Home / Informations / ਪੰਜਾਬ ਚ ਇਥੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਰਹੇਗੀ ਬੰਦ- ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਰਹੇਗੀ ਬੰਦ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਵਧ ਰਹੀ ਗਰਮੀ ਦੇ ਕਾਰਨ ਜਿਥੇ ਬਿਜਲੀ ਕੱਟਾਂ ਵਿਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਲੱਗਣ ਵਾਲੇ ਬਿਜਲੀ ਦੇ ਕੱਟ ਪਹਿਲਾਂ ਦੇ ਮੁਕਾਬਲੇ ਵਧੇਰੇ ਵਧ ਗਏ ਹਨ। ਉੱਥੇ ਹੀ ਫਸਲਾਂ ਦੀ ਕਟਾਈ ਨੂੰ ਲੈ ਕੇ ਵੀ ਬਿਜਲੀ ਦੀ ਸਪਲਾਈ ਵਿੱਚ ਕਾਫੀ ਕੱਟ ਲਗਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਦਿਨਾਂ ਦੇ ਵਿੱਚ ਫਸਲਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ। ਉਧਰ ਪੰਜਾਬ ਵਿੱਚ ਕੋਲੇ ਦੀ ਕਮੀ ਕਾਰਨ ਵੀ ਕਈ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਬਿਜਲੀ ਦੇ ਲੱਗਣ ਵਾਲੇ ਇਨ੍ਹਾਂ ਕੱਟਾਂ ਦੇ ਕਾਰਨ ਜਿੱਥੇ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਹਨ।

ਹੁਣ ਪੰਜਾਬ ਵਿੱਚ ਇਥੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਰਹੇਗੀ ਬੰਦ, ਜਿਸ ਬਾਰੇ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿੱਥੇ ਬਿਜਲੀ ਦੀ ਕਮੀ ਕਾਰਨ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ 12 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਈ 66 ਕੇਵੀ ਸਬ ਸਟੇਸ਼ਨ ਰਾਹੋਂ ਤੋਂ ਚਲਦੇ 11 ਕੇਵੀ ਹੰਸਰੋਂ ਫੀਡਰ ਦੀ ਮੇਨ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਬਿਜਲੀ ਪ੍ਰਭਾਵਤ ਹੋਣ ਦਾ ਅਸਰ ਸਬ ਡਵੀਜ਼ਨ ਰਾਹੋਂ ਅਧੀਨ ਪੈਂਦੇ ਪਿੰਡ ਹੰਸਰੋਂ, ਹੁਸੈਨਚੱਕ, ਕਰਿਆਮ,ਘੱਕੇਵਾਲ, ਝੰਡੇਵਾਲ, ਧਰਮਕੋਟ, ਉਪਰ ਪਵੇਗਾ ਉੱਥੇ ਹੀ ਆਸ ਪਾਸ ਦੇ ਇਲਾਕਿਆਂ ਦੀ ਮੋਟਰਾਂ/ਟਿਊਬਵੈਲ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਬਿਜਲੀ ਬੰਦ ਰਹਿਣ ਦੀ ਜਾਣਕਾਰੀ ਸਬ ਡਵੀਜ਼ਨ ਰਾਹੋਂ ਦੇ ਉਪ ਮੰਡਲ ਅਫ਼ਸਰ ਇੰਜ. ਹਰਬੰਸ ਸਿੰਘ ਵੱਲੋਂ ਦਿੱਤੀ ਗਈ ਹੈ ਜਿਨ੍ਹਾਂ ਦੱਸਿਆ ਹੈ ਕਿ 66 ਕੇਵੀ ਸਬ ਸਟੇਸ਼ਨ ਰਾਹੋਂ ਤੋਂ ਚਲਦੇ 11 ਕੇਵੀ ਹੰਸਰੋਂ ਫੀਡਰ ਦੀ ਮੇਨ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਰਨ ਲਈ ਸਵੇਰੇ 12 ਅਪ੍ਰਰੈਲ ਨੂੰ ਸਵੇਰੇ 10 ਤੋਂ 5 ਸ਼ਾਮ ਵਜੇ ਤਕ ਬੰਦ ਰਹੇਗੀ।

error: Content is protected !!