ਦੇਸ਼ ਦਾ ਪਹਿਲਾ AC ਬੱਸ ਸਟੈਂਡ
ਸੰਗਰੂਰ ਦਾ ਪਿੰਡ ਭੁਟਾਲ ਕਲਾਂ ਪੂਰੇ ਪੰਜਾਬ ‘ਚ ਅਤੇ ਦੇਸ਼ ਵਿਚੋਂ ਪਹਿਲਾ ਏਸੀ ਬੱਸ ਸਟੈਂਡ ਵਾਲਾ ਪਿੰਡ ਬਣ ਗਿਆ ਹੈ। ਇਸ ਸਪਨੇ ਨੂੰ ਹਕੀਕਤ ‘ਚ ਬਦਲਿਆ ਹੈ ਪਿੰਡ ਦੇ ਨੌਜਵਾਨ ਸਰਪੰਚ ਨੇ, ਜਿਸਦੀ ਇਲਾਕੇ ‘ਚ ਕਾਫੀ ਤਾਰੀਫ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਸੂਬੇ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਭੁਟਾਲ ਕਲਾਂ ਦੇ ਯੁਵਾ ਸਰਪੰਚ ਗੁਰਬਿੰਦਰ ਸਿੰਘ ਨੇ ਚੰਗੀ ਪਹਿਲ ਕਰਦੇ ਹੋਏ ਪਿੰਡ ‘ਚ ਸੂਬੇ ਅਤੇ ਦੇਸ਼ ਦਾ ਪਹਿਲਾ ਪੇੰਡੂ ਖੇਤਰ ਦਾ ਏਸੀ ਬੱਸ ਸਟੈਂਡ ਬਣਵਾਇਆ ਹੈ।
ਯਾਤਰੀਆਂ ਨੂੰ ਗਰਮੀਆਂ ਦੇ ਵਿਚ ਕੋਈ ਪ ਰੇ ਸ਼ਾ ਨੀ ਨਾ ਹੋਏ ਇਸ ਲਈ ਫੁਲੀ ਏਸੀ ਅਤੇ ਬੇਹਦ ਸਮਾਰਟ ਬੱਸ ਸਟੈਂਡ ਬਣਾਇਆ ਗਿਆ ਹੈ। ਸਫਾਈ ਦਾ ਪੂਰਾ ਖਿਆਲ ਰੱਖਦੇ ਹੋਏ ਇਸ ਦੇ ਨਾਲ ਹੀ ਦੋ ਟਾਇਲਟ ਤੇ ਬਾਥਰੂਮ ਵੀ ਬਣਾਏ ਗਏ ਹਨ ਅਤੇ ਪੂਰੇ ਪਿੰਡ ਨੂੰ ਵਾਇਰਲੈਸ ਸੀਸੀਟੀਵੀ ਕੈਮਰੇ ਦੇ ਨਾਲ ਜੋੜਿਆ ਗਿਆ ਹੈ।
ਜੇਕਰ ਪਿੰਡ ਵਿਚ ਕੋਈ ਚੋ ਰੀ ਜਾਂ ਹੋਰ ਕੋਈ ਘ ਟ ਨਾ ਨੂੰ ਅੰਜਾਮ ਦੇਵੇ ਤਾਂ ਮੁ ਲ ਜ਼ ਮਾਂ ਨੂੰ ਫੜਿਆ ਜਾ ਸਕੇ ਅਤੇ ਪੂਰੇ ਪਿੰਡ ‘ਚ ਇਕ ਜਗਾ ਤੇ ਬੈਠ ਕੇ ਨਜ਼ਰ ਰੱਖੀ ਜਾ ਸਕਦੀ ਹੈ। ਪਿੰਡ ਨੇ ਸਰਪੰਚ ਗੁਰਬਿੰਦਰ ਸਿੰਘ ਨੇ ਕਿਹਾ ਕਿ ਇਸ ਏਸੀ ਬੱਸ ਸਟੈਂਡ ‘ਚ ਟਾਇਲਟ ਅਤੇ ਬਾਥਰੂਮ ਦਾ ਖਾਸ ਤੌਰ ਤੇ ਖਿਆਲ ਰੱਖਿਆ ਗਿਆ ਹੈ ਅਤੇ ਪੂਰੇ ਪਿੰਡ ‘ਚ ਵਾਇਰਲੈਸ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਕੰਮ ਸਿਰਫ ਅੱਠ ਲੱਖ ਰੁਪਏ ‘ਚ ਪੂਰੇ ਹੋਏ ਹਨ। ਸੀਸੀਟੀਵੀ ਕੈਮਰੇ ਤੇ ਤਿੰਨ ਲੱਖ ਅਤੇ ਏਸੀ ਬੱਸ ਸਟੈਂਡ ਉੱਤੇ ਪੰਜ ਲੱਖ ਦਾ ਖਰਚਾ ਆਇਆ ਹੈ।
ਬੱਸ ਸਟੈਂਡ ਦਾ ਉੱਦਘਾਟਨ ਕਰਨ ਪਹੁੰਚੀ ਪੰਜਾਬ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਹੁਣ ਪਿੰਡ ਬਦਲ ਰਹੇ ਹਨ। ਸਾਡੇ ਨੌਜਵਾਨ ਸਰਪੰਚ ਪਿੰਡਾ ਨੂੰ ਅੱਗੇ ਵਧਾ ਰਹੇ ਹਨ ਅਤੇ ਜੋ ਸਰਪੰਚ ਚੰਗਾ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
