Home / Informations / ਪੰਜਾਬ ਚ ਇਥੇ ਸਕੂਲ ਵਿਚ ਕੀਤੀ ਅਜਿਹੀ ਵਾਰਦਾਤ, ਸਾਰੇ ਰਹਿ ਗਏ ਹੈਰਾਨ- ਪੁਲਿਸ ਕਰ ਰਹੀ ਕਾਰਵਾਈ

ਪੰਜਾਬ ਚ ਇਥੇ ਸਕੂਲ ਵਿਚ ਕੀਤੀ ਅਜਿਹੀ ਵਾਰਦਾਤ, ਸਾਰੇ ਰਹਿ ਗਏ ਹੈਰਾਨ- ਪੁਲਿਸ ਕਰ ਰਹੀ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਵਾਪਰ ਰਹੀਆਂ ਲੁੱਟ-ਖੋਹ ਚੋਰੀ ਠੱਗੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦਾ ਅਤੇ ਪੁਲਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਉਥੇ ਹੀ ਪੰਜਾਬ ਵਿਚ ਬੇਰੋਜ਼ਗਾਰੀ ਅਤੇ ਨਸ਼ਿਆਂ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਚੋਰੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਜਿੱਥੇ ਪੰਜਾਬ ਅੰਦਰ ਲਗਾਤਾਰ ਲੁੱਟ-ਖੋਹ ਅਤੇ ਚੋਰੀ ਠੱਗੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਘਟਨਾਵਾਂ ਦੇ ਸਾਹਮਣੇ ਆਉਣ ਕਾਰਨ ਉਨ੍ਹਾਂ ਇਲਾਕਿਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੁਣ ਪੰਜਾਬ ਵਿੱਚ ਸਕੂਲ ਵਿੱਚ ਕੀਤੀ ਗਈ ਅਜਿਹੀ ਵਾਰਦਾਤ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਹਨ ਜਿਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਭਾ ਬਲਾਕ ਦੇ ਅਧੀਨ ਆਉਂਦੇ ਪਿੰਡ ਲੁਬਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਵੱਲੋਂ ਆਪਣੀ ਚੋਰੀ ਦਾ ਸ਼ਿਕਾਰ ਇਕ ਸਕੂਲ ਨੂੰ ਬਣਾਇਆ ਗਿਆ ਹੈ। ਜਿੱਥੇ ਸਕੂਲ ਨੂੰ ਵਿਦਿਆ ਦਾ ਮੰਦਰ ਆਖਿਆ ਜਾਂਦਾ ਹੈ ਉਥੇ ਹੀ ਚੋਰਾਂ ਵੱਲੋਂ ਸਕੂਲ ਦੇ ਵਿਚੋਂ ਕਾਫੀ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਹੈ। ਇਸ ਘਟਨਾ ਦਾ ਪਤਾ ਪਿੰਡ ਵਾਸੀਆਂ ਨੂੰ ਉਸ ਸਮੇਂ ਲੱਗਾ ਜਦੋਂ ਸਕੂਲ ਦੇ ਵਿੱਚ ਕੁਝ ਨੌਜਵਾਨ ਕ੍ਰਿਕਟ ਖੇਡਣ ਲਈ ਆਏ ਸਨ।

ਉਨ੍ਹਾਂ ਦੇਖਿਆ ਕਿ ਸਕੂਲ ਦੀਆਂ ਗਰਿਲਾਂ ਟੁੱਟੀਆਂ ਹੋਈਆਂ ਸਨ ਅਤੇ ਉਥੋਂ ਸਮਾਨ ਕੱਢਿਆ ਹੋਇਆ ਸੀ। ਇਸ ਘਟਨਾ ਦੀ ਜਾਣਕਾਰੀ ਅੱਜ ਸਕੂਲ ਦੇ ਹੈਡਮਾਸਟਰ, ਅਧਿਆਪਕਾਂ ਅਤੇ ਪੁਲੀਸ ਨੂੰ ਦਿੱਤੀ ਗਈ ਹੈ।

ਦੱਸਿਆ ਗਿਆ ਹੈ ਕਿ ਚੋਰਾਂ ਵੱਲੋਂ ਸਕੂਲ ਦੀਆਂ ਗਰਿੱਲਾਂ ਤੋੜ ਕੇ ਜਿੱਥੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਥੇ ਹੀ ਸਕੂਲ ਤੋਂ ਚੋਰਾਂ ਵੱਲੋਂ 1 ਮੋਡਮ,1 ਡੀ ਵੀ ਆਰ, 1 ਯੂ ਪੀ ਐਸ, ਪੰਜ ਕੰਪਿਊਟਰ, 1 ਐੱਲ ਈ ਡੀ, ਚੋਰੀ ਕੀਤਾ ਗਿਆ ਹੈ। ਉਥੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ਼ ਨੂੰ ਖੰਗਾਲ ਲਿਆ ਜਾ ਰਿਹਾ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।

error: Content is protected !!