੰਦੀ, ਹੁਣ ਪੰਜਾਬ ਵਿੱਚ ਇੱਥੇ ਮਾਂ ਨੂੰ ਖੌਫਨਾਕ ਮੌਤ ਦੇਣ ਵਾਲੀ ਧੀ ਵੱਲੋਂ ਰੌਂਗਟੇ ਖੜ੍ਹੇ ਕਰਨ ਵਾਲਾ ਵੱਡਾ ਖੁਲਾਸਾ ਕੀਤਾ ਗਿਆ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੀਤੇ ਦਿਨੀਂ ਹਲਕਾ ਫਿਲੌਰ ਦੇ ਅਧੀਨ ਆਉਣ ਵਾਲੇ ਪਿੰਡ ਅੱਟੀ ਤੋਂ ਸਾਹਮਣੇ ਆਇਆ ਸੀ।

ਜਿੱਥੇ ਇੱਕ ਧੀ ਵਲੋ ਆਪਣੇ ਪੇਕੇ ਪਿੰਡ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉੱਥੇ ਹੀ ਹੁਣ ਦੋਸ਼ੀ ਧੀ ਵੱਲੋਂ ਇਸ ਸਾਰੀ ਘਟਨਾ ਦਾ ਖੁਲਾਸਾ ਕੀਤਾ ਗਿਆ ਹੈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਦੋਸ਼ੀ ਸੱਤਿਆ ਨੇ ਦੱਸਿਆ ਹੈ ਕਿ ਜਿੱਥੇ ਉਹ ਆਪਣੇ ਪੇਕੇ ਪਰਿਵਾਰ ਆਪਣੇ ਮਾਂ-ਬਾਪ ਨਾਲ ਰਹਿ ਰਹੀ ਸੀ,ਉਥੇ ਹੀ ਤਿੰਨ ਸਾਲ ਪਹਿਲਾਂ ਉਸ ਦੇ ਪਿਤਾ ਵੱਲੋਂ ਆਪਣੀ ਜ਼ਮੀਨ ਵੇਚੀ ਗਈ ਸੀ ਜਿਸ ਦੇ ਸਾਢੇ ਸੱਤ ਲੱਖ ਰੁਪਏ ਮਿਲੇ ਸਨ।

ਪੈਸਿਆਂ ਦੇ ਲਾਲਚ ਵੱਸ ਉਸ ਵੱਲੋਂ ਆਪਣੇ ਪਿਤਾ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਪਰ ਉਨ੍ਹਾਂ ਵੱਲੋਂ ਇਸ ਪੈਸੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਦੋਸ਼ੀ ਵੱਲੋਂ ਉਸ ਨੂੰ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਸੀ ਪਰ ਇਕ ਦਿਨ ਉਸ ਵੱਲੋਂ ਘਰ ਤੋਂ ਜਾ ਕੇ ਰੇਲਵੇ ਲਾਈਨ ਅਤੇ ਖੁਦਕੁਸ਼ੀ ਕਰ ਲਈ ਸੀ, ਅਤੇ ਹੁਣ ਦੋਸ਼ੀ ਵੱਲੋਂ ਆਪਣੀ ਮਾਂ ਕੋਲੋਂ ਪੈਸਿਆਂ ਬਾਰੇ ਪੁੱਛ-ਪੜਤਾਲ ਕੀਤੀ ਜਾ ਰਹੀ ਸੀ।

ਉਸ ਵੱਲੋਂ ਨਾ ਦੱਸੇ ਜਾਣ ਤੇ ਧੀ ਵੱਲੋਂ ਉਸ ਉਪਰ ਸਵੇਰ ਦੇ ਸਮੇਂ ਹੀ ਕੁਹਾੜੀ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਾਰੇ ਮਾਮਲੇ ਦਾ ਖੁਲਾਸਾ ਹੋਣ ਤੇ ਪਿੰਡ ਵਾਸੀਆਂ ਵੱਲੋਂ ਜਿੱਥੇ ਦੋਸ਼ੀ ਸੱਤਿਆ ਨਾਲ ਸਾਰੇ ਸਬੰਧ ਤੋੜਨ ਦਾ ਐਲਾਨ ਕੀਤਾ ਹੈ ਉਥੇ ਹੀ ਆਖਿਆ ਹੈ ਕਿ ਸਾਰੇ ਪਿੰਡ ਵਲੋ ਧੀ ਨਾਲ ਬਾਈਕਾਟ ਕੀਤਾ ਜਾਵੇਗਾ। ਜਿਸਨੇ ਪੈਸਿਆਂ ਦੇ ਲਾਲਚ ਕਾਰਨ ਆਪਣੇ ਮਾਂ-ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

error: Content is protected !!