Home / Informations / ਪੰਜਾਬ ਚ ਇਸ ਜਗ੍ਹਾ ਤੋਂ ਇਕੱਠੇ ਮਿਲੇ 40 ਪੌਜੇਟਿਵ – ਮਚੀ ਹਾਹਾਕਾਰ

ਪੰਜਾਬ ਚ ਇਸ ਜਗ੍ਹਾ ਤੋਂ ਇਕੱਠੇ ਮਿਲੇ 40 ਪੌਜੇਟਿਵ – ਮਚੀ ਹਾਹਾਕਾਰ

ਹੁਣੇ ਆਈ ਤਾਜਾ ਵੱਡੀ ਖਬਰ

ਸੰਗਰੂਰ – ਜ਼ਿਲ੍ਹਾ ਸੰਗਰੂਰ ਅੰਦਰ ਅੱਜ ਕੋਰੋਨਾ ਦਾ ਵੱਡਾ ਧ ਮਾ ਕਾ ਹੋਇਆ ਹੈ ਕਿਉਂਕਿ 40 ਮਰੀਜ਼ ਇਕੋ ਸਮੇਂ ਆਏ ਪਾਜ਼ੇਟਿਵ ਆਏ ਹਨ। ਜਾਣਕਾਰੀ ਮੁਤਾਬਕ ਅੱਜ ਮਲੇਰਕੋਟਲਾ ‘ਚ 19, ਸੁਨਾਮ 7, ਧੂਰੀ 2, ਮੂਨਕ 4, ਕੌਹਰੀਆ 2, ਲੌਗੋਵਾਲ 2, ਸੰਗਰੂਰ 4 ਕੇਸ ਪਾਜ਼ੇਟਿਵ ਪਾਏ ਗਏ ਹਨ । ਜ਼ਿਕਰਯੋਗ ਹੈ ਕਿ ਅੱਜ ਮਿਸ਼ਨ ਫ਼ਤਹਿ ਤਹਿਤ ਜ਼ਿਲ੍ਹਾ ਸੰਗਰੂਰ ਦੇ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਚਲੇ ਗਏ ਹਨ।

ਪੰਜਾਬ ‘ਚ ਕੋਰੋਨਾ ਦੀ ਸਥਿਤੀ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1003, ਲੁਧਿਆਣਾ ‘ਚ 1079, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 923, ਸੰਗਰੂਰ ‘ਚ 535 ਕੇਸ, ਪਟਿਆਲਾ ‘ਚ 376, ਮੋਹਾਲੀ ‘ਚ 302, ਗੁਰਦਾਸਪੁਰ ‘ਚ 249 ਕੇਸ, ਪਠਾਨਕੋਟ ‘ਚ 228, ਤਰਨਤਾਰਨ 207,

ਹੁਸ਼ਿਆਰਪੁਰ ‘ਚ 189, ਨਵਾਂਸ਼ਹਿਰ ‘ਚ 184, ਮੁਕਤਸਰ 139, ਫਤਿਹਗੜ੍ਹ ਸਾਹਿਬ ‘ਚ 123, ਰੋਪੜ ‘ਚ 114, ਮੋਗਾ ‘ਚ 121, ਫਰੀਦਕੋਟ 111, ਕਪੂਰਥਲਾ 109, ਫਿਰੋਜ਼ਪੁਰ ‘ਚ 119, ਫਾਜ਼ਿਲਕਾ 103, ਬਠਿੰਡਾ ‘ਚ 110, ਬਰਨਾਲਾ ‘ਚ 71, ਮਾਨਸਾ ‘ਚ 50 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 4507 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1698 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।

error: Content is protected !!