Home / Informations / ਪੰਜਾਬ ਚ ਇਥੇ ਆਈ ਕੋਰੋਨਾ ਸੁਨਾਮੀ – ਇਕੋ ਥਾਂ ਤੋਂ ਇਕੱਠੇ ਮਿਲੇ 86 ਪੌਜੇਟਿਵ

ਪੰਜਾਬ ਚ ਇਥੇ ਆਈ ਕੋਰੋਨਾ ਸੁਨਾਮੀ – ਇਕੋ ਥਾਂ ਤੋਂ ਇਕੱਠੇ ਮਿਲੇ 86 ਪੌਜੇਟਿਵ

ਇਕੋ ਥਾਂ ਤੋਂ ਇਕੱਠੇ ਮਿਲੇ 86 ਪੌਜੇਟਿਵ

ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ। ਇੱਥੇ ਅੱਜ ਕੋਰੋਨਾ ਪੀੜਤ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ 66 ਸਾਲਾ ਇਕ ਔਰਤ, ਜੋ ਕਿ ਮੋਗਾ ਨਾਲ ਸੰਬੰਧਿਤ ਦੀ, ਅੱਜ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।

ਇਸ ਤੋਂ ਇਲਾਵਾ 35 ਸਾਲਾ ਇੱਕ ਹੋਰ ਮਰੀਜ਼, ਜੋ ਮੋਹਨਦੇਈ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ‘ਚ ਦਾਖਲ ਸੀ, ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਮਰੀਜ਼ ਲੁਧਿਆਣਾ ਸਥਿਤ ਜਨਕਪੁਰੀ ਇਲਾਕੇ ਦਾ ਰਹਿਣ ਵਾਲਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਮਰੀਜ਼ ਕੋਰੋਨਾ ਦੀ ਮਾਰ ਹੇਠ ਆਉਣ ਤੋਂ ਪਹਿਲਾਂ ਭਿਆਨਕ ਪੁਰਾਣੀਆਂ ਸਰੀਰਕ ਬਿਮਾਰੀਆਂ ਤੋਂ ਪੀੜਤ ਸਨ। ਇਸ ਦੇ ਨਾਲ ਹੀ ਅੱਜ ਲੁਧਿਆਣਾ ‘ਚ ਕੋਰੋਨਾ ਦੇ 86 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 7 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸੰਬੰਧਿਤ ਹਨ।

ਪੰਜਾਬ ‘ਚ ਕੋਰੋਨਾ ਦੇ ਹਾਲਾਤ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 10153 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 1272, ਲੁਧਿਆਣਾ ‘ਚ 1839, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1664, ਸੰਗਰੂਰ ‘ਚ 733 ਕੇਸ, ਪਟਿਆਲਾ ‘ਚ 981, ਮੋਹਾਲੀ ‘ਚ 531, ਗੁਰਦਾਸਪੁਰ ‘ਚ 310 ਕੇਸ, ਪਠਾਨਕੋਟ ‘ਚ 275, ਤਰਨਤਾਰਨ 229, ਹੁਸ਼ਿਆਰਪੁਰ ‘ਚ 271, ਨਵਾਂਸ਼ਹਿਰ ‘ਚ 265, ਮੁਕਤਸਰ 172, ਫਤਿਹਗੜ੍ਹ ਸਾਹਿਬ ‘ਚ 201, ਰੋਪੜ ‘ਚ 159, ਮੋਗਾ ‘ਚ 199, ਫਰੀਦਕੋਟ 200, ਕਪੂਰਥਲਾ 153, ਫਿਰੋਜ਼ਪੁਰ ‘ਚ 227, ਫਾਜ਼ਿਲਕਾ 154, ਬਠਿੰਡਾ ‘ਚ 177, ਬਰਨਾਲਾ ‘ਚ 80, ਮਾਨਸਾ ‘ਚ 71 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 6884 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 3016 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 253 ਲੋਕਾਂ ਦੀ ਮੌਤ ਹੋ ਚੁੱਕੀ ਹੈ।

error: Content is protected !!