Home / Informations / ਪੰਜਾਬ ਚ ਇਥੇ ਮਾਚਿਸ ਨਾਲ ਹੱਸਦੇ ਖੇਡਦੇ ਹੋਏ ਬੱਚੀ ਦੀ ਹੋਈ ਦਰਦਨਾਕ ਮੌਤ- ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਮਾਚਿਸ ਨਾਲ ਹੱਸਦੇ ਖੇਡਦੇ ਹੋਏ ਬੱਚੀ ਦੀ ਹੋਈ ਦਰਦਨਾਕ ਮੌਤ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਲਗਾਤਾਰ ਹੀ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਵਿੱਚ ਜਿੱਥੇ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਬੱਚਿਆਂ ਨਾਲ ਵੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਜਿੱਥੇ ਬੱਚਿਆਂ ਨੂੰ ਅਗਵਾ ਕਰਨ ਵਰਗੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਤੇ ਫ਼ਿਰੌਤੀ ਮੰਗੀ ਜਾਂਦੀ ਹੈ ਜਿਸ ਕਾਰਨ ਪੈਸਿਆਂ ਦੇ ਲਾਲਚ ਵਿੱਚ ਵੀ ਬਹੁਤ ਸਾਰੇ ਦੋਸ਼ੀਆਂ ਵੱਲੋਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਥੇ ਹੀ ਬੱਚਿਆਂ ਨਾਲ ਕਈ ਵਾਰ ਘਰ ਵਿੱਚ ਅਚਾਨਕ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਇਕ ਛੋਟੀ ਜਿਹੀ ਗਲਤੀ ਦੇ ਕਾਰਨ ਜਿੱਥੇ ਬੱਚੇ ਦੀ ਜਾਨ ਚਲੀ ਜਾਂਦੀ ਹੈ ਉੱਥੇ ਹੀ ਪੂਰੇ ਘਰ ਵਿਚ ਤਬਾਹੀ ਮਚ ਜਾਂਦੀ ਹੈ।

ਬੱਚਿਆਂ ਵੱਲੋਂ ਜਿੱਥੇ ਖੇਡ ਖੇਡ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਖੇਡ ਲਈਆਂ ਜਾਂਦੀਆਂ ਹਨ ਜਿਸ ਨਾਲ ਉਹ ਇਸ ਦੁਨੀਆਂ ਤੋਂ ਤੁਰ ਜਾਂਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇੱਥੇ ਹੱਸਦੇ ਖੇਡਦੇ ਹੋਏ ਬੱਚੇ ਦੀ ਮਾਚਿਸ ਦੇ ਨਾਲ ਦਰਦਨਾਕ ਮੌਤ ਹੋਈ ਹੈ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਗਵਾੜਾ ਦੇ ਪਿੰਡ ਜਗਤਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਖੇਤਾਂ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਝੁੱਗੀ ਬਣਾ ਕੇ ਰਹਿ ਰਿਹਾ ਸੀ।

ਅਤੇ ਉਹਨਾਂ ਦੀ ਸੱਤ ਸਾਲਾਂ ਦੀ ਮਾਸੂਮ ਬੱਚੀ ਖੁਸ਼ੀ ਪੱਤਰੀ ਮਨੋਜ ਕੁਮਾਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਖੇਡਦੇ-ਖੇਡਦੇ ਅਚਾਨਕ ਮਾਚਸ ਦੀ ਡੱਬੀ ਕਾਰਨ ਅੱਗ ਲੱਗ ਗਈ। ਜਿੱਥੇ ਇਹ ਬੱਚੀ ਆਪਣੇ ਹੱਥ ਵਿੱਚ ਮਾਚਸ ਦੀ ਡੱਬੀ ਲੈ ਕੇ ਖੇਡ ਰਹੀ ਸੀ ਉਥੇ ਹੀ ਅੱਗ ਲੱਗਣ ਦੇ ਕਾਰਨ ਪੂਰੀ ਝੁੱਗੀ ਵਿੱਚ ਅੱਗ ਫੈਲ ਗਈ ਜਿਸ ਕਾਰਨ 60 ਫੀਸਦੀ ਤੱਕ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਹੈ।

ਜਿਸ ਨੂੰ ਤੁਰੰਤ ਹੀ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਜਿੱਥੇ ਇਸ ਬੱਚੀ ਦੇ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ। ਜਿੱਥੇ ਬੱਚੀ ਦੀ ਜੇਰੇ ਇਲਾਜ ਦੌਰਾਨ ਮੌਤ ਹੋ ਗਈ।

error: Content is protected !!