Home / Informations / ਪੰਜਾਬ ਚ ਇਥੇ ਘਰ ਦੀ ਛੱਤ ਤੇ ਮਿਲੀ ਅਜਿਹੀ ਚੀਜ, ਦੇਖ ਉਡੇ ਸਭ ਦੇ ਹੋਸ਼- ਪੂਰੇ ਇਲਾਕੇ ਚ ਸਹਿਮ ਦਾ ਮਾਹੌਲ

ਪੰਜਾਬ ਚ ਇਥੇ ਘਰ ਦੀ ਛੱਤ ਤੇ ਮਿਲੀ ਅਜਿਹੀ ਚੀਜ, ਦੇਖ ਉਡੇ ਸਭ ਦੇ ਹੋਸ਼- ਪੂਰੇ ਇਲਾਕੇ ਚ ਸਹਿਮ ਦਾ ਮਾਹੌਲ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ‘ਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੁੰਦਾ ਜਾ ਰਿਹਾ ਹੈ । ਜਿਸ ਦੇ ਚਲਦੇ ਹੁਣ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਪਰਾਧੀਆਂ ਤੇ ਨਕੇਲ ਕੱਸਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਪਰ ਇਸ ਦੇ ਬਾਵਜੂਦ ਵੀ ਦੋਸ਼ੀਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤੇ ਉਨ੍ਹਾਂ ਵੱਲੋਂ ਬਿਨਾਂ ਕਿਸੇ ਕਾਨੂੰਨੀ ਡਰ ਕਈ ਵੱਡੀਆਂ ਅਪਰਾਧਕ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ । ਇਸੇ ਵਿਚਕਾਰ ਹੁਣ ਖ਼ਬਰ ਸਾਹਮਣੇ ਆ ਰਿਹਾ ਹੈ ਫਤਿਹਗੜ੍ਹ ਸਾਹਿਬ ਤੋਂ , ਜਿੱਥੇ ਇੱਕ ਘਰ ਦੀ ਛੱਤ ਉੱਤੇ ਬੱਚੇ ਦਾ ਪੈਰ ਮਿਲਿਆ ਹੈ ।

ਜਿਸ ਕਾਰਨ ਆਸੇ ਪਾਸੇ ਦੇ ਇਲਾਕੇ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉੱਥੇ ਹੀ ਇਸ ਦੀ ਜਾਣਕਾਰੀ ਜਦੋਂ ਪੁਲੀਸ ਨੂੰ ਦਿੱਤੀ ਗਈ ਤਾਂ ਥਾਣਾ ਮੂਲੇਪੁਰ ਦੀ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਜਾਂਚ ਆਰੰਭ ਕਰ ਦਿੱਤੀ ਗਈ ।

ਜਦੋਂ ਇਸ ਸਬੰਧੀ ਘਰ ਦੇ ਮਾਲਕ ਦੇ ਨਾਲ ਪੁਲੀਸ ਨੇ ਗੱਲਬਾਤ ਕੀਤੀ ਤਾਂ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਦੋਂ ਘੁੰਮਦੇ ਘੁੰਮਦੇ ਆਪਣੀ ਛੱਤ ਤੇ ਆਇਆ ਤਾਂ ਉਸ ਨੇ ਦੇਖਿਆ ਕੀ ਇਕ ਛੋਟੇ ਜਿਹੇ ਬੱਚੇ ਦੇ ਭਰੂਣ ਦਾ ਪੈਰ ਪਿਆ ਹੋਇਆ ਸੀ ਤੇ ਆਲੇ ਦੁਆਲੇ ਜਦੋਂ ਉਸਨੇ ਘੁੰਮ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਖੂਨ ਦੇ ਛਿੱਟੇ ਦੂਸਰੀ ਛੱਤ ਦੇ ਉੱਪਰ ਵੀ ਉਨ੍ਹਾਂ ਦੇ ਘਰ ਵੱਲ ਆ ਰਹੇ ਸਨ ।

ਇੰਨਾ ਹੀ ਨਹੀਂ ਸਗੋਂ ਇਕ ਸਾਈਡ ਤੇ ਕੁੱਤੇ ਦੇ ਵੀ ਪੈਰ ਨਜ਼ਰ ਆ ਰਹੇ ਸਨ । ਪਿੰਡ ਦੇ ਸਰਪੰਚ ਦੇ ਨਾਲ ਜਦੋਂ ਇਸ ਬਾਬਤ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ ਗਈ ਸੀ ਤਾਂ ਉਨ੍ਹਾਂ ਨੇ ਆ ਕੇ ਜਦੋਂ ਵੇਖਿਆ ਤਾਂ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਵੱਲੋਂ ਹੁਣ ਇਸ ਮਾਮਲੇ ਤੇ ਗੰਭੀਰਤਾ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਕਿ ਛੋਟੇ ਜਿਹੇ ਬੱਚੇ ਦਾ ਪੈਰ ਇਸ ਤਰ੍ਹਾਂ ਛੱਤ ਉੱਪਰ ਕਿਵੇਂ ਆਇਆ । ਫਿਲਹਾਲ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

error: Content is protected !!