Home / Informations / ਪੰਜਾਬ ਕੋਰੋਨਾ ਦਾ ਤਾਂਡਵ ਤੇਜ – ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 66 ਪੌਜੇਟਿਵ ਮਰੀਜ

ਪੰਜਾਬ ਕੋਰੋਨਾ ਦਾ ਤਾਂਡਵ ਤੇਜ – ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 66 ਪੌਜੇਟਿਵ ਮਰੀਜ

ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 66 ਪੌਜੇਟਿਵ ਮਰੀਜ

ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਰੋਜ਼ਾਨਾ 30 ਤੋਂ ਵਧੇਰੇ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਫਿਰ ਤੋਂ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਦੇ 66 ਪਾਜ਼ੇਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 1500 ਤੋਂ ਪਾਰ ਹੋ ਗਿਆ ਹੈ।

ਕੋਰੋਨਾ ਵਾਇਰਸ ਸਬੰਧੀ ਜਿੱਥੇ ਹਰ ਆਦਮੀ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡੀ ਹੋਈ ਹੈ, ਉਥੇ ਸਿਹਤ ਮਹਿਕਮਾ ਕੋਰੋਨਾ ਪ੍ਰਤੀ ਜ਼ਰਾ ਵੀ ਗੰਭੀਰ ਨਹੀਂ ਲੱਗ ਰਿਹਾ। ਸਿਹਤ ਮਹਿਕਮੇ ਦੇ ਅਧਿਕਾਰੀ ਅਜੇ ਤੱਕ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਂਦੀ ਹੈ, ਉਨ੍ਹਾਂ ‘ਚੋਂ ਕੁਝ ਹੀ ਨਵੇਂ ਕੇਸ ਹੁੰਦੇ ਹਨ, ਜਦਕਿ ਜ਼ਿਆਦਾਤਰ ਉਹ ਲੋਕ ਹੁੰਦੇ ਹਨ ਜੋ ਕਿਸੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ ‘ਚ ਆਏ ਹੋਏ ਹੋਣ। ਜੇਕਰ ਸੱਚ ‘ਚ ਅਜਿਹਾ ਹੁੰਦਾ ਹੈ ਤਾਂ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਮਹਿਕਮਾ ਸਿਵਲ ਹਸਪਤਾਲ ਜਾਂ ਮੈਰੀਟੋਰੀਅਸ ਸਕੂਲ ‘ਚ ਬਣਾਏ ਗਏ ਕੋਵਿਡ ਕੇਅਰ ਸੈਂਟਰ ‘ਚ ਦਾਖਲ ਕਿਉਂ ਨਹੀਂ ਕਰਵਾ ਦਿੰਦਾ।

ਇਥੇ ਇਹ ਵੀ ਦੱਸਣਯੋਗ ਹੈ ਕਿ ਸਿਹਤ ਮਹਿਕਮੇ ਵੱਲੋਂ ਹਰ ਰੋਜ਼ ਸ਼ਾਮ 5 ਵਜੇ ਪ੍ਰੈੱਸ ਨੂੰ ਜੋ ਲਿਸਟ ਜਾਰੀ ਕੀਤੀ ਜਾਂਦੀ ਹੈ, ਉਸ ‘ਚ ਬਾਕਾਇਦਾ ਇਹ ਲਿਖਿਆ ਹੁੰਦਾ ਹੈ ਕਿ ਅਜੇ ਇੰਨੇ ਕੋਰੋਨਾ ਪਾਜ਼ੇਟਿਵ ਮਰੀਜ਼ ਸਿਵਲ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕੀਤੇ ਜਾਣੇ ਬਾਕੀ ਹਨ। ਹੈਰਾਨੀ ਦੀ ਗੱਲ ਹੈ ਕਿ ਵੀਰਵਾਰ ਨੂੰ ਜੋ ਲਿਸਟ ਜਾਰੀ ਹੋਈ, ਉਸ ਵਿਚ ਸ਼ਿਫਟ ਕੀਤੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 96 ਲਿਖੀ ਹੋਈ ਸੀ ਜਦਕਿ ਵੀਰਵਾਰ ਨੂੰ ਸਿਰਫ 42 ਲੋਕਾਂ ਦੀ ਰਿਪੋਰਟ ਹੀ ਪਾਜ਼ੇਟਿਵ ਆਈ ਸੀ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਜੋ ਲੋਕ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਉਨ੍ਹਾਂ ‘ਚੋਂ ਵੀ ਜ਼ਿਆਦਾਤਰ ਨੂੰ ਵੀਰਵਾਰ ਸ਼ਾਮ ਤੱਕ ਸਿਵਲ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ ‘ਚ ਸ਼ਿਫਟ ਨਹੀਂ ਕੀਤਾ ਗਿਆ ਅਤੇ ਉਹ ਲੋਕ ਆਪਣੇ ਘਰਾਂ ‘ਚ ਹੀ ਬੈਠੇ ਸਨ। ਹੋ ਸਕਦਾ ਹੈ ਕਿ ਘਰਾਂ ‘ਚ ਬੈਠੇ ਪਾਜ਼ੇਟਿਵ ਲੋਕ ਇਸ ਦੌਰਾਨ ਗਲੀ ‘ਚ ਜਾਂ ਬਾਜ਼ਾਰਾਂ ‘ਚ ਘੁੰਮਦੇ ਹੋਣ।

error: Content is protected !!