Home / Informations / ਪੰਜਾਬ ਚ ਇਥੇ ਦੁੱਧ ਵਾਲੇ ਟਰੱਕ ਚੋਂ ਮਿਲੀ ਅਜਿਹੀ ਚੀਜ, ਸਾਰੇ ਰਹਿ ਗਏ ਹੈਰਾਨ- ਪੁਲਿਸ ਕਰ ਰਹੀ ਕਾਰਵਾਈ

ਪੰਜਾਬ ਚ ਇਥੇ ਦੁੱਧ ਵਾਲੇ ਟਰੱਕ ਚੋਂ ਮਿਲੀ ਅਜਿਹੀ ਚੀਜ, ਸਾਰੇ ਰਹਿ ਗਏ ਹੈਰਾਨ- ਪੁਲਿਸ ਕਰ ਰਹੀ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਲਗਾਤਾਰ ਦੇਸ਼ ਵਿੱਚ ਮਹਿੰਗਾਈ ਵਧ ਰਹੀ ਹੈ । ਜਿਸ ਦੇ ਚਲਦੇ ਹੁਣ ਆਮ ਵਰਗ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ । ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਨਾਲ ਦੁੱਧ ਦੀਆਂ ਕੀਮਤਾਂ ਵਿੱਚ ਵੀ ਹਰ ਰੋਜ਼ ਵਾਧਾ ਹੋ ਰਿਹਾ ਹੈ । ਜਿਸ ਦੇ ਚੱਲਦੇ ਲੋਕ ਖਾਸੇ ਪ੍ਰੇਸ਼ਾਨ ਹਨ ਤੇ ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਵਧ ਰਹੀ ਮਹਿੰਗਾਈ ਤੋਂ ਉਨ੍ਹਾਂ ਨੂੰ ਕੁੱਝ ਰਾਹਤ ਦਿਵਾਈ ਜਾਵੇ । ਇਸੇ ਵਿਚਕਾਰ ਹੁਣ ਪੰਜਾਬ ਵਿਚ ਇਕ ਦੁੱਧ ਵਾਲੇ ਟਰੱਕ ਚੋਂ ਇਕ ਅਜਿਹੀ ਚੀਜ਼ ਬਰਾਮਦ ਹੋ ਚੁੱਕੀ ਹੈ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ। ਦਰਅਸਲ ਪੁਲਿਸ ਨੇ ਚਾਰ ਕਿੱਲੋ ਦੋ ਸੌ ਗ੍ਰਾਮ ਅਫੀਮ ਸਮੇਤ ਇਕ ਟਰੱਕ ਨੂੰ ਕਾਬੂ ਕੀਤਾ ਹੈ ਤੇ ਨਾਲ ਹੀ ਮੌਕੇ ਤੇ ਡਰਾਈਵਰ ਵੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਇਹ ਟਰੱਕ ਡਰਾੲੀਵਰ ਗੁਜਰਾਤ ਤੋਂ ਪੈਕਿੰਗ ਦੁੱਧ ਲੈ ਕੇ ਕਸ਼ਮੀਰ ਵੱਲ ਸਪਲਾਈ ਦਿੰਦਾ ਸੀ ਤੇ ਰਸਤੇ ਵਿਚ ਰਾਜਸਥਾਨ ਤੋਂ ਅਫੀਮ ਲੈ ਕੇ ਪੰਜਾਬ ਚ ਸਪਲਾਈ ਕਰਦਾ ਸੀ । ਦੂਜੇ ਪਾਸੇ ਪਤਾ ਚੱਲਿਆ ਹੈ ਕਿ ਇਹ ਡਰਾਈਵਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਦੇ ਪਿੰਡ ਮੱਲਣ ਨਾਲ ਸਬੰਧਤ ਹੈ । ਜਿਸ ਦੇ ਚੱਲਦੇ ਹੁਣ ਪੁਲਿਸ ਦੇ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ ਤੇ ਪੁਲੀਸ ਅਨੁਸਾਰ ਇਹ ਡਰਾੲੀਵਰ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਅਫੀਮ ਦੀ ਸਪਲਾਈ ਕਰਦਾ ਹੋਇਆ ਫੜਿਆ ਗਿਆ ਸੀ ।

ਉੱਥੇ ਹੀ ਪੁਲੀਸ ਦੇ ਵੱਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਨੇ ਪੁੱਛ ਪਡ਼ਤਾਲ ਦੌਰਾਨ ਹੀ ਇਹ ਕਬੂਲ ਕਰ ਲਿਆ ਸੀ ਕਿ ਉਹ ਤਿੰਨ ਵਾਰ ਪਹਿਲਾਂ ਵੀ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ । ਹੁਣ ਇਸ ਦਾ ਇਕ ਦਿਨ ਰਿਮਾਂਡ ਮਿਲਿਆ ਹੈ ਰਿਮਾਂਡ ਦੌਰਾਨ ਹੋਰ ਪੁੱਛ ਗਿੱਛ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ । ਉੱਥੇ ਹੀ ਪੁਲੀਸ ਨੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ ਵੱਖ ਥਾਵੇਂ ਥਾਵਾਂ ਤੇ ਨਾਕੇਬੰਦੀ ਲਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਉਸ ਸਮੇਂ ਇਹ ਟਰੱਕ ਡਰਾਈਵਰ ਅਵਤਾਰ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਹੈ ।

ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਟਰੱਕ ਦੇ ਵਿੱਚੋਂ ਇਹ ਅਫੀਮ ਬਰਾਮਦ ਹੋਈ। ਜਿਸ ਤੋਂ ਬਾਅਦ ਦੋਸ਼ੀ ਨੇ ਇਹ ਕਬੂਲ ਕਰ ਲਿਆ ਕਿ ਉਹ ਅਫੀਮ ਦੀ ਸਪਲਾਈ ਕਰਦਾ ਹੈ ਅਤੇ ਹੁਣ ਪੁਲੀਸ ਵੱਲੋਂ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!