Home / Informations / ਪੰਜਾਬ ਚ ਇਥੇ ਨੌਜਵਾਨ ਨੇ ਨੋਟ ਚ ਇਹ ਲਿਖ ਕੇ ਕਰਤਾ ਅਜਿਹਾ ਕਾਂਡ, ਸਾਰੇ ਰਹਿ ਗਏ ਹੈਰਾਨ

ਪੰਜਾਬ ਚ ਇਥੇ ਨੌਜਵਾਨ ਨੇ ਨੋਟ ਚ ਇਹ ਲਿਖ ਕੇ ਕਰਤਾ ਅਜਿਹਾ ਕਾਂਡ, ਸਾਰੇ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ ਇਸ ਲਈ ਕਦੇ ਵੀ ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ । ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਜ਼ਿੰਦਗੀ ਵਿੱਚ ਆਈਆਂ ਛੋਟੀਆਂ ਛੋਟੀਆਂ ਔਂਕੜਾਂ ਕਰਕੇ ਇਨ੍ਹਾਂ ਦਿੱਕਤਾਂ ਤੋ ਪ੍ਰਸ਼ਾਨ ਹੋ ਕੇ ਕਈ ਵਾਰ ਉਹ ਮਾਨਸਿਕ ਰੋਗੀ ਤਕ ਹੋ ਜਾਂਦੇ ਹਨ । ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਇਨ੍ਹਾਂ ਪਰੇਸ਼ਾਨੀਆਂ ਦੇ ਚੱਲਦੇ ਖ਼ੁਦਕੁਸ਼ੀ ਤਕ ਕਰ ਲੈਂਦੇ ਹਨ । ਅਜਿਹਾ ਹੀ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇਕ ਨੌਜਵਾਨ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਗਈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਰਹਿਣ ਵਾਲਾ ਸਿਮਰਜੀਤ ਸਿੰਘ ਆਪਣੇ ਸਹੁਰੇ ਪਰਿਵਾਰ ਤੋਂ ਬਹੁਤ ਦੁਖੀ ਸੀ ਇਸ ਲਈ ਉਸਦੇ ਵੱਲੋਂ ਆਤਮ ਹੱਤਿਆ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਸਿਮਰਜੀਤ ਸਿੰਘ ਨੇ ਆਤਮਹੱਤਿਆ ਕਰਦੇ ਸਮੇਂ ਇਕ ਸੁਸਾਈਡ ਨੋਟ ਵੀ ਲਿਖਿਆ । ਜਿਸ ਸੁਸਾਈਡ ਨੋਟ ਵਿਚ ਲਿਖਿਆ ਸੀ ਕਿ ਮੇਰੀ ਲਵ ਮੈਰਿਜ ਹੋਈ ਸੀ । ਮੇਰੀ ਘਰਵਾਲੀ ਦੀ ਪੇਟ ਵਿਚ ਮੇਰਾ ਬੱਚਾ ਹੈ ਅਤੇ ਮੈਂ ਆਪਣੀ ਘਰਵਾਲੀ ਅਤੇ ਬੱਚੇ ਤੋਂ ਬਿਨਾਂ ਨਹੀਂ ਰਹਿ ਸਕਦਾ ।

ਪਰ ਮੇਰਾ ਸਾਰਾ ਪਰਿਵਾਰ ਉਨ੍ਹਾਂ ਨੂੰ ਮੇਰੇ ਕੋਲੋਂ ਲੈ ਕੇ ਹਨ ਅਤੇ ਹੁਣ ਮੇਰਾ ਸਹੁਰਾ ਪਰਿਵਾਰ ਮੇਰੇ ਕੋਲੋਂ ਸੱਤਰ ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਹੈ । ਜਿਸ ਕਰਕੇ ਅੱਜ ਮੈਂ ਇਹ ਕਦਮ ਚੁੱਕਣ ਲਈ ਮਜਬੂਰ ਹੋਇਆ ਹਾਂ । ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਹਾਂ ਇਸ ਕਰਕੇ ਅੱਜ ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਜਿਸ ਦਾ ਜ਼ਿੰਮੇਵਾਰ ਮੇਰਾ ਸਹੁਰਾ ਪਰਿਵਾਰ ਅਤੇ ਮੇਰੀ ਸੱਸ ਹੈ । ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਵੀ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਵੱਲੋਂ ਸਿਮਰਜੀਤ ਸਿੰਘ ਦੇ ਕਬਜ਼ੇ ਵਿੱਚੋਂ ਸੁਸਾਈਡ ਨੋਟ ਬਰਾਮਦ ਕਰ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਉਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਮੁੰਡੇ ਦੀ ਮੌਤ ਦਾ ਜ਼ਿੰਮੇਵਾਰ ਉਸ ਦਾ ਸਹੁਰਾ ਪਰਿਵਾਰ ਹੈ , ਜੋ ਸਮੇਂ ਸਮੇਂ ਤੇ ਸਾਡੇ ਬੇਟੇ ਨੂੰ ਧਮਕੀਆਂ ਦਿੰਦਾ ਸੀ । ਜਿਸ ਦੇ ਚਲਦੇ ਹੁਣ ਉਨ੍ਹਾਂ ਵੱਲੋਂ ਮ੍ਰਿਤਕ ਨੌਜਵਾਨ ਦੇ ਸਹੁਰੇ ਪਰਿਵਾਰ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਕੀਤੀ ਜਾ ਰਹੀ ਹੈ ।

error: Content is protected !!