Home / Informations / ਪੰਜਾਬ ਚ ਇਥੇ ਖੇਤਾਂ ਵਿਚ ਪੱਠੇ ਵਡ ਰਹੇ ਨੌਜਵਾਨ ਨਾਲ ਵਾਪਰਿਆ ਖੌਫਨਾਕ ਹਾਦਸਾ , ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਖੇਤਾਂ ਵਿਚ ਪੱਠੇ ਵਡ ਰਹੇ ਨੌਜਵਾਨ ਨਾਲ ਵਾਪਰਿਆ ਖੌਫਨਾਕ ਹਾਦਸਾ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਹਰੇਕ ਮਾਪਿਆਂ ਦਾ ਇਹ ਸੁਫ਼ਨਾ ਹੁੰਦਾ ਹੈ ਜਦੋਂ ਉਨ੍ਹਾਂ ਦੇ ਬੱਚੇ ਵੱਡੇ ਹੋਣ ਤਾਂ ਉਨ੍ਹਾਂ ਨੂੰ ਹਰ ਸੁਖ ਦੇਣ । ਜਿਸ ਦੇ ਚੱਲਦੇ ਮਾਪਿਆਂ ਦੇ ਵੱਲੋਂ ਆਪਣੇ ਜ਼ਿੰਦਗੀ ਦੇ ਹਰ ਚਾਅ ਮਾਰ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਵੱਡਾ ਕੀਤਾ ਜਾਂਦਾ ਹੈ । ਪਰ ਜਦੋਂ ਲਾਡਾਂ ਨਾਲ ਪਾਲੇ ਬੱਚਿਆਂ ਦੇ ਨਾਲ ਕੁਝ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ ਤਾਂ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ । ਅਜਿਹਾ ਹੀ ਇਕ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਬਟਾਲਾ ਤੋਂ ਸਾਹਮਣੇ ਆਇਆ।

ਜਿੱਥੇ ਭਰੀ ਜਵਾਨੀ ਵਿਚ ਮਾਪਿਆਂ ਦੇ ਪੁੱਤਰ ਨਾਲ ਅਜਿਹਾ ਹਾਦਸਾ ਵਾਪਰ ਗਿਆ ਜਿਸ ਦੇ ਚਲਦੇ ਹੁਣ ਪਰਿਵਾਰ ਦੇ ਨਾਲ ਨਾਲ ਪੂਰੇ ਪਿੰਡ ਦੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਹਰ ਕਿਸੇ ਦੇ ਵੱਲੋਂ ਦੁਆ ਕੀਤੀ ਜਾ ਰਹੀ ਹੈ ਇਹ ਨੌਜਵਾਨ ਠੀਕ ਹੋ ਜਾਵੇ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਟਾਲਾ ਦੇ ਇਕ ਪਿੰਡ ਦੇ ਵਿੱਚ ਇੱਕ ਨੌਜਵਾਨ ਖੇਤ ਵਿਚ ਪੱਠੇ ਵੱਢ ਰਿਹਾ ਸੀ ਕਿ ਉਸੇ ਸਮੇਂ ਨੌਜਵਾਨ ਨੂੰ ਸੱਪ ਨੇ ਡੰਗ ਮਾਰ ਦਿੱਤਾ । ਜਿਸ ਦੇ ਚੱਲਦੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪੀਡ਼ਤ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ । ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਣਜੀਤ ਸਿੰਘ ਆਪਣੇ ਖੇਤਾਂ ਵਿੱਚ ਪੱਠੇ ਵੱਢ ਰਿਹਾ ਸੀ ਕਿ ਇਸੇ ਦੌਰਾਨ ਇਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ ਜਿਸ ਦੇ ਚੱਲਦੇ ਨੌਜਵਾਨ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ । ਜਦੋਂ ਰਣਜੀਤ ਸਿੰਘ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਦੱਸਿਆ ਕਿ ਉਸ ਦੀ ਤਬੀਅਤ ਖ਼ਰਾਬ ਹੈ ਤਾਂ ਮੌਕੇ ਤੇ ਕੁਝ ਲੋਕਾਂ ਦੇ ਵੱਲੋਂ ਤੁਰੰਤ ਉਸ ਨੂੰ ਬਟਾਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਉੱਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਪੂਰੇ ਪਿੰਡ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਹਰ ਕਿਸੇ ਦੇ ਵੱਲੋਂ ਇਸ ਨੌਜਵਾਨ ਲਈ ਦੁਆ ਕੀਤੀ ਜਾ ਰਹੀ ਹੈ ਕਿ ਨੌਜਵਾਨ ਠੀਕ ਠਾਕ ਹੋ ਕੇ ਆਪਣੇ ਘਰ ਆ ਜਾਵੇ । ਫਿਲਹਾਲ ਡਾਕਟਰਾਂ ਵੱਲੋਂ ਰਣਜੀਤ ਸਿੰਘ ਦਾ ਇਲਾਜ ਕੀਤਾ ਜਾ ਰਿਹਾ ਹੈ ।

error: Content is protected !!