Home / Informations / ਪੰਜਾਬ : ਇਥੇ ਤਕਰੀਬਨ ਰਾਤ 2.30 ਵਜੇ ਹੋਗਿਆ ਇਹ ਕਾਂਡ , ਘਟਨਾ ਹੋਈ ਸੀ ਸੀ ਟੀਵੀ ਚ ਕੈਦ

ਪੰਜਾਬ : ਇਥੇ ਤਕਰੀਬਨ ਰਾਤ 2.30 ਵਜੇ ਹੋਗਿਆ ਇਹ ਕਾਂਡ , ਘਟਨਾ ਹੋਈ ਸੀ ਸੀ ਟੀਵੀ ਚ ਕੈਦ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ‘ਚ ਚੋਰਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਚੋਰਾਂ ਵੱਲੋਂ ਬਿਨਾਂ ਕਿਸੇ ਡਰ ਦੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ , ਜਿਸ ਦੇ ਚਲਦੇ ਲੋਕਾਂ ਦੇ ਮਨਾਂ ਵਿੱਚ ਕਾਨੂੰਨ ਅਤੇ ਪ੍ਰਸ਼ਾਸਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ । ਇਸੇ ਵਿਚਕਾਰ ਹੁਣ ਚੋਰਾਂ ਦੇ ਵਲੋ ਦਿਨ ਦਿਹਾੜੇ ਇਕ ਅਜਿਹਾ ਕਾਂਡ ਕਰ ਦਿੱਤਾ ਗਿਆ ਹੈ ਜਿਸ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ । ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ , ਜਿੱਥੇ ਕਿ ਦੁੱਗਰੀ ਦੇ ਇਲਾਕੇ ਵਿੱਚ ਜੇ ਜੀ ਇਨਕਲੇਵ ਵਿਖੇ ਘਰ ਦੇ ਬਾਹਰ ਖਡ਼੍ਹੀ ਬਾਈ ਦਿਨ ਪਹਿਲਾਂ ਖਰੀਦੀ ਕਾਰ ਦੇ ਟਾਇਰ ਚੋਰਾਂ ਵੱਲੋਂ ਚੋਰੀ ਕੀਤੇ ਗਏ ।

ਚੋਰ ਸਵਿਫਟ ਗੱਡੀ ਵਿਚ ਆਏ ਸਨ , ਉਨ੍ਹਾਂ ਵੱਲੋਂ ਨਵੀਂ ਖਰੀਦੀ ਇਸ ਕਾਰ ਦੇ ਟਾਇਰ ਉਤਾਰੇ ਗਏ ਫਿਰ ਟਾਇਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ । ਚੋਰੀ ਦੀ ਇਹ ਹਰਕਤ ਲਾਗੇ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ । ਇਸ ਸੀਸੀਟੀਵੀ ਫੁਟੇਜ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ਼ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਪੀੜਤ ਵਿਅਕਤੀ ਗੁਰਤੇਜ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾ ਸ਼ੁੱਕਰਵਾਰ ਰਾਤ ਲਗਭਗ ਦੱਸ ਵਜੇ ਘਰ ਆਇਆ ਤੇ ਉਸ ਨੇ ਆਪਣੀ ਗੱਡੀ ਆਪਣੇ ਘਰ ਦੇ ਬਾਹਰ ਖੜ੍ਹੀ ਕਰ ਦਿੱਤੀ ।

ਸਵੇਰੇ ਉੱਠ ਕੇ ਜਦੋਂ ਉਸ ਨੇ ਬਾਹਰ ਆਪਣੀ ਗੱਡੀ ਵੱਲ ਦੇਖਿਆ ਤਾਂ ਗੱਡੀ ਦੇ ਚਾਰੋਂ ਟਾਇਰ ਗਾਇਬ ਸਨ । ਸੀਸੀਟੀਵੀ ਫੁਟੇਜ ਦੇਖਣ ਤੇ ਪਤਾ ਚੱਲਿਆ ਕਿ ਇਹ ਘਟਨਾ ਰਾਤ ਤਿੰਨ ਵਜੇ ਦੀ ਹੈ । ਜਿੱਥੇ ਦੋ ਚੋਰ ਸਵਿਫਟ ਗੱਡੀ ਵਿਚ ਆਉਂਦੇ ਹਨ, ਜੋ ਕਾਰ ਦੇ ਚਾਰੇ ਟਾਇਰਾਂ ਦੇ ਪੇਚ ਖੋਲ੍ਹ ਕੇ ਆਪਣੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਚਲੇ ਜਾਂਦੇ ਹਨ ।

ਜਿਸ ਚਲਦੇ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਪੁਲੀਸ ਵੱਲੋਂ ਹੁਣ ਮਾਮਲੇ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਪੁਲੀਸ ਵਲੋ ਇਸ ਮਾਮਲੇ ਸਬੰਧੀ ਸਖ਼ਤੀ ਦਿਖਾਈ ਜਾ ਰਹੀ ਹੈ ।

error: Content is protected !!