ਝੁੱਲੀ ਕੋਰੋਨਾ ਹਨੇਰੀ ਅੱਜ ਮਿਲੇ 158 ਪੌਜੇਟਿਵ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 158 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6907 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 178 ਹੋ ਗਈ ਹੈ।
ਬੁੱਧਵਾਰ ਨੂੰ 158 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਅੱਜ ਕੁੱਲ੍ਹ 274 ਮਰੀਜ਼ ਸਿਹਤਯਾਬ ਵੀ ਹੋਏ ਹਨ। ਸੂਬੇ ‘ਚ ਕੁੱਲ 360189 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 6907 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 4828 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 1901 ਲੋਕ ਐਕਟਿਵ ਮਰੀਜ਼ ਹਨ।
ਭੋਗਪੁਰ ‘ਚ ਕੋਰੋਨਾ ਦਾ ਧਮਾਕਾ, 22 ਨਵੇਂ ਕੇਸ ਆਏ ਸਾਹਮਣੇ
ਭੋਗਪੁਰ— ਭੋਗਪੁਰ ਸ਼ਹਿਰ ‘ਚ ਅੱਜ ਵੱਡਾ ਕੋਰੋਨਾ ਧਮਾਕਾ ਹੋਇਆ ਹੈ। ਸਿਹਤ ਮਹਿਕਮੇ ਵੱਲੋ ਅੱਜ ਐਲਾਨੀ ਗਈ ਕੋਰੋਨਾ ਰਿਪੋਰਟ ‘ਚ ਭੋਗਪੁਰ ਦੇ 22 ਮਰੀਜ਼ਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਭੋਗਪੁਰ ਵਾਸੀ ਜਿਨ੍ਹਾਂ ਨਵੇਂ ਮਰੀਜ਼ਾਂ ਦੇ ਕੋਰੋਨਾ ਪਾਜ਼ਟਿਵ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ‘ਚੋਂ 18 ਮੈਂਬਰ ਦੋ ਪਰਿਵਾਰਾਂ ਦੇ ਹਨ। ਚਰਨ ਦਾਸ, ਨੀਲਮ ਰਾਣੀ, ਯੁਗੇਸ਼ ਕੁਮਾਰ, ਦਿਸ਼ਾ, ਅਰਵ, ਸ਼ਕੁੰਤਲਾ ਸੋਨੀ, ਦੀਪਕ ਸੋਨੀ, ਵੀਨਾ ਸੋਨੀ, ਹਰਸ਼ਿਤ ਸੋਨੀ, ਹਰਜਿੰਦਰ ਕੁਮਾਰ ਸੋਨੀ, ਦੀਕਸ਼ਿਤ ਸੋਨੀ, ਸ਼ਿਵ ਕੁਮਾਰ ਸੋਨੀ, ਸੰਜੀਵ ਸੋਨੀ, ਪੂਜਾ ਸੋਨੀ, ਅੰਕੁਰ ਸੋਨੀ, ਰਕਸ਼ਿਤ ਸੋਨੀ, ਰਿਸ਼ਤਾ ਸੋਨੀ, ਪੂਜਾ ਸੋਨੀ, ਅਮਰ ਦਸ਼ਮੇਸ਼ ਨਗਰ, ਲਤੀਫ ਲੁਹਾਰਾਂ, ਸੁੱਖਾ ਬੁਟਰਾਂ, ਨਰੇਸ਼ ਕੁਮਾਰ, ਸ਼ਾਮਿਲ ਹਨ। ਅੱਜ ਦੀ ਇਹ ਕੋਰੋਨਾ ਰਿਪੋਰਟ ਜਨਕਤ ਹੁੰਦਿਆਂ ਹੀ ਭੋਗਪੁਰ ਦੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜਿਸ ਕਾਰਨ ਸ਼ਹਿਰ ਦੇ ਲੋਕਾਂ ‘ਚ ਡਰ ਅਤੇ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ।
ਤਿੰਨ ਦਿਨ ਪਹਿਲਾਂ ਐਲਾਨੀ ਗਈ ਕੋਰੋਨਾ ਪੀੜਤਾ ਦਾ ਪੇਕੇ ਅਤੇ ਸੁਹਰਾ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਪਾਜ਼ੇਟਿਵ ਭੋਗਪੁਰ ਵਾਸੀ ਨੀਤੀ, ਜਿਸ ਦੀ ਕੋਰੋਨਾ ਰਿਪੋਰਟ ਤਿੰਨ ਦਿਨ ਪਹਿਲਾਂ ਪਾਜ਼ਟਿਵ ਆਈ ਸੀ, ਦੇ ਪੇਕੇ ਅਤੇ ਸੁਹਰਾ ਪਰਿਵਾਰ ‘ਚੋਂ ਇਕ ਬੱਚੇ ਨੂੰ ਛੱਡ ਕੇ ਸਾਰੇ ਮੈਂਬਰ ਕੋਰੋਨਾ ਪਾਜ਼ਟਿਵ ਆਏ ਹਨ, ਜਿਨ੍ਹਾਂ ਦੀ ਗਿਣਤੀ 18 ਹੈ। ਨੀਤੀ ਦਾ ਪੇਕੇ ਪਰਿਵਾਰ ਭੋਗਪੁਰ ਵਾਸੀ ਹੈ। ਕੁਝ ਦਿਨ ਪਹਿਲਾਂ ਨੀਤੀ ਜਿਸ ਨੂੰ ਕੁਝ ਦਿਨ ਪਹਿਲਾਂ ਥਾਇਰਡ ਦੀ ਬਿਮਾਰੀ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਉਸ ਦੇ ਪਰਿਵਾਰ ਵੱਲੋਂ ਸੁਰੱਖਿਆ ਵਜ਼ੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਸ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਨੀਤੀ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਸੋਮਵਾਰ ਉਸ ਦੇ ਪੇਕੇ ਅਤੇ ਸੁਹਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਿਵਲ ਡਿਸਪੈਂਸਰੀ ਭੋਗਪੁਰ ‘ਚ ਕੋਰੋਨਾ ਟੈਸਟ ਸਬੰਧੀ ਸੈਂਪਲ ਲਏ ਗਏ ਸਨ।
