Home / Informations / ਪੰਜਾਬ : ਕੁੜੀ ਦੇ ਵਿਆਹ ਤੇ ਜੋ ਹੋ ਗਿਆ ਉਦੇ ਸਾਰੀਆਂ ਦੇ ਹੋਸ਼ ਦੇਖੋ ਤਾਜਾ ਵੱਡੀ ਖਬਰ

ਪੰਜਾਬ : ਕੁੜੀ ਦੇ ਵਿਆਹ ਤੇ ਜੋ ਹੋ ਗਿਆ ਉਦੇ ਸਾਰੀਆਂ ਦੇ ਹੋਸ਼ ਦੇਖੋ ਤਾਜਾ ਵੱਡੀ ਖਬਰ

ਦੇਖੋ ਤਾਜਾ ਵੱਡੀ ਖਬਰ

ਪਟਿਆਲਾ ਸ਼ਹਿਰ ਦੇ ਤ੍ਰਿਪੜੀ ਇਲਾਕੇ ਦੀ ਗਲੀ ਨੰ. 5 ਵਿਚ ਚੋਰਾਂ ਨੇ ਵਿਆਹ ਵਾਲਾ ਘਰ ਵੀ ਨਾ ਬਖਸ਼ਿਆ। ਜਦੋਂ ਪਰਿਵਾਰ ਪੈਲੇਸ ‘ਚ ਵਿਆਹ ਕਰਨ ਲਈ ਗਿਆ ਤਾਂ ਪਿੱਛੋਂ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 20 ਤੋਲੇ ਸੋਨਾ ਅਤੇ 5 ਲੱਖ ਰੁਪਏ ਚੋਰੀ ਕਰ ਲਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਤ੍ਰਿਪੜੀ ਦੇ ਡਿਊਟੀ ਅਫਸਰ ਏ. ਐੱਸ. ਆਈ. ਜਤਿੰਦਰ ਗਰਗ ਅਤੇ ਹੌਲਦਾਰ ਰਾਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਸੁਮਿਤ ਕੁਮਾਰ ਪੁੱਤਰ ਸੁਭਾਸ਼ ਚੰਦ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਏ. ਐੱਸ. ਆਈ. ਜਤਿੰਦਰ ਗਰਗ ਨੇ ਦੱਸਿਆ ਕਿ ਸੁਮਿਤ ਦੇ ਪਿਤਾ ਸੁਭਾਸ਼ ਦੀ ਮੌਤ ਹੋ ਚੁੱਕੀ ਹੈ। ਉਸ ਦੀ ਭੈਣ ਦਾ ਸੁਸ਼ੀਲ ਪੈਲੇਸ ਵਿਚ ਵਿਆਹ ਸੀ। ਚੋਰੀ ਵਾਲੇ ਘਰ ਵਿਚ ਤਿੰਨ ਪਰਿਵਾਰ ਰਹਿੰਦੇ ਹਨ। ਰਾਤ ਨੂੰ ਸਾਰੇ ਘਰ ਨੂੰ ਤਾਲਾ ਲਾ ਕੇ ਵਿਆਹ ਚਲੇ ਗਏ। ਜਦੋਂ ਰਾਤ ਨੂੰ ਪਰਿਵਾਰ ਦੇ ਇਕ ਵਿਅਕਤੀ ਨੇ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱ ਟੇ ਹੋਏ ਸਨ। ਘਰ ਵਿਚ ਸਾਮਾਨ ਖਿੱਲਰਿਆ ਹੋਇਆ ਸੀ। ਜਦੋਂ ਚੈੱਕ ਕੀਤਾ ਤਾਂ 20 ਤੋਲੇ ਸੋਨਾ ਅਤੇ 5 ਲੱਖ ਰੁਪਏ ਗਾਇਬ ਸਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀਡਿਓ ਫੁਟੇਜ ਕਬਜ਼ੇ ਵਿਚ ਲਈ ਗਈ ਹੈ। ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!